Cristiano Ronaldo, FIFA World Cup: ਫੀਫਾ ਵਿਸ਼ਵ ਕੱਪ 2022 ਦੇ ਵਿਚਕਾਰ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਮੈਨਚੈਸਟਰ ਯੂਨਾਈਟਿਡ (Manchester United) ਤੋਂ ਵੱਖ ਹੋ ਗਏ ਹਨ। ਮਾਨਚੈਸਟਰ ਯੂਨਾਈਟਿਡ ਦੇ ਬਿਆਨ ਮੁਤਾਬਕ ਕ੍ਰਿਸਟੀਆਨੋ ਰੋਨਾਲਡੋ ਅਤੇ ਕਲੱਬ ਵਿਚਾਲੇ ਆਪਸੀ ਸਮਝੌਤਾ ਹੋਇਆ ਹੈ। ਮੈਨਚੈਸਟਰ ਯੂਨਾਈਟਿਡ ਨੇ ਸੋਸ਼ਲ ਮੀਡੀਆ ‘ਤੇ ਫੈਨਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
ਰੋਨਾਲਡੋ ਮੈਨਚੈਸਟਰ ਯੂਨਾਈਟਿਡ ਤੋਂ ਹੋਇਆ ਵੱਖ
ਰੋਨਾਲਡੋ ਨੂੰ ਬ੍ਰਿਟਿਸ਼ ਪੱਤਰਕਾਰ ਪੀਅਰਸ ਮੋਰਗਨ ਨਾਲ ਆਪਣੇ ਤਾਜ਼ਾ ਇੰਟਰਵਿਊ ਲਈ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਉਦੋਂ ਤੋਂ ਹੀ ਕਿਆਸ ਲਗਾਏ ਜਾ ਰਹੇ ਸੀ ਕਿ ਉਹ ਜਲਦ ਹੀ ਇਸ ਕਲੱਬ ਨੂੰ ਛੱਡਣ ਜਾ ਰਹੇ ਹਨ। ਆਪਣੇ ਇੰਟਰਵਿਊ ‘ਚ ਕ੍ਰਿਸਟੀਆਨੋ ਰੋਨਾਲਡੋ ਨੇ ਕਲੱਬ, ਇਸਦੇ ਸਨਮਾਨਾਂ ਅਤੇ ਸਾਬਕਾ ਖਿਡਾਰੀਆਂ ਨੂੰ ਨਿਸ਼ਾਨਾ ਬਣਾਇਆ।
Cristiano Ronaldo is to leave Manchester United by mutual agreement, with immediate effect.
The club thanks him for his immense contribution across two spells at Old Trafford.#MUFC
— Manchester United (@ManUtd) November 22, 2022
ਕ੍ਰਿਸਟੀਆਨੋ ਰੋਨਾਲਡੋ ਨੇ ਮੈਨਚੈਸਟਰ ਯੂਨਾਈਟਿਡ ਲਈ 346 ਮੈਚਾਂ ‘ਚ 145 ਗੋਲ ਕੀਤੇ। ਕਲੱਬ ਨੇ ਟੀਮ ਨਾਲ ਦੋ ਸੀਜ਼ਨ ਬਿਤਾਉਣ ਅਤੇ ਵਧੀਆ ਯੋਗਦਾਨ ਪਾਉਣ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ।
ਮੈਨਚੈਸਟਰ ਯੂਨਾਈਟਿਡ ਨੇ ਵੀ ਇਸ ਸਬੰਧੀ ਜਾਰੀ ਕੀਤਾ ਬਿਆਨ
ਕਲੱਬ ਨੇ ਇੱਕ ਬਿਆਨ ਵਿੱਚ ਕਿਹਾ, ‘ਕ੍ਰਿਸਟੀਆਨੋ ਰੋਨਾਲਡੋ ਤੁਰੰਤ ਪ੍ਰਭਾਵ ਨਾਲ ਮੈਨਚੈਸਟਰ ਯੂਨਾਈਟਿਡ ਛੱਡ ਰਿਹਾ ਹੈ। ਇਹ ਫੈਸਲਾ ਆਪਸੀ ਸਹਿਮਤੀ ਤੋਂ ਬਾਅਦ ਲਿਆ ਗਿਆ। ਕਲੱਬ ਟੀਮ ਨਾਲ ਦੋ ਸੀਜ਼ਨ ਬਿਤਾਉਣ ਅਤੇ ਵਧੀਆ ਯੋਗਦਾਨ ਪਾਉਣ ਲਈ ਉਸਦਾ ਧੰਨਵਾਦ ਕਰਦਾ ਹੈ। ਉਸ ਨੇ ਟੀਮ ਲਈ 346 ਮੈਚਾਂ ‘ਚ 145 ਗੋਲ ਕੀਤੇ। ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ। ਮੈਨਚੈਸਟਰ ਯੂਨਾਈਟਿਡ ‘ਤੇ ਹਰ ਕੋਈ ਏਰਿਕ ਟੈਨ ਹਾਗ ਦੇ ਮਾਰਗਦਰਸ਼ਨ ਵਿੱਚ ਟੀਮ ਨੂੰ ਅੱਗੇ ਵਧਾਉਣ ਅਤੇ ਪਿੱਚ ‘ਤੇ ਸਫਲਤਾ ਪ੍ਰਾਪਤ ਕਰਨ ਲਈ ਮਿਲ ਕੇ ਕੰਮ ਕਰਨ ‘ਤੇ ਕੇਂਦ੍ਰਿਤ ਹੈ।’
ਰੋਨਾਲਡੋ ਨੇ ਲਗਾਏ ਸੀ ਇਹ ਗੰਭੀਰ ਦੋਸ਼
ਕ੍ਰਿਸਟੀਆਨੋ ਰੋਨਾਲਡੋ ਨੇ ਪੀਅਰਸ ਮੋਰਗਨ ਨੂੰ ਇਸ ਇੰਟਰਵਿਊ ਵਿੱਚ ਕਿਹਾ ਸੀ, ‘ਐਲੇਕਸ ਫਰਗੂਸਨ ਦੇ ਜਾਣ ਤੋਂ ਬਾਅਦ ਕਲੱਬ ਨੇ ਤਰੱਕੀ ਨਹੀਂ ਕੀਤੀ। ਮੇਰੇ ਦਿਲ ‘ਚ ਮੈਨੇਜਰ ਐਰਿਕ ਟੈਨ ਹੇਗ ਲਈ ਸਤਿਕਾਰ ਨਹੀਂ ਹੈ ਕਿਉਂਕਿ ਉਹ ਮੇਰੇ ਲਈ ਸਤਿਕਾਰ ਨਹੀਂ ਦਿਖਾਉਂਦੇ। ਜੇਕਰ ਤੁਹਾਨੂੰ ਮੇਰੇ ਲਈ ਸਤਿਕਾਰ ਨਹੀਂ ਤਾਂ ਮੈਂ ਤੁਹਾਡਾ ਕਦੇ ਵੀ ਸਤਿਕਾਰ ਨਹੀਂ ਕਰਾਂਗਾ। ਉਸ ਨੇ ਅੱਗੇ ਕਿਹਾ, ‘ਸਿਰਫ ਕੋਚ ਹੀ ਨਹੀਂ, ਕਲੱਬ ਦੇ ਤਿੰਨ-ਚਾਰ ਹੋਰ ਅਧਿਕਾਰੀ ਵੀ ਅਜਿਹੀ ਕੋਸ਼ਿਸ਼ ਕਰ ਰਹੇ ਹਨ। ਮੈਨੂੰ ਇੰਝ ਲੱਗ ਰਿਹਾ ਹੈ ਜਿਵੇਂ ਮੇਰੇ ਨਾਲ ਧੋਖਾ ਹੋਇਆ ਹੋਵੇ।’
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h