ਅਮਿਤ ਪੰਘਾਲ ਨੇ ਵੀਰਵਾਰ ਨੂੰ ਇਥੇ ਰਾਸ਼ਟਰਮੰਡਲ ਖੇਡਾਂ ‘ਚ ਫਲਾਈਵੇਟ (48-51 ਕਿਲੋਗ੍ਰਾਮ) ਮੁਕਾਬਲੇ ‘ਚ ਸੈਮੀਫਾਈਨਲ ‘ਚ ਪਹੁੰਚ ਕੇ ਭਾਰਤ ਦਾ ਮੁੱਕੇਬਾਜ਼ੀ ਰਿੰਗ ‘ਚ ਚੌਥਾ ਤਮਗਾ ਪੱਕਾ ਕਰ ਦਿੱਤਾ। ਗੋਲਡ ਕੋਸਟ ‘ਚ ਪਿਛਲੇ ਐਡੀਸ਼ਨ ਦਾ ਤਮਗਾ ਜੇਤੂ ਪੰਘਾਲ ਨੇ ਸਕਾਟਲੈਂਡ ਦੇ ਲੇਨੋਨ ਮੁਲੀਗਨ ਵਿਰੁੱਧ ਸਰਬਸੰਮਤੀ ਨਾਲ ਜਿੱਤ ਦਰਜ ਕੀਤੀ।
ਮੁਕਾਬਲਾ ਜ਼ਿਆਦਾ ਚੁਣੌਤੀਪੂਰਨ ਨਹੀਂ ਸੀ ਪਰ 26 ਸਾਲ ਦੇ ਭਾਰਤੀ ਮੁੱਕੇਬਾਜ਼ ਨੇ ਆਪਣੇ ਤੋਂ ਯੁਵਾ ਸਕਾਟਿਸ਼ ਵਿਰੋਧੀ ਨੂੰ ਆਪਣੇ ਮਜਬੂਤ ਡਿਫੈਂਸ ਨਾਲ ਥਕਾ ਦਿੱਤਾ। ਪਹਿਲੇ ਦੋ ਰਾਊਂਡ ‘ਚ ਪੰਘਾਲ ਨੇ ‘ਗਾਰਡ ਡਾਊਨ’ ਰੱਖਦੇ ਹੋਏ ਮੁਲੀਗਨ ਨੂੰ ਹਮਲਾਵਰ ਹੋਣ ਲਈ ਉਕਸਾਇਆ ਪਰ ਤੇਜ਼ੀ ਨਾਲ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੋ ਗਏ। ਇਸ ਵਿਚਾਲੇ ਉਨ੍ਹਾਂ ਨੇ ਖੱਬੇ ਹੱਥ ਨਾਲ ਮੁੱਕੇ ਮਾਰ ਕੇ 20 ਸਾਲ ਦੇ ਵਿਰੋਧੀ ਮੁੱਕੇਬਾਜ਼ ਨੂੰ ਪਛਾੜ ਦਿੱਤਾ।
ਅੰਤਿਮ ਰਾਊਂਡ ‘ਚ ਉਨ੍ਹਾਂ ਨੇ ‘ਵਨ-ਟੂ’ ਦੇ ਸੁਮੇਲ ਨਾਲ ਮੁੱਕੇ ਮਾਰੇ ਅਤੇ ਰਾਸ਼ਟਰਮੰਡਲ ਖੇਡਾਂ ‘ਚ ਆਪਣਾ ਦੂਜਾ ਤਮਗਾ ਪੱਕਾ ਕੀਤਾ। ਨਿਕਹਤ ਜ਼ਰੀਨ (50 ਕਿਲੋਗ੍ਰਾਮ), ਨੀਤੂ ਗੰਘਾਸ (48 ਕਿਲੋਗ੍ਰਾਮ) ਅਤੇ ਮੁਹੰਮਦ ਹੁਸਾਮੁਦੀਨ (57 ਕਿਲੋਗ੍ਰਾਮ) ਵੀ ਸੈਮੀਫਾਈਨਲ ‘ਚ ਪਹੁੰਚ ਕੇ ਆਪਣੇ ਵਰਗਾਂ ‘ਚ ਤਮਹੇ ਪੱਕੇ ਕਰ ਚੁੱਕੇ ਹਨ।