Crime Scene : ਸਥਾਨਕ ਸੈਕਟਰ-7 ਵਿੱਚ ਰਹਿੰਦੇ ਆਈਏਐੱਸ ਅਧਿਕਾਰੀ ਮਨੀਸ਼ ਕੁਮਾਰ ਦੇ ਘਰ ਵਿੱਚ ਚੋਰੀ ਸਮਾਚਾਰ ਹੈ.
ਇਹ ਕੇਸ ਡਾ. ਮ੍ਰਿਨਾਲਿਨੀ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਆਪਣੇ ਪਤੀ ਦੇ ਨਾਲ 19 ਜੁਲਾਈ ਨੂੰ ਹੈਦਰਾਬਾਦ ਗਈ ਹੋਈ ਸੀ, ਜਦੋਂ 24 ਜੁਲਾਈ ਨੂੰ ਘਰ ਪਰਤੇ ਤਾਂ ਦੇਖਿਆ ਤਾਂ ਘਰ ਦਾ ਦਰਵਾਜ਼ਾ ਟੁੱਟਿਆ ਪਿਆ ਸੀ।
ਘਰ ਵਿੱਚੋਂ ਸੱਤ ਸੋਨੇ ਅਤੇ ਹੀਰੇ ਦੇ ਸੈੱਟ, 10-12 ਮੁੰਦਰੀਆਂ, 3 ਡਾਇਮੰਡ ਦੀਆਂ ਚੁੂੜੀਆਂ, ਇਕ ਸੋਨੇ ਦਾ ਕੜਾ, 4 ਸੋਨੇ ਦੀਆਂ ਚੁੂੜੀਆਂ, 3-4 ਘੜੀਆਂ, 15-20 ਚਾਂਦੀ ਦੇ ਸਿੱਕੇ, 5-6 ਸੋਨੇ ਦੇ ਸਿੱਕੇ, ਇਕ ਡਾਇਮੰਡ ਦਾ ਮੰਗਲਸੁੂਤਰ, 2-3 ਡਾਇਮੰਡ ਦੀਆਂ ਮੁੰਦਰੀਆਂ ਅਤੇ ਇਕ ਸੋਨੇ ਦੀ ਚੇਨ ਚੋਰੀ ਹੋ ਗਈ ਸੀ,ਥਾਣਾ ਸੈਕਟਰ 26 ਦੀ ਪੁਲੀਸ ਨੇ ਉਕਤ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ:ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਵਧੀਆਂ ਮੁਸ਼ਕਲਾਂ,ਵਿਜੀਲੈਂਸ ਕੋਲ ਪਹੁੰਚੀਆਂ 18 ਸ਼ਿਕਾਇਤਾਂ