ਭਾਰਤ ਦੇ ਸਾਤਵਿਕ ਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਰਾਸ਼ਟਰਮੰਡਲ ਖੇਡਾਂ ‘ਚ ਪੁਰਸ਼ ਡਬਲਜ਼ ਬੈਡਮਿੰਟਨ ਮੁਕਾਬਲੇ ਦੇ ਫਾਈਨਲ ‘ਚ ਇੰਗਲੈਂਡ ਦੇ ਬੇਨ ਲੇਨ ਅਤੇ ਸੀਨ ਵੈਂਡੀ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ। ਬੈਡਮਿੰਟਨ ਵਿੱਚ ਇਹ ਭਾਰਤ ਦਾ ਤੀਜਾ ਸੋਨ ਤਮਗਾ ਹੈ। ਇਸ ਤੋਂ ਪਹਿਲਾਂ ਮਹਿਲਾ ਸਿੰਗਲਜ਼ ਵਿੱਚ ਪੀਵੀ ਸਿੰਧੂ ਅਤੇ ਪੁਰਸ਼ ਸਿੰਗਲਜ਼ ਵਿੱਚ ਲਕਸ਼ਯ ਸੇਨ ਨੇ ਭਾਰਤ ਨੂੰ ਸੋਨ ਤਮਗੇ ਦਿਵਾਏ ਹਨ।
ਇਹ ਵੀ ਪੜ੍ਹੋ- CWG 2022: ਲਕਸ਼ਯ ਸੇਨ ਨੇ ਬੈਡਮਿੰਟਨ ‘ਚ ਭਾਰਤ ਨੂੰ ਜਿਤਾਇਆ ਇਕ ਹੋਰ ਸੋਨ ਤਮਗਾ
ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਸ਼ੁਰੂਆਤ ਤੋਂ ਹੀ ਦਬਾਅ ਬਣਾਇਆ ਅਤੇ ਪਹਿਲਾ ਸੈੱਟ 21-15 ਨਾਲ ਜਿੱਤ ਲਿਆ। ਇਸ ਤੋਂ ਬਾਅਦ ਦੂਜੇ ਸੈੱਟ ਵਿੱਚ ਵੀ ਇਸ ਭਾਰਤੀ ਜੋੜੀ ਨੇ ਹਮਲਾਵਰਤਾ ਨਾਲ ਖੇਡਣਾ ਜਾਰੀ ਰੱਖਿਆ ਅਤੇ ਬੇਨ ਲੇਨ ਅਤੇ ਸੀਨ ਵੇਂਡੀ ਦੀ ਜੋੜੀ ਨੂੰ ਦੂਜੇ ਰਾਊਂਡ ‘ਚ 21-13 ਨਾਲ ਹਰਾ ਕੇ ਤਮਗ਼ਾ ਜਿੱਤਿਆ।
ਇਹ ਵੀ ਪੜ੍ਹੋ-CWG 2022: ਟੇਬਲ ਟੈਨਿਸ ’ਚ ਸ਼ਰਤ ਕਮਲ ਨੇ ਜਿੱਤਿਆ ਸੋਨ ਤਮਗਾ, ਭਾਰਤ ਨੇ ਕੁੱਲ ਜਿੱਤੇ 60 ਤਮਗੇ