ਪੁਲਿਸ ਕਮਿਸ਼ਨਰ ਵਿਕਰਮਜੀਤ ਦੁੱਗਲ ਨੇ ਪੁਲਿਸ ਕਰਮਚਾਰੀਆਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਅਨੋਖੀ ਪਹਿਲ ਕੀਤੀ ਹੈ।ਦਰਅਸਲ, ਕਮਿਸ਼ਨਰ ਨੇ ਜਨਮਦਿਨ ਅਤੇ ਵਿਆਹ ਦੀ ਵਰ੍ਹੇਗੰਢ ‘ਤੇ ਹੁਣ ਪੁਲਿਸਕਰਮਚਾਰੀਆਂ ਦੇ ਲਈ ਇੱਕ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ।ਇਸ ਨਾਲ ਹੁਣ ਪੁਲਿਸ ਕਰਮਚਾਰੀ ਆਪਣੇ ਸਪੈਸ਼ਲ ਦਿਨ ‘ਤੇ ਪਰਿਵਾਰ ਦੇ ਨਾਲ ਸਮਾਂ ਬਿਤਾ ਸਕਣਗੇ।