ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ ‘ਚ ਨੈਸ਼ਨਲ ਕਾਨਫ੍ਰੰਸ ਤੇ ਕਾਂਗਰਸ ਗਠਬੰਧਨ ਨੇ 47 ਸੀਟਾਂ ਦੇ ਨਾਲ ਬਹੁਮਤ ਦਾ ਆਂਕੜਾ ਛੂਹ ਲਿਆ ਹੈ।ਭਾਜਪਾ 28 ਅਤੇ ਪੀਡੀਪੀ 4 ਸੀਟਾਂ ‘ਤੇ ਅੱਗੇ ਹੈ।ਆਜ਼ਾਦ ਅਤੇ ਛੋਟੀਆਂ ਪਾਰਟੀਆਂ 11 ਸੀਟਾਂ ‘ਤੇ ਅੱਗੇ ਬਣੀ ਹੋਈ ਹੈ।90 ਸੀਟਾਂ ਵਾਲੀ ਵਿਧਾਨਸਭਾ ‘ਚ ਬਹੁਮਤ ਦਾ ਆਂਕੜਾ 46 ਹੈ।
ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਓਮਰ ਅਬਦੁੱਲਾ ਬਡਗਾਮ ਅਤੇ ਗਾਂਦਰਬਲ ਦੋਵਾਂ ਸੀਟਾਂ ‘ਤੇ ਅੱਗੇ ਚੱਲ ਰਹੇ ਹਨ।ਮਹਿਬੂਬਾ ਮੁਫਤੀ ਦੀ ਬੇਟੀ ਇਲਿਤਜਾ ਮੁਫਤੀ ਸ਼੍ਰੀਗੁਫਵਾਰਾ-ਬਿਜਵੇਹਰਾ ਸੀਟ ਤੋਂ ਪਿੱਛੇ ਚੱਲ ਰਹੀ ਹੈ।
ਜੰਮੂ ਕਸ਼ਮੀਰ ‘ਚ 18 ਸਤੰਬਰ ਤੋਂ 1 ਅਕਤੂਬਰ ਤੱਕ 3 ਫੇਜ ‘ਚ 63.88 ਫੀਸਦੀ ਵੋਟਿੰਗ ਹੋਈ ਸੀ।10 ਸਾਲ ਪਹਿਲਾਂ 2014 ‘ਚ ਹੋਈਆਂ ਚੋਣਾਂ ‘ਚ 65 ਫੀਸਦੀ ਵੋਟਿੰਗ ਹੋਈ ਸੀ।ਇਸ ਵਾਰ 1.12ਫੀਸਦੀ ਘੱਟ ਵੋਟਿੰਗ ਹੋਈ।
5 ਅਕਤੂਬਰ ਨੂੰ ਆਏ ਐਗਜ਼ਿਟ ਪੋਲ ‘ਚ 5ਵੇਂ ਸਰਵੇ ‘ਚ ਐਨਸੀ ਕਾਂਗਰਸ ਦੀ ਸਰਕਾਰ ਨੂੰ ਬਹੁਮਤ ਦਿੱਤਾ ਸੀ।5 ਐਗਜ਼ਿਟ ਪੋਲ ‘ਚ ਹੰਗ ਅਸੈਂਬਲੀ ਦਾ ਅਨੁਮਾਨ ਜਤਾਇਆ ਗਿਆ ਹੈ।ਭਾਵ ਛੋਟੇ ਦਲ ਅਤੇ ਆਜ਼ਾਦ ਵਿਧਾਇਕ ਕਿੰਗਮੇਕਰ ਹੋਣਗੇ।
ਪਾਰਟੀ
ਨੈਸ਼ਨਲ ਕਾਂਗਰਸ- ਰੁਝਾਨਾਂ ‘ਚ ਅੱਗੇ
ਕਾਂਗਰਸ-8
ਭਾਜਪਾ-28
ਪੀਡੀਪੀ -4
ਅਦਰ- 11