ਖੇਡਾਂ ਦੀ ਸਮਾਪਤੀ ਦੇ ਐਲਾਨ ਦੇ ਨਾਲ ਹੀ ਬਰਮਿੰਘਮ ਦੇ ਅਸਮਾਨ ਵਿੱਚ ਆਤਿਸ਼ਬਾਜ਼ੀ ਦੀ ਵਰਖਾ ਕੀਤੀ ਗਈ।ਸਮਾਪਤ ਸਮਾਰੋਹ ਦਾ ਮੁੱਖ ਆਕਰਸ਼ਣ ‘ਅਪਾਚੇ ਇੰਡੀਅਨ’ ਦੇ ਨਾਂ ਨਾਲ ਮਸ਼ਹੂਰ ਭਾਰਤੀ ਮੂਲ ਦੇ ਗਾਇਕ ਸਟੀਵਨ ਕਪੂਰ ਦਾ ਭੰਗੜਾ ਸੀ। ਉਸ ਦੇ ਮਨਮੋਹਕ ਪ੍ਰਦਰਸ਼ਨ ਨੇ ਦਰਸ਼ਕਾਂ ਦਾ ਮਨ ਮੋਹ ਲਿਆ।
ਭੰਗੜੇ ਦੀ ਧੜਕਣ ਤੋਂ ਲੈ ਕੇ ‘ਅਪਾਚੇ ਇੰਡੀਅਨ’ ਦੇ ਜ਼ਬਰਦਸਤ ਪ੍ਰਦਰਸ਼ਨ ਤੱਕ ਇੱਥੋਂ ਦੇ ਅਲੈਗਜ਼ੈਂਡਰ ਸਟੇਡੀਅਮ ‘ਚ ਰਾਸ਼ਟਰਮੰਡਲ ਖੇਡਾਂ ਦੇ ਸਮਾਪਤੀ ਸਮਾਰੋਹ ਨੇ ਆਪਣੇ ਰੰਗ ਬਿਖੇਰੇ।
ਇਹ ਵੀ ਪੜ੍ਹੋ : Birmingham 2022 Commonwealth Games:ਭਾਰਤ ਦੇ ਤਮਗਾ ਜਿੱਤਣ ਵਾਲੇ ਐਥਲੀਟਾਂ ਦੀ ਪੂਰੀ ਸੂਚੀ ਦੇਖੋ…
ਜਿਸਦੇ ਨਾਲ ਖਿਡਾਰੀਆਂ ਨੇ ਚਾਰ ਸਾਲ ਬਾਅਦ ਆਸਟ੍ਰੇਲੀਆ ਦੇ ਵਿਕਟੋਰੀਆ ਸ਼ਹਿਰ ਵਿੱਚ ਮਿਲਣ ਦੇ ਵਾਅਦੇ ਨਾਲ 11 ਦਿਨਾਂ ਤੱਕ ਚੱਲੀਆਂ ਇਹਨਾਂ ਖੇਡਾਂ ਨੂੰ ਅਲਵਿਦਾ ਕਹਿ ਦਿੱਤਾ।
ਬਰਮਿੰਘਮ ਖੇਡਾਂ ਵਿੱਚ 72 ਦੇਸ਼ਾਂ ਦੇ 4500 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਭਾਰਤ ਨੇ ਕੁੱਲ 61 ਤਗਮੇ ਜਿੱਤੇ, ਜੋ ਚਾਰ ਸਾਲ ਪਹਿਲਾਂ ਗੋਲਡ ਕੋਸਟ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਤੋਂ ਪੰਜ ਘੱਟ ਹਨ।