ਮੋਹਾਲੀ ਦੀ ਸੀਬੀਆਈ ਵਿਸ਼ੇਸ਼ ਅਦਾਲਤ ਨੇ ਪੰਜਾਬ ਵਿੱਚ ਦੋ ਲੋਕਾਂ ਦੇ ਫਰਜ਼ੀ ਮੁਕਾਬਲੇ ਨਾਲ ਸਬੰਧਤ ਖਬਰ ਆ ਰਹੀ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ 32 ਸਾਲ ਪੁਰਾਣੇ ਮਾਮਲੇ ਵਿੱਚ ਦੋ ਸਾਬਕਾ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਠਹਿਰਾਇਆ ਹੈ।
ਹਾਲਾਂਕਿ ਮਾਮਲਾ 32 ਸਾਲ ਪੁਰਾਣਾ ਹੈ ਅਤੇ ਦੋਸ਼ੀ ਬੁੱਢੇ ਹੁਣ ਹੋ ਗਏ ਹਨ। ਪਰ ਅਦਾਲਤ ਵੱਲੋਂ ਫੈਸਲਾ ਸੁਣਾ ਕਿ ਇਨਸਾਫ ਕੀਤਾ ਗਿਆ ਹੈ। ਦੱਸ ਦੇਈਏ ਕਿ ਮੁਲਜ਼ਮਾਂ ਵਿੱਚ ਪੱਟੀ, ਤਰਨਤਾਰਨ ਵਿੱਚ ਤਾਇਨਾਤ ਤਤਕਾਲੀ ਪੁਲਿਸ ਅਧਿਕਾਰੀ ਸੀਤਾ ਰਾਮ ਅਤੇ ਐਸਐਚਓ ਪੱਟੀ ਰਾਜ ਪਾਲ ਸ਼ਾਮਲ ਹਨ।
ਮ੍ਰਿਤਕਾਂ ਵਿੱਚ ਤਰਨਤਾਰਨ ਸਿੰਘ ਦੇ ਗੁਰਦੇਵ ਸਿੰਘ ਅਤੇ ਸੁਖਵੰਤ ਸਿੰਘ ਸ਼ਾਮਲ ਹਨ। ਦੋਸ਼ੀ ਨੂੰ 6 ਮਾਰਚ ਨੂੰ ਸਜ਼ਾ ਸੁਣਾਈ ਜਾਵੇਗੀ। ਇਸ ਮਾਮਲੇ ਵਿੱਚ, 11 ਪੁਲਿਸ ਅਧਿਕਾਰੀਆਂ ‘ਤੇ ਅਗਵਾ, ਗੈਰ-ਕਾਨੂੰਨੀ ਹਿਰਾਸਤ ਅਤੇ ਕਤਲ ਦੇ ਦੋਸ਼ ਲਗਾਏ ਗਏ ਸਨ; ਮੁਕੱਦਮੇ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ।