ਵਿਸ਼ਵ ਸਿਹਤ ਸੰਗਠਨ ਨੇ ਸ਼ੁੱਕਰਵਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕੋਵਿਡ-19 ਮਹਾਮਾਰੀ ਇਸ ਸਾਲ ਫਲੂ ਵਰਗਾ ਖਤਰਾ ਪੈਦਾ ਕਰ ਸਕਦਾ ਹੈ।ਡਬਲਿਯੂਅੇਚਓ ਨੇ ਕਿਹਾ ਕਿ ਉਹ 2023 ‘ਚ ਕਿਸੇ ਸਮੇਂ ਐਮਰਜੈਂਸੀ ਦੀ ਸਮਾਪਤੀ ਦਾ ਐਲਾਨ ਕਰਨ ‘ਚ ਸਮਰੱਥ ਹੋਵੇਗਾ, ਇਹ ਕਹਿੰਦੇ ਹੋਏ ਕਿ ਇਹ ਵਾਇਰਸ ਦੇ ਮਹਾਮਾਰੀ ਪੜਾਅ ਦੇ ਕਰੀਬ ਆਉਣ ਦੇ ਬਾਰੇ ‘ਚ ਤੇਜੀ ਨਾਲ ਆ ਰਿਹਾ ਸੀ।
ਦੇਸ਼ ਦੁਨੀਆ ‘ਚ ਤੇਜੀ ਨਾਲ ਵੱਧ ਰਹੇ ਇਨਫਲੂਐਂਜ਼ਾ ਵਾਇਰਸ ਨੂੰ ਲੈ ਕੇ ਡਬਲਯੂਐਚਓ ਨੇ ਐਮਰਜੈਂਸੀ ਨਿਰਦੇਸ਼ਕ ਮਾਈਕਲ ਰਿਆਨ ਨੇ ਇਕ ਸੰਮੇਲਨ ‘ਚ ਕਿਹਾ ਸੀ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਉਸ ਬਿੰਦੂ ‘ਤੇ ਆ ਰਹੇ ਹਾਂ ਜਿਥੇ ਅਸੀਂ ਕੋਵਿਡ -19 ਨੂੰ ਉਸੇ ਤਰ੍ਹਾਂ ਦੇਖ ਸਕਦੇ ਹਾਂ ਜਿਵੇਂ ਅਸੀਂ ਮੌਸਮੀ ਇਨਫਲੂਐਜ਼ਾਂ ਨੂੰ ਦੇਖਦੇ ਹਾਂ।
ਡਬਲਯੂਐਚਓ ਮੁਖੀ ਨੇ ਕਿਹਾ ਕਿ ਦੁਨੀਆ ਮਹਾਮਾਰੀ ਦੌਰਾਨ ਕਿਸੇ ਵੀ ਸਮੇਂ ਦੀ ਤੁਲਨਾ ‘ਚ ਹੁਣ ਬਹੁਤ ਬਿਹਤਰ ਸਥਿਤੀ ‘ਚ ਹੈ।ਉਨ੍ਹਾਂ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਇਸ ਸਾਲ ਅਸੀਂ ਇਹ ਕਹਿਣ ‘ਚ ਸਮਰੱਥ ਹੋਵਾਂਗੇ ਕਿ ਕੋਵਿਡ-19 ਅੰਤਰਾਸ਼ਟਰੀ ਚਿੰਤਾ ਦੇ ਜਨਤਕ ਸਿਹਤ ਐਮਰਜੈਸੀ ਦੇ ਰੂਪ ‘ਚ ਖਤਮ ਹੋ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h