ਮੰਗਲਵਾਰ, ਦਸੰਬਰ 9, 2025 07:19 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਘੱਲੂਘਾਰਾ ਜੂਨ 1984

CRPF ਨੇ ਸ੍ਰੀ ਦਰਬਾਰ ‘ਚ ਕੀਤੀ ਸੀ ਜ਼ਬਰਦਸਤ ਫਾਇਰਿੰਗ 11 ਲੋਕਾਂ ਦੀ ਹੋਈ ਸੀ ਮੌਤ…

by propunjabtv
ਜੂਨ 3, 2022
in ਘੱਲੂਘਾਰਾ ਜੂਨ 1984
0

1 ਜੂਨ 1984
1984 ਉਹ ਦਰਦਨਾਕ ਸਾਲ ਜਿਸਦੀ ਚੀਸ ਅੱਜ ਵੀ ਸਿੱਖ ਕੌਮ ਦੇ ਸੀਨੇ ‘ਚ ਉਸੇ ਤਰਾਂ ਜਵਾਨ ਹੈ। ਕਈ ਦਹਾਕੇ ਲੰਘਣ ਤੋਂ ਬਾਅਦ ਵੀ ਸਿੱਖ ਕੌਮ ਦੇ ਸੀਨੇ ਚ ਇਹ ਦਰਦ ਉਸੇ ਤਰਾਂ ਸੁਲਘਦਾ ਜਿਵੇਂ ਕੱਲ੍ਹ ਦੀ ਗੱਲ ਹੋਵੇ। ਦਹਾਕੇ ਲੰਘ ਗਏ ਪਰ ਇਨਸਾਫ ਅਜੇ ਤੱਕ ਅਦਾਲਤਾਂ ਦੀਆਂ ਫਾਈਲਾਂ ‘ਚ ਪਿਆ।  ਹਜ਼ਾਰਾਂ ਨਿਰਦੋਸ਼ ਸਿੱਖ ਜੋ 1984 ਦੀ ਉਸ ਫੌਜੀ ਕਾਰਵਾਈ ਦਾ ਸ਼ਿਕਾਰ ਹੋਏ ਤੇ ਕਈ ਦੋਸ਼ੀ ਅੱਜ ਵੀ ਆਜ਼ਾਦ ਘੁੱਮਦੇ ਨੇ ।  ਜਿਸਨੇ ਹਰ ਸਿੱਖ ਦੇ ਸੀਨੇ ਚ ਅਜਿਹੀ ਚਿਣਗ ਬਾਲ ਦਿੱਤੀ ਜਿਸਦਾ ਸੰਤਾਪ ਬਾਅਦ ਵਿਚ ਕਈ ਦਹਾਕਿਆਂ ਤੱਕ ਪੰਜਾਬ ਦੀ ਜਵਾਨੀ ਨੇ ਭੋਗਿਆ ਤੇ ਅੱਜ ਵੀ ਭੋਗ ਰਹੀ ਹੈ ।

1 ਜੂਨ 1984 ਉਹ ਦਿਨ ਜਦੋਂ CRPF ਨੇ ਸ੍ਰੀ ਦਰਬਾਰ ਸਾਹਿਬ ਕੰਪਲੇਕ੍ਸ ਚ ਪਹਿਲੀ ਫਾਇਰਿੰਗ ਸ਼ੁਰੂ ਕੀਤੀ।  ਦੁਪਹਿਰ 12 ਵਜੇ ਇਹ ਫਾਇਰਿੰਗ ਸ਼ੁਰੂ ਹੋਈ ਜੋ ਬਿਨਾ ਰੁਕੇ ਲਗਾਤਰ 8 ਘੰਟੇ ਚਲਦੀ ਰਹੀ, ਇਸ ਫਾਇਰਿੰਗ ‘ਚ 11 ਲੋਕਾਂ ਦੀ ਮੌਤ ਹੋਈ। ਜਿਨ੍ਹਾਂ ਚ ਇੱਕ ਬਿਰਧ , ਇੱਕ ਬੱਚਾ ਤੇ ਇੱਕ ਔਰਤ ਵੀ ਸ਼ਾਮਿਲ ਸੀ।

ਇਹ ਫਾਇਰਿੰਗ ਖਾੜਕੂ ਸਿੰਘਾਂ ਦੇ ਮੋਰਚਿਆਂ ਦੀ ਨਿਸ਼ਾਨਦੇਹੀ ਕਰਨ ਲਈ ਕੀਤੀ ਕਿ ਕਿਥੋਂ-ਕਿੱਥੋਂ ਕਿਹੜੀ ਗੋਲੀ ਆ ਰਹੀ ਹੈ।  ਦੂਜਾ ਕਾਰਨ ਸੀ ਕਿ ਪਤਾ ਲੱਗ ਜਾਵੇ ਕਿ ਖਾੜਕੂਆਂ ਸਿੰਘਾਂ ਕੋਲ ਕਿਹੜੇ-ਕਿਹੜੇ ਹਥਿਆਰ ਹਨ ਤੇ ਕਿੰਨੀ ਕੁ ਟਰੇਨਿੰਗ ਵਾਲੇ ਲੜਾਕੇ ਹਨ । ਇਸ ਫਾਇਰਿੰਗ ਦਾ ਮਕਸਦ ਇਹ ਵੀ ਦੱਸਿਆ ਜਾਂਦਾ ਹੈ ਕਿ ਤਾਬੜਤੋੜ ਫਾਇਰਿੰਗ ਕਰਕੇ ਖਾੜਕੂਆਂ ਤੇ ਪ੍ਰਭਾਵ ਪਾ ਲਿਆ ਜਾਵੇ ਤਾਂ ਜੋ ਕਮਜ਼ੋਰ ਉਹ ਮੋਰਚੇ ਛੱਡਕੇ ਭੱਜ ਜਾਣ ਜਾਂ ਆਤਮ ਸਮਰਪਣ ਕਰ ਦੇਣ।

1 ਜੂਨ ਨੂੰ ਹੀ ਬਹੁਤ ਸਾਰੇ ਸ਼ਰਧਾਲੂ ਵੀ ਪਹੁੰਚਣੇ ਸ਼ੁਰੂ ਹੋ ਗਏ ਸੀ ਕਿਉਂਕਿ 3 ਜੂਨ ਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ।  ਇਸ ਤੋਂ ਇਲਾਵਾ ਅਕਾਲੀਆਂ ਦਾ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ।  ਜਿਸ ‘ਚ ਗ੍ਰਿਫਤਾਰੀ ਦੇਣ ਲਈ 500 ਅਕਾਲੀਆਂ ਦਾ ਜਥਾ ਪਹਿਲਾਂ ਹੀ ਮੌਜੂਦ ਸੀ। ਬੰਗਲਾਦੇਸ਼ ਦੇ ਸੈਂਕੜੇ ਲੋਕਾਂ ਨੇ ਸ਼ਰਨ ਲਈ ਹੋਈ ਸੀ ਜੋ ਸਿਰਫ ਗੁਰੂ ਰਾਮਦਾਸ ਲੰਗਰ ‘ਚ ਲੰਗਰ ਛਕ ਕੇ ਦਿਨ ਕੱਟ ਰਹੇ ਸੀ।

ਇਸ ਘਟਨਾ ਬਾਰੇ ਉਸ ਮੌਕੇ ਦੇ ਚਸ਼ਮਦੀਦ ਦੱਸਦੇ ਨੇ ਕਿ ਕਿਸੇ ਨੂੰ ਕੋਈ ਵਾਰਨਿੰਗ ਨਹੀਂ ਦਿੱਤੀ ਗਈ।  ਦਰਬਾਰ ਸਾਹਿਬ ‘ਚ ਹਜ਼ਾਰਾਂ ਦੀ ਗਿਣਤੀ ਚ ਸੰਗਤ ਮੌਜੂਦ ਸੀ। SGPC ਦੇ ਕਰਮਚਾਰੀ ਤੇ ਉਨ੍ਹਾਂ ਦੀ ਰਿਹਾਇਸ਼ ਵੀ ਸ੍ਰੀ ਹਰਿਮੰਦਰ ਸਾਹਿਬ ਚ ਸੀ ਜਾਂ ਆਸੇ-ਪਾਸੇ ਸੀ। ਘੇਰਾ ਪੈਣ ਕਰਕੇ ਸਾਰੇ ਘਿਰ ਗਏ ਸੀ। ਫੌਜ ਪਹੁੰਚਣੀ ਸ਼ੁਰੂ ਹੋ ਗਈ। ਲੋਕਾਂ ਵਿਚ ਪ੍ਰਚਾਰਿਆ ਗਿਆ ਸੀ ਕਿ ਹਰਿਮੰਦਰ ਸਾਹਿਬ ‘ਚ ਅੱਤਵਾਦੀ ਗਤੀਵਿਧੀਆਂ ਹੋ ਰਹੀਆਂ ਨੇ ਤੇ ਹਾਲਾਤ ਸਿਵਲ ਪ੍ਰਸ਼ਾਸ਼ਨ ਦੇ ਹੱਥੋਂ ਬਾਹਰ ਨੇ ਤੇ ਫੌਜ ਪ੍ਰਸ਼ਾਸ਼ਨ ਦੀ ਮਦਦ ਲਈ ਆਈ ਹੈ।

1 ਜੂਨ ਨੂੰ ਹੀ K S ਬਰਾੜ ਨੂੰ CRPF, ਪੰਜਾਬ ਪੁਲਿਸ ਤੇ BSF ਦੀ ਕਮਾਨ ਸੰਭਾਲ ਦਿੱਤੀ ਤੇ ਇੱਕ ਹਿਸਾਬ ਨਾਲ ਸਾਰੇ ਅਧਿਕਾਰ ਹੀ ਫੌਜ ਨੂੰ ਦੇ ਦਿੱਤੇ। ਪਰ ਰਸਮੀ ਤੌਰ ਤੇ ਫੌਜ ਨੇ  2 ਜੂਨ ਨੂੰ ਸਾਰੇ ਅਧਿਕਾਰ ਲਏ।ਜਨਰਲ ਬਰਾੜ ਨੂੰ ਫੌਜੀ ਹਮਲੇ ਦਾ ਸਾਰਾ ਇੰਚਾਰਜ ਦਿੱਤਾ ਗਿਆ।  ਜਨਰਲ ਰਣਜੀਤ ਦਿਆਲ ਨੂੰ ਸਰਕਾਰ ਦਾ ਸਾਰਾ ਪ੍ਰਬੰਧ ਦਿੱਤਾ ਗਿਆ। ਕੇ ਗੌਰੀ ਸ਼ੰਕਰ ਨੂੰ ਖੇਮਕਰਨ ਤੋਂ ਜੰਮੂ ਤੱਕ ਬਾਰਡਰ ਸੀਲ ਕਰਨ ਜ਼ਿੰਮੇਵਰੀ ਦਿੱਤੀ ਗਈ। ਬੜੀ ਬਰੀਕੀ ਦੇ ਵਿਚ ਇਹ ਸਾਰੀ ਪਲਾਨਿੰਗ ਕੀਤੀ ਗਈ।
ਜਨਰਲ ਬਰਾੜ ਮੁਤਾਬਿਕ ਉਸ ਦਿਨ ਕੋਈ ਨਹੀਂ ਸੁੱਤਾ।  ਲਗਾਤਾਰ ਮੀਟਿੰਗਾਂ ਹੁੰਦੀਆਂ ਗਈਆਂ ਤੇ ਫੌਜ ਆਉਂਦੀ ਗਈ….(ਚੱਲਦਾ)

(ਨੋਟ :- ਇਹ ਸਾਰੀ ਜਾਣਕਾਰੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਕਰੀਬੀਆਂ ਕੋਲੋਂ, ਜਨਰਲ ਬਰਾੜ ਦੀ ਕਿਤਾਬ ਤੇ ਹੋਰਨਾਂ ਸੋਮਿਆਂ ਤੋਂ ਪ੍ਰਾਪਤ ਕੀਤੀ ਗਈ ਹੈ)

-ਰਾਜਵੀਰ ਸਿੰਘ 

Tags: 11 killedCRPF firingDarbar
Share208Tweet130Share52

Related Posts

ਹਰਿਆਣਾ ਕੈਬਨਿਟ ਨੇ 1984 ਸਿੱਖ ਕਤਲੇਆਮ ਪੀੜਤ ਪਰਿਵਾਰਾਂ ਨੂੰ ਨੌਕਰੀ ਸਹਾਇਤਾ ਦੇਣ ਦੀ ਦਿੱਤੀ ਪ੍ਰਵਾਨਗੀ

ਨਵੰਬਰ 4, 2025

1984 ਦੇ ਚਸਮਦੀਦ : ਭਿੰਡਰਾਂਵਾਲੇ ਸੰਤ ਸੀ ਅੱਤਵਾਦੀ ਨਹੀਂ ,ਦਿੱਲੀ ਦੇ ਪੱਤਰਕਾਰ ਨੇ ਕਿਉਂ ਕਿਹਾ (ਵੀਡੀਓ)

ਜੂਨ 10, 2022

8 ਜੂਨ1984:ਫੌਜ਼ ਨੇ ਉਡਾਇਆ ਸੀ ਖਾੜਕੂ ਸਿੰਘਾਂ ਦਾ ਆਖ਼ਰੀ ਮੋਰਚਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦਾ ਸ੍ਰੀ ਦਰਬਾਰ ਸਾਹਿਬ ਦੌਰਾ…

ਜੂਨ 8, 2022

ਸੰਤਾਂ ਦਾ ਕਿਉਂ ਫੈਨ ਹੈ BJP ਦਾ ਇਹ ਵੱਡਾ ਲੀਡਰ, ਆਪ੍ਰੇਸ਼ਨ ਬਲੂ ਸਟਾਰ ਨੂੰ ਕਿਉਂ ਦੱਸਿਆ ਦੇਸ਼ ਨਾਲ ਗੱਦਾਰੀ (ਵੀਡੀਓ)

ਜੂਨ 7, 2022

7 ਜੂਨ 1984: ਸੰਤ ਭਿੰਡਰਾਂਵਾਲਿਆਂ ਬਾਰੇ ਫੈਲੀਆਂ ਅਫਵਾਹਾਂ ਪਿੱਛੇ ਸੱਚ ਕੀ ?ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਨਾਖ਼ਤ ਕਿਸ ਨੇ ਕੀਤੀ ?

ਜੂਨ 7, 2022

ਸਾਕਾ ਨੀਲਾ ਤਾਰਾ ਬਰਸੀ ਮੌਕੇ ਜਥੇਦਾਰ ਦਾ ‘ਕੌਮ ਦੇ ਨਾਮ ਸੰਦੇਸ਼’ ਕਿਹਾ-“ਸਥਾਪਤ ਕੀਤੀਆਂ ਜਾਣ ਸ਼ੂਟਿੰਗ ਰੇਂਜ, ਲੁੱਕ-ਛਿਪ ਕੇ ਨਹੀਂ, ਖੁੱਲ੍ਹੇਆਮ ਦੇਵਾਂਗੇ ਟ੍ਰੇਨਿੰਗ”

ਜੂਨ 6, 2022
Load More

Recent News

ਲੋਕ ਸਭਾ ‘ਚ ਵੰਦੇ ਮਾਤਰਮ ‘ਤੇ ਚਰਚਾ, PM ਮੋਦੀ ਨੇ ਕਿਹਾ . . . .

ਦਸੰਬਰ 8, 2025

ਪੰਜਾਬ ਸਰਕਾਰ ਦਾ ਵੱਡਾ ਫੈਸਲਾ : ਪੰਜਾਬੀ ਯੂਨੀਵਰਸਿਟੀ ਨੂੰ ਮਿਲੇ 30 ਕਰੋੜ ਰੁਪਏ, ਸਿੱਖਿਆ ਵਿੱਚ ਨਹੀਂ ਆਵੇਗੀ ਕੋਈ ਰੁਕਾਵਟ

ਦਸੰਬਰ 8, 2025

ਸੋਨਾ ਚਾਂਦੀ ਖ਼ਰੀਦਣ ਵਾਲਿਆਂ ਲਈ ਆਈ ਚੰਗੀ ਖ਼ਬਰ, ਜਾਣੋ ਕਿੰਨੀ ਘਟੀ ਕੀਮਤ ?

ਦਸੰਬਰ 8, 2025

8ਵਾਂ ਤਨਖਾਹ ਕਮਿਸ਼ਨ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਹੋਵੇਗਾ ਵੱਡਾ ਲਾਭ

ਦਸੰਬਰ 8, 2025

ਮਾਨ ਸਰਕਾਰ ਦੀ ਅਗਵਾਈ ਹੇਠ ਪੰਜਾਬ ਬਣਿਆ ਦੇਸ਼ ਦਾ ‘ਕਰੀਅਰ ਕੈਪੀਟਲ’

ਦਸੰਬਰ 8, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.