Chandigarh Traffic Viral VIdeo: ਹਾਲ ਹੀ ‘ਚ ਚੰਡੀਗੜ੍ਹ ਦੀਆਂ ਸੜਕਾਂ ‘ਤੇ ਸ਼ਰੇਆਮ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਲੋਕਾਂ ਦੀ ਵੀਡੀਓ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ 8 ਲੋਕਾਂ ਦੇ ਚਲਾਨ ਵੀ ਕੀਤੇ ਹਨ। ਚਲਾਨ ਕੱਟੇ ਗਏ ਲੋਕਾਂ ਤੋਂ ਪੁੱਛਗਿੱਛ ਕਰਨ ‘ਤੇ ਪੁਲਿਸ ਨੂੰ ਪਤਾ ਲੱਗਾ ਕਿ ਬਦਨਾਮ ਅਪਰਾਧੀ ਨਾਨੀ ਨੂੰ ਪੈਰੋਲ ਮਿਲਣ ਤੋਂ ਬਾਅਦ ਚੰਡੀਗੜ੍ਹ ਦੇ ਧਨਾਸ ਇਲਾਕੇ ‘ਚ ਸੜਕ ‘ਤੇ ਇਹ ਹੰਗਾਮਾ ਹੋਇਆ ਸੀ।
ਬਦਨਾਮ ਬਦਮਾਸ਼ ਨਾਨੀ ਇਸ ਸਮੇਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਪੋਕਸੋ ਐਕਟ ਤਹਿਤ ਸਜ਼ਾ ਕੱਟ ਰਿਹਾ ਹੈ। ਟ੍ਰੈਫਿਕ ਪੁਲਿਸ ਨੇ ਕਾਰਵਾਈ ਕਰਦੇ ਹੋਏ ਅੱਠ ਵਾਹਨ ਚਾਲਕਾਂ ਦੇ ਚਲਾਨ ਕੱਟੇ ਹਨ। ਸੂਤਰ ਦੱਸਦੇ ਹਨ ਕਿ ਨਿਯਮਾਂ ਦੀ ਉਲੰਘਣਾ ਕਰਕੇ ਪੈਰੋਲ ’ਤੇ ਆਏ ਕੈਦੀ ਖ਼ਿਲਾਫ਼ ਟਰਾਈਸਿਟੀ ਵਿੱਚ ਕਈ ਕੇਸ ਦਰਜ ਹਨ ਅਤੇ ਉਸ ਦੇ ਸਵਾਗਤ ਲਈ ਸੜਕਾਂ ’ਤੇ ਇਹ ਹੰਗਾਮਾ ਕੀਤਾ ਜਾ ਰਿਹਾ ਸੀ। ਇਹ ਵੀਡੀਓ 17 ਜੁਲਾਈ ਨੂੰ ਬਣਾਈ ਗਈ ਸੀ ਜਦੋਂ ਦੋਸ਼ੀ ਪੈਰੋਲ ‘ਤੇ ਬੁੜੈਲ ਜੇਲ੍ਹ ਤੋਂ ਬਾਹਰ ਆ ਕੇ ਧਨਾਸ ਸਥਿਤ ਆਪਣੇ ਘਰ ਜਾ ਰਿਹਾ ਸੀ।
8 ਡਰਾਈਵਰਾਂ ਦੇ ਕੀਤੇ ਚਲਾਨ
ਵਾਇਰਲ ਵੀਡੀਓ ‘ਚ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ 8 ਡਰਾਈਵਰਾਂ ਦੇ ਚਲਾਨ ਕੱਟੇ। ਚੰਡੀਗੜ੍ਹ ਪੁਲਿਸ ਦਾ ਕਹਿਣਾ ਹੈ ਕਿ ਹੋਰ ਵਾਹਨਾਂ ਬਾਰੇ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
eight vehicles were challaned, driving licenses of their drivers confiscated for committing traffic violations from Sector 51 to
Sector 25/38 Light Point #Chandigarh. vehicle owners/drivers were called at
Traffic Lines Sector 29, Chandigarh@iepunjab @IndianExpress pic.twitter.com/fYSyNs9imx— saurabh prashar (@saurabhprashar2) July 22, 2023
ਕੀ ਹੈ ਪੂਰਾ ਮਾਮਲਾ?
ਸੜਕ ‘ਤੇ ਹੁੜਦੰਗ ਦੀਆਂ ਵਾਇਰਲ ਵੀਡੀਓਜ਼ 20 ਜੁਲਾਈ ਨੂੰ ਚੰਡੀਗੜ੍ਹ ਟ੍ਰੈਫਿਕ ਪੁਲਿਸ ਕੋਲ ਪਹੁੰਚ ਗਈਆਂ। ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਵੀਡੀਓ 17 ਜੁਲਾਈ ਦੀਆਂ ਹਨ ਤੇ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚੋਂ ਪੈਰੋਲ ’ਤੇ ਬਾਹਰ ਆਉਣ ਤੋਂ ਬਾਅਦ ਦੀਆਂ ਹਨ। ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਜਸ਼ਨ ਮਨਾਉਣ ਦੇ ਨਾਂ ‘ਤੇ ਉਸ ਦੇ ਦੋਸਤਾਂ ਨੇ ਬਦਮਾਸ਼ ਦਾ ਸਵਾਗਤ ਕਰਨ ਲਈ ਜਸ਼ਨ ਦੇ ਨਾਂ ‘ਤੇ ਹੰਗਾਮਾ ਕੀਤਾ ਸੀ। ਦੱਸ ਦਈਏ ਕਿ ਪੈਰੋਲ ‘ਤੇ ਆਏ ਨਾਨੀ ‘ਤੇ ਪੋਸਕੋ ਐਕਟ ਤਹਿਤ ਨਾਬਾਲਗ ਨਾਲ ਬਲਾਤਕਾਰ ਕਰਨ ਦੇ ਨਾਲ-ਨਾਲ ਚੋਰੀ ਦਾ ਵੀ ਮਾਮਲਾ ਦਰਜ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h