Settling in Abroad: ਪੰਜਾਬ ਦੇ ਨੌਜਵਾਨਾਂ ਵਿੱਚ ਹੀ ਨਹੀਂ, ਸਗੋਂ ਸਰਕਾਰੀ ਨੌਕਰੀਆਂ ਵਿੱਚ ਤਾਇਨਾਤ ਮੁਲਾਜ਼ਮਾਂ ਅਤੇ ਅਧਿਕਾਰੀਆਂ ਵਿੱਚ ਵੀ ਵਿਦੇਸ਼ਾਂ ਵਿੱਚ ਸੈਟਲ ਹੋਣ ਦਾ ਕ੍ਰੇਜ਼ ਵਧਦਾ ਜਾ ਰਿਹਾ ਹੈ। ਇਸ ਸਿਲਸਿਲੇ ਵਿਚ ਉਹ ਆਪਣੀਆਂ ਚੰਗੀਆਂ ਨੌਕਰੀਆਂ ਛੱਡ ਕੇ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈ ਰਹੇ ਹਨ।
ਦੱਸ ਦਈਏ ਕਿ ਇਹ ਰੁਝਾਨ ਸਿੱਖਿਆ ਵਿਭਾਗ ਤੋਂ ਲੈ ਕੇ ਪੰਜਾਬ ਪੁਲਿਸ ਤੱਕ ਵੱਖ-ਵੱਖ ਵਿਭਾਗਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਇੰਨਾ ਹੀ ਨਹੀਂ, ਕੁਝ ਲੋਕ ਅਜਿਹੇ ਵੀ ਹਨ ਜੋ ਐਕਸ-ਇੰਡੀਆ ਛੁੱਟੀ ਲੈ ਕੇ ਬਾਹਰ ਜਾ ਰਹੇ ਹਨ, ਉਸ ਤੋਂ ਬਾਅਦ ਉਹ ਆਪਣੀਆਂ ਸੇਵਾਵਾਂ ਵਿਚ ਸ਼ਾਮਲ ਨਹੀਂ ਹੋ ਰਹੇ। ਬਾਅਦ ਵਿੱਚ ਕਈ ਮੌਕੇ ਦੇਣ ਤੋਂ ਬਾਅਦ ਸਰਕਾਰ ਨੂੰ ਉਨ੍ਹਾਂ ਦੀਆਂ ਸੇਵਾਵਾਂ ਤੋਂ ਮੁਅੱਤਲ ਕਰਨਾ ਪਿਆ। ਅਜਿਹੇ ‘ਚ ਐਕਸ ਇੰਡੀਆ ਲੀਵ ਤੋਂ ਲੈ ਕੇ ਸਾਰੇ ਨਿਯਮ ਸਖ਼ਤ ਕਰ ਦਿੱਤੇ ਗਏ ਹਨ।
ਪੰਜਾਬ ਪੁਲਿਸ ਦੇ ਸੂਤਰਾਂ ਮੁਤਾਬਕ ਇੱਕ ਸਾਲ ਵਿੱਚ 40 ਦੇ ਕਰੀਬ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੇ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਦੀ ਚੋਣ ਕੀਤੀ ਹੈ। ਇਹ ਰੁਝਾਨ ਸਿਰਫ਼ ਜੂਨੀਅਰ ਅਫ਼ਸਰਾਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਪੰਜ ਸਾਲਾਂ ਚੋਂ ਛੇ ਸਾਲ ਸੀਨੀਅਰ ਅਫ਼ਸਰ ਵੀ ਵੀਆਰਐਸ ਲੈ ਕੇ ਵਿਦੇਸ਼ ਜਾ ਰਹੇ ਹਨ।
ਇਕੱਲੇ ਲੁਧਿਆਣਾ ਪੁਲਿਸ ਕਮਿਸ਼ਨਰ ਦੀ ਗੱਲ ਕਰੀਏ ਤਾਂ ਪਿਛਲੇ ਤਿੰਨ ਸਾਲਾਂ ਵਿੱਚ ਕਾਂਸਟੇਬਲ ਤੋਂ ਲੈ ਕੇ ਸਹਾਇਕ ਸਬ-ਇੰਸਪੈਕਟਰ ਤੱਕ ਦੇ 91 ਪੁਲੀਸ ਮੁਲਾਜ਼ਮਾਂ ਨੇ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈ ਲਈ ਹੈ। ਇਨ੍ਹਾਂ ਵਿੱਚ 47 ਏ.ਐਸ.ਆਈ., 31 ਕਾਂਸਟੇਬਲ, ਅੱਠ ਹੈੱਡ ਕਾਂਸਟੇਬਲ ਅਤੇ ਪੰਜ ਸਬ-ਇੰਸਪੈਕਟਰ ਹਨ।
ਦੱਸ ਧਈਏ ਕਿ ਪੁਲਿਸ ਸੇਵਾ ਛੱਡਣ ਵਾਲਿਆਂ ਦੀ ਗਿਣਤੀ 2020 ਵਿੱਚ ਸਭ ਤੋਂ ਵੱਧ ਸੀ। ਜਦੋਂ 18 ਕਾਂਸਟੇਬਲਾਂ ਤੇ 12 ਸਬ-ਇੰਸਪੈਕਟਰਾਂ ਸਮੇਤ 30 ਪੁਲਿਸ ਮੁਲਾਜ਼ਮਾਂ ਨੇ ਵੀਆਰਐਸ ਲਿਆ ਸੀ। 2021 ਵਿੱਚ, ਲੁਧਿਆਣਾ ਵਿੱਚ 26 ਪੁਲਿਸ ਅਧਿਕਾਰੀਆਂ, ਜਿਨ੍ਹਾਂ ‘ਚ 13 ਕਾਂਸਟੇਬਲ, ਸੱਤ ਏਐਸਆਈ ਅਤੇ ਛੇ ਹੈੱਡ ਕਾਂਸਟੇਬਲਾਂ ਸ਼ਾਮਲ ਸੀ।
ਸਾਲ 2022 ਵਿੱਚ, ਇਹ ਗਿਣਤੀ ਵਧ ਕੇ 28 ਹੋ ਗਈ। ਇਨ੍ਹਾਂ ਚੋਂ ਪੰਜ ਸਬ-ਇੰਸਪੈਕਟਰਾਂ, 21 ਏਐਸਆਈ ਅਤੇ ਦੋ ਹੈੱਡ ਕਾਂਸਟੇਬਲਾਂ ਨੇ ਸਵੈ-ਇੱਛਾ ਨਾਲ ਸੇਵਾਮੁਕਤੀ ਲਈ ਚੋਣ ਕੀਤੀ। ਇਸ ਸਾਲ ਸੱਤ ASI ਪਹਿਲਾਂ ਹੀ VRS ਲੈ ਚੁੱਕੇ ਹਨ।
ਵਿਦੇਸ਼ ਜਾਣ ਵਾਲਿਆਂ ‘ਚ ਅਧਿਆਪਕਾਂ ਦੀ ਗਿਣਤੀ ਜ਼ਿਆਦਾ
ਹਰ ਸਾਲ ਪੰਜਾਬ ਤੋਂ ਕਈ ਅਧਿਆਪਕ ਵਿਦੇਸ਼ ਜਾਣ ਲਈ ਅਪਲਾਈ ਕਰਦੇ ਹਨ। 2013 ਤੋਂ 2018 ਤੱਕ ਦੇ ਅੰਕੜਿਆਂ ਅਨੁਸਾਰ 6 ਸਾਲਾਂ ਵਿੱਚ 304 ਅਧਿਆਪਕਾਂ ਨੂੰ ਵਿਦੇਸ਼ ਤੋਂ ਵਾਪਸ ਨਾ ਆਉਣ ਕਾਰਨ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਇਸ ਵਿੱਚ 64 ਫੀਸਦੀ ਮਹਿਲਾ ਅਧਿਆਪਕ ਵੀ ਸ਼ਾਮਲ ਸੀ।
ਸੈਸ਼ਨ 2021-22 ਵਿੱਚ 3537 ਅਧਿਆਪਕਾਂ ਨੇ ਛੁੱਟੀ ਲਈ ਅਪਲਾਈ ਕੀਤਾ ਸੀ। ਇਨ੍ਹਾਂ ਵਿੱਚੋਂ 1571 ਨੂੰ ਰੱਦ ਕੀਤਾ ਗਿਆ। ਇੰਨਾ ਹੀ ਨਹੀਂ 2021 ਤੋਂ ਚਾਰ ਜ਼ਿਲ੍ਹਿਆਂ ਦੀਆਂ ਮਹਿਲਾ ਅਧਿਆਪਕ ਡਿਊਟੀ ਜੁਆਇਨ ਨਹੀਂ ਕਰ ਰਹੀਆਂ ਹਨ। ਸਿੱਖਿਆ ਵਿਭਾਗ ਨੇ ਉਨ੍ਹਾਂ ਨੂੰ ਬੁੱਧਵਾਰ ਨੂੰ 15 ਦਿਨਾਂ ਵਿੱਚ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦਿੱਤਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h