ਸੰਸਕ੍ਰਿਤ ਦੁਨੀਆਂ ਦੀਆਂ ਸਭ ਤੋਂ ਪੁਰਾਣੀਆਂ ਭਾਸ਼ਾਵਾਂ ਵਿੱਚੋਂ ਇੱਕ ਹੈ। ਸਾਡੇ ਗ੍ਰੰਥਾਂ ਅਤੇ ਪੁਰਾਣਾਂ ਦੀ ਭਾਸ਼ਾ ਵੀ ਸੰਸਕ੍ਰਿਤ ਹੈ ਅਤੇ ਇਸ ਨੂੰ ਦੇਵਵਾਨੀ ਵੀ ਕਿਹਾ ਜਾਂਦਾ ਹੈ। ਜਦੋਂ ਵੀ ਮੰਤਰਾਂ ਅਤੇ ਸਲੋਕਾਂ ਦਾ ਪਾਠ ਕੀਤਾ ਜਾਂਦਾ ਹੈ, ਉਹ ਸੰਸਕ੍ਰਿਤ ਵਿੱਚ ਹੀ ਕੀਤੇ ਜਾਂਦੇ ਹਨ। ਕਿਹਾ ਜਾਂਦਾ ਹੈ ਕਿ ਸੰਸਕ੍ਰਿਤ ਘੱਟੋ-ਘੱਟ 4-5 ਹਜ਼ਾਰ ਸਾਲ ਪੁਰਾਣੀ ਭਾਸ਼ਾ ਹੈ, ਜੋ ਅੱਜ ਵੀ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ। ਇਹ ਵੱਖਰੀ ਗੱਲ ਹੈ ਕਿ ਇਹ ਭਾਸ਼ਾ ਆਮ ਬੋਲਚਾਲ ਵਿੱਚੋਂ ਅਲੋਪ ਹੋ ਗਈ ਹੈ।
ਇਹ ਵੀ ਪੜ੍ਹੋ- ਅਜ਼ਬ-ਗਜ਼ਬ: 2 ਕਰੋੜ ਰੁਪਏ ‘ਚ ਵਿਕੀ ਭੇਡ, ਬਣਿਆ ਵਰਲਡ ਰਿਕਾਰਡ, ਜਾਣੋਂ ਕੀ ਹੈ ਖਾਸੀਅਤ
ਤੁਸੀਂ ਚੰਗੀ ਅੰਗਰੇਜ਼ੀ ਵਿੱਚ ਕੁਮੈਂਟਰੀ ਸੁਣੀ ਹੋਵੇਗੀ ਪਰ ਇਸ ਸਮੇਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਵਿਅਕਤੀ ਸਟ੍ਰੀਟ ਕ੍ਰਿਕਟ ‘ਤੇ ਸੰਸਕ੍ਰਿਤ ਭਾਸ਼ਾ ਵਿੱਚ ਕੁਮੈਂਟਰੀ ਕਰ ਰਿਹਾ ਹੈ। ਲੋਕਾਂ ਨੂੰ ਉਸ ਦੇ ਮੂੰਹ ‘ਚੋਂ ਸੰਸਕ੍ਰਿਤ ਸੁਣ ਕੇ ਕਾਫੀ ਚੰਗਾ ਲੱਗ ਰਿਹੈ ਹੈ। ਲੋਕਾਂ ਨੂੰ ਅਜਿਹੀ ਭਾਸ਼ਾ ਵਿੱਚ ਕੁਮੈਂਟਰੀ ਸੁਣਨਾ ਬਹੁਤ ਦਿਲਚਸਪ ਲੱਗ ਰਿਹਾ ਹੈ ਜਿਸ ਨੂੰ ਆਮ ਤੌਰ ‘ਤੇ ਕੋਈ ਨਹੀਂ ਜਾਣਦਾ।
Sanskrit and cricket pic.twitter.com/5fWmk9ZMZy
— lakshmi narayana B.S (@chidsamskritam) October 2, 2022
ਸੰਸਕ੍ਰਿਤ ਵਿੱਚ ਹੋ ਰਹੀ ਹੈ ਕੁਮੈਂਟਰੀ
ਵਾਇਰਲ ਹੋ ਰਹੀ ਵੀਡੀਓ ਵਿੱਚ ਇੱਕ ਗਲੀ ਵਿੱਚ ਕ੍ਰਿਕਟ ਹੋ ਰਿਹਾ ਹੈ। ਇਸ ਦੌਰਾਨ ਇੱਕ ਵਿਅਕਤੀ ਸੰਸਕ੍ਰਿਤ ਵਿੱਚ ਮੈਚ ਦਾ ਹਾਲ ਦੱਸ ਰਿਹਾ ਹੈ। ਤੁਸੀਂ ਹੁਣ ਤੱਕ ਕਈ ਵਾਰ ਹਿੰਦੀ ਅਤੇ ਅੰਗਰੇਜ਼ੀ ਵਿੱਚ ਕ੍ਰਿਕਟ ਮੈਚਾਂ ਦੀ ਕੁਮੈਂਟਰੀ ਸੁਣੀ ਹੋਵੇਗੀ, ਪਰ ਕੀ ਤੁਸੀਂ ਵੀ ਪਹਿਲੀ ਵਾਰ ਸੰਸਕ੍ਰਿਤ ਵਿੱਚ ਇਸ ਨੂੰ ਸੁਣ ਕੇ ਹੈਰਾਨ ਰਹਿ ਜਾਵੋਗੇ। ਵੀਡੀਓ ‘ਚ ਇਲਾਕੇ ਦੇ ਕੁਝ ਲੋਕ ਵੀ ਇਸ ਮੈਚ ਨੂੰ ਦੇਖ ਰਹੇ ਹਨ। ਇਸ ਦੌਰਾਨ ਸੰਸਕ੍ਰਿਤ ਵਿੱਚ ਕੁਮੈਂਟਰੀ ਕਰਨ ਵਾਲੇ ਵਿਅਕਤੀ ਨੇ ਖੁਦ ਹੀ ਇਹ ਵੀਡੀਓ ਬਣਾਈ ਹੈ। ਇਸ ਪ੍ਰਾਚੀਨ ਭਾਸ਼ਾ ਵਿੱਚ ਕੁਮੈਂਟਰੀ ਸੁਣ ਕੇ ਲੋਕ ਹੈਰਾਨ ਹਨ।
ਲੋਕਾਂ ਨੇ ਕਿਹਾ – ਇਹ ਬਹੁਤ ਵਧੀਆ ਹੈ
ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @chidsamskritam ਨਾਮ ਦੀ ਆਈਡੀ ਨਾਲ ਸ਼ੇਅਰ ਕੀਤਾ ਗਿਆ ਹੈ। ਵਿਅਕਤੀ ਦੇ ਇਸ ਬਿਲਕੁਲ ਵੱਖਰੇ ਅਤੇ ਰੋਮਾਂਚਕ ਵੀਡੀਓ ਨੂੰ ਕਰੀਬ 3 ਲੱਖ ਵਾਰ ਦੇਖਿਆ ਜਾ ਚੁੱਕਾ ਹੈ ਅਤੇ 12 ਹਜ਼ਾਰ ਤੋਂ ਵੱਧ ਲੋਕਾਂ ਵੱਲੋਂ ਪਸੰਦ ਕੀਤਾ ਜਾ ਚੁੱਕਾ ਹੈ, ਜਦਕਿ ਇਸ ਨੂੰ 2 ਹਜ਼ਾਰ ਤੋਂ ਵੱਧ ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ। ਵੀਡੀਓ ‘ਚ ਵਿਅਕਤੀ ਤੇਜ਼ੀ ਨਾਲ ਸੰਸਕ੍ਰਿਤ ਬੋਲਦਾ ਹੈ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਲੋਕਾਂ ਨੇ ਕਮੈਂਟਸ ਵਿੱਚ ਕਿਹਾ ਹੈ ਕਿ ਇਹ ਕੰਨਾਂ ਨੂੰ ਬਹੁਤ ਵਧੀਆ ਲੱਗਦਾ ਹੈ। ਕੁਝ ਯੂਜ਼ਰਸ ਨੇ ਸੰਸਕ੍ਰਿਤ ‘ਚ ਟਿੱਪਣੀ ਵੀ ਕੀਤੀ ਹੈ।