ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤ ਲਈ ਤਗਮਿਆਂ ਦੀ ਬਾਰਿਸ਼ ਹੋ ਰਹੀ ਹੈ। ਟੀਮ ਇੰਡੀਆ ਨੇ ਸ਼ੁੱਕਰਵਾਰ ਨੂੰ ਕੁਸ਼ਤੀ ‘ਚ ਲਗਾਤਾਰ ਤਮਗੇ ਜਿੱਤੇ ਅਤੇ ਅੰਤ ‘ਚ ਦੀਪਕ ਪੂਨੀਆ ਨੇ ਵੀ ਪਾਕਿਸਤਾਨ ਦੇ ਪਹਿਲਵਾਨ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਹੈ।
ਦੀਪਕ ਪੂਨੀਆ ਨੇ 86 ਕਿਲੋਗ੍ਰਾਮ ‘ਚ ਇਹ ਸੋਨ ਤਮਗਾ ਜਿੱਤਿਆ। ਫਰੀ-ਸਟਾਈਲ ਕੁਸ਼ਤੀ ਵਿੱਚ ਉਸ ਨੇ ਪਾਕਿਸਤਾਨ ਦੇ ਮੁਹੰਮਦ ਇਨਾਮ ਨੂੰ 3-0 ਨਾਲ ਹਰਾਇਆ। ਦੀਪਕ ਪੂਨੀਆ ਪੂਰੇ ਮੈਚ ‘ਚ ਦਬਦਬਾ ਬਣਾਉਂਦੇ ਨਜ਼ਰ ਆਏ ਅਤੇ ਪਾਕਿਸਤਾਨੀ ਪਹਿਲਵਾਨ ਦੀਪਕ ਦੀ ਬਾਜ਼ੀ ਅੱਗੇ ਥੱਕ ਗਇਆ।
ਇਸ ਤਰ੍ਹਾਂ ਦੀਪਕ ਨੂੰ ਮਿਲੇ 3 ਅੰਕ
ਭਾਰਤ ਦੇ ਦੀਪਕ ਪੂਨੀਆ ਵੱਲੋਂ ਸ਼ੁਰੂਆਤ ਹੀ ਹਮਲਾਵਰ ਤਰੀਕੇ ਨਾਲ ਕੀਤੀ ਗਈ, ਭਾਰਤ ਨੂੰ ਪਹਿਲਾ ਅੰਕ ਮਿਲਿਆ। ਇਸ ਤੋਂ ਬਾਅਦ ਪਾਕਿਸਤਾਨੀ ਪਹਿਲਵਾਨ ਨੂੰ ਡਿਫੈਂਸ ਮੋਡ ਵਿਚ ਜਾਣ ਦਾ ਨੁਕਸਾਨ ਹੋਇਆ ਅਤੇ ਇਸ ਕਾਰਨ ਭਾਰਤ ਦੇ ਦੀਪਕ ਪੂਨੀਆ ਨੂੰ ਇਕ ਹੋਰ ਅੰਕ ਮਿਲ ਗਿਆ।
ਪਾਕਿਸਤਾਨੀ ਪਹਿਲਵਾਨ ਪਹਿਲੇ ਦੌਰ ਤੋਂ ਬਾਅਦ ਥੱਕਿਆ ਹੋਇਆ ਨਜ਼ਰ ਆਇਆ ਅਤੇ ਕੋਈ ਵੀ ਹਮਲਾਵਰ ਦਾਅ ਨਹੀਂ ਖੇਡ ਸਕਿਆ। ਇਸ ਦਾ ਫਾਇਦਾ ਦੀਪਕ ਪੂਨੀਆ ਨੂੰ ਮਿਲਿਆ, ਜਿਸ ਨੇ ਦੋਵੇਂ ਦੌਰ ‘ਚ ਬੜ੍ਹਤ ਬਣਾਈ ਰੱਖੀ ਅਤੇ ਆਖਰਕਾਰ ਮੈਚ 3-0 ਨਾਲ ਜਿੱਤ ਲਿਆ।