MS Dhoni Farmhouse: ਧੋਨੀ ਦੀ ਕਪਤਾਨੀ ‘ਚ ਟੀਮ ਇੰਡੀਆ ਤਿੰਨ ਵਾਰ ICC ਖਿਤਾਬ ਜਿੱਤਣ ‘ਚ ਸਫਲ ਰਹੀ। ਇਸ ਦੇ ਨਾਲ ਹੀ ਧੋਨੀ ਨੇ ਆਪਣੀ ਟੀਮ ਸੀਐਸਕੇ ਨੂੰ ਆਈਪੀਐਲ ਵਿੱਚ ਚਾਰ ਵਾਰ ਚੈਂਪੀਅਨ ਬਣਾਇਆ ਹੈ।
ਐੱਮਐੱਸ ਧੋਨੀ ਦਾ ਆਪਣਾ ਫਾਰਮ ਹਾਊਸ ਵੀ ਹੈ, ਜਿਸ ਦੀ ਅਕਸਰ ਚਰਚਾ ਹੁੰਦੀ ਰਹਿੰਦੀ ਹੈ। ਰਾਂਚੀ ਦੇ ਰਿੰਗ ਰੋਡ ਦੇ ਕੋਲ ਸਥਿਤ ਇਹ ਫਾਰਮ ਹਾਊਸ ਕਰੀਬ ਤਿੰਨ ਸਾਲਾਂ ਵਿੱਚ ਪੂਰਾ ਹੋਇਆ ਸੀ। ਰਿਪੋਰਟ ਮੁਤਾਬਕ ਇਸ ਫਾਰਮ ਹਾਊਸ ਨੂੰ ਮਾਹੀ ਨੇ ਖੁਦ ਡਿਜ਼ਾਇਨ ਕੀਤਾ ਹੈ ਅਤੇ ਇਸ ‘ਚ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਮੌਜੂਦ ਹਨ।
ਮਹਿੰਦਰ ਸਿੰਘ ਧੋਨੀ ਦਾ ਫਾਰਮ ਹਾਊਸ ਲਗਭਗ ਇੱਕ ਏਕੜ ਵਿੱਚ ਫੈਲਿਆ ਹੋਇਆ ਹੈ ਅਤੇ ਇਸਨੂੰ ਈਜਾ ਫਾਰਮ ਵਜੋਂ ਜਾਣਿਆ ਜਾਂਦਾ ਹੈ। ਧੋਨੀ ਦੇ ਫਾਰਮ ਹਾਊਸ ‘ਚ ਤਰਬੂਜ, ਅਮਰੂਦ, ਪਪੀਤਾ ਅਤੇ ਸਟ੍ਰਾਬੇਰੀ ਵਰਗੇ ਕਈ ਤਰ੍ਹਾਂ ਦੇ ਫਲ ਅਤੇ ਸਬਜ਼ੀਆਂ ਦੀ ਵੀ ਖੇਤੀ ਕੀਤੀ ਜਾਂਦੀ ਹੈ।
ਧੋਨੀ ਦੇ ਫਾਰਮ ਹਾਊਸ ਵਿੱਚ ਇੱਕ ਵੱਡਾ ਜਿਮ, ਸਵੀਮਿੰਗ ਪੂਲ, ਅਭਿਆਸ ਲਈ ਪਾਰਕ ਅਤੇ ਇਨਡੋਰ ਸਹੂਲਤ ਵੀ ਹੈ। ਜ਼ਿਆਦਾਤਰ ਫਾਰਮ ਹਾਊਸ ਲੈਂਡਸਕੇਪਡ ਲਾਅਨ ਅਤੇ ਕਈ ਤਰ੍ਹਾਂ ਦੇ ਰੁੱਖਾਂ ਨਾਲ ਢੱਕਿਆ ਹੋਇਆ ਹੈ।
ਫਾਰਮ ਹਾਊਸ ਵਿੱਚ ਰਹਿਣ ਲਈ ਇੱਕ ਵੱਡਾ ਕਮਰਾ ਵੀ ਹੈ। ਧੋਨੀ ਦੀ ਪਤਨੀ ਸਾਕਸ਼ੀ ਅਕਸਰ ਫਾਰਮ ਹਾਊਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ।
ਮਹਿੰਦਰ ਸਿੰਘ ਧੋਨੀ ਕਾਰਾਂ ਅਤੇ ਬਾਈਕ ਦੇ ਸ਼ੌਕੀਨ ਵਜੋਂ ਜਾਣੇ ਜਾਂਦੇ ਹਨ। ਅਜਿਹੇ ‘ਚ ਮਹਿੰਦਰ ਸਿੰਘ ਧੋਨੀ ਦੇ ਫਾਰਮ ਹਾਊਸ ‘ਚ ਕਾਰਾਂ ਅਤੇ ਬਾਈਕ ਰੱਖਣ ਲਈ ਇਕ ਵੱਡਾ ਗੈਰੇਜ ਵੀ ਹੈ।
ਧੋਨੀ ਦੇ ਫਾਰਮ ਹਾਊਸ ‘ਚ ਚੇਤਕ ਤੋਂ ਇਲਾਵਾ ਸ਼ੈਟਲੈਂਡ ਪੋਨੀ ਨਸਲ ਦਾ ਘੋੜਾ ਵੀ ਮੌਜੂਦ ਹੈ। ਸ਼ੈਟਲੈਂਡ ਪੋਨੀ ਨਸਲ ਦਾ ਚਿੱਟਾ ਘੋੜਾ ਧੋਨੀ ਸਕਾਟਲੈਂਡ ਤੋਂ ਲਿਆਏ ਸਨ। ਇਹ ਘੋੜਾ ਦੁਨੀਆ ਦੀਆਂ ਸਭ ਤੋਂ ਛੋਟੀਆਂ ਨਸਲਾਂ ਵਿੱਚੋਂ ਇੱਕ ਹੈ।
ਫਾਰਮ ਹਾਊਸ ਦੇ ਲਾਅਨ ‘ਚ ਮਹਿੰਦਰ ਸਿੰਘ ਧੋਨੀ ਦੇ ਪਸੰਦੀਦਾ ਪਾਲਤੂ ਜਾਨਵਰ ਵੀ ਨਜ਼ਰ ਆ ਰਹੇ ਹਨ। ਧੋਨੀ ਨੂੰ ਕਈ ਵਾਰ ਆਪਣੇ ਪਾਲਤੂ ਕੁੱਤਿਆਂ ਨਾਲ ਖੇਡਦੇ ਦੇਖਿਆ ਗਿਆ ਹੈ। ਮਹਿੰਦਰ ਸਿੰਘ ਧੋਨੀ ਦੇ ਇਸ ਫਾਰਮ ਹਾਊਸ ‘ਤੇ ਕਈ ਭਾਰਤੀ ਕ੍ਰਿਕਟਰ ਵੀ ਆ ਚੁੱਕੇ ਹਨ।