ਨਿਕਹਤ ਜ਼ਰੀਨ ਨੇ ਮਹਿਲਾਵਾਂ ਦੇ 50 ਕਿਲੋਗ੍ਰਾਮ ਵਰਗ ਦੇ ਫਾਈਨਲ ’ਚ ਜਿੱਤ ਦਰਜ ਕਰਦਿਆਂ ਭਾਰਤ ਨੂੰ ਤੀਜਾ ਸੋਨ ਤਮਗਾ ਦਿਵਾਇਆ ਹੈ। ਜ਼ਰੀਨ ਨੇ ਉੱਤਰੀ ਆਇਰਲੈਂਡ ਦੀ ਕਾਰਲੀ ਨੂੰ ਹਰਾਇਆ। ਇਸ ਤੋਂ ਪਹਿਲਾਂ ਮੁੱਕੇਬਾਜ਼ੀ ’ਚ ਔਰਤਾਂ ਦੇ 48 ਕਿਲੋਗ੍ਰਾਮ ਵਰਗ ’ਚ ਨੀਤੂ ਅਤੇ ਪੁਰਸ਼ਾਂ ਦੇ 51 ਕਿਲੋਗ੍ਰਾਮ ਵਰਗ ’ਚ ਅਮਿਤ ਪੰਘਾਲ ਨੇ ਭਾਰਤ ਲਈ ਸੋਨ ਤਮਗਾ ਜਿੱਤਿਆ ਸੀ। ਇਸ ਨਾਲ ਭਾਰਤ ਦੇ ਕੁੱਲ ਤਮਗਿਆਂ ਦੀ ਗਿਣਤੀ 48 ਹੋ ਗਈ ਹੈ।
ਨਿਖਤ ਜ਼ਰੀਨ ਨੇ ਸ਼ੁਰੂਆਤ ਤੋਂ ਹੀ ਸ਼ਾਨਦਾਰ ਖੇਡੀ ਅਤੇ ਪੂਰੇ ਜੋਸ਼ ਅਤੇ ਸਮਝਦਾਰੀ ਨਾਲ ਕਾਰਲੀ ‘ਤੇ ਦਬਦਬਾ ਬਣਾਇਆ। ਉਨ੍ਹਾਂ ਨੇ ਪਹਿਲੇ ਦੌਰ ਤੋਂ ਬਾਅਦ ਸਰਬਸੰਮਤੀ ਨਾਲ ਬੜ੍ਹਤ ਬਣਾ ਲਈ ਅਤੇ ਸਕੋਰ 10-9 ਨਾਲ ਉਨ੍ਹਾਂ ਦੇ ਹੱਕ ਵਿੱਚ ਰਿਹਾ। ਦੂਜੇ ਦੌਰ ਵਿੱਚ ਵੀ ਜ਼ਰੀਨ ਨੇ ਆਪਣਾ ਦਬਦਬਾ ਕਾਇਮ ਰੱਖਿਆ ਜੋ ਤੀਜੇ ਦੌਰ ਤੱਕ ਕਾਇਮ ਰਿਹਾ। ਉਸ ਨੇ ਦੂਜੇ ਅਤੇ ਤੀਜੇ ਰਾਊਂਡ ਵਿੱਚ ਵੀ 10-9 ਦਾ ਸਕੋਰ ਕੀਤਾ। ਇਸ ਨਾਲ ਉਸ ਨੇ ਜਿੱਤ ਆਪਣੇ ਨਾਂ ਕਰ ਲਈ। ਨਿਕਹਤ ਜ਼ਰੀਨ ਸ਼ੁਰੂਆਤ ਤੋਂ ਹੀ ਸ਼ਾਨਦਾਰ ਖੇਡੀ ਅਤੇ ਪੂਰੇ ਜੋਸ਼ ਅਤੇ ਸਮਝਦਾਰੀ ਨਾਲ ਕਾਰਲੀ ’ਤੇ ਦਬਦਬਾ ਬਣਾਇਆ। ਉਸ ਨੇ ਪਹਿਲੇ ਦੌਰ ਤੋਂ ਬਾਅਦ ਸਰਬਸੰਮਤੀ ਨਾਲ ਬੜ੍ਹਤ ਬਣਾ ਲਈ ਅਤੇ ਸਕੋਰ 10-9 ਨਾਲ ਉਸ ਦੇ ਹੱਕ ’ਚ ਰਿਹਾ। ਦੂਜੇ ਦੌਰ ’ਚ ਵੀ ਜ਼ਰੀਨ ਨੇ ਆਪਣਾ ਦਬਦਬਾ ਕਾਇਮ ਰੱਖਿਆ, ਜੋ ਤੀਜੇ ਦੌਰ ਤੱਕ ਕਾਇਮ ਰਿਹਾ। ਉਸ ਨੇ ਦੂਜੇ ਅਤੇ ਤੀਜੇ ਰਾਊਂਡ ’ਚ ਵੀ 10-9 ਦਾ ਸਕੋਰ ਕੀਤਾ। ਇਸ ਨਾਲ ਉਸ ਨੇ ਜਿੱਤ ਆਪਣੇ ਨਾਂ ਕਰ ਲਈ।