Cyber crime: ਪਾਵਰਕਾਮ ਸੀਐਮਡੀ ਦੇ ਨਾਮ ਉਪਰ ਧੋਖਾਧੜੀ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਬਤ ਪਾਵਰਕਾਮ ਸੀਐਮਡੀ ਦਫਤਰ ਵੱਲੋਂ ਐਸਐਸਪੀ ਪਟਿਆਲਾ ਨੂੰ ਸ਼ਿਕਾਇਤ ਪੱਤਰ ਦਿੱਤਾ ਗਿਆ ਹੈ। ਪੁਲਿਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਪੀਐਸਪੀਸੀਐਲ ਦੇ ਵੱਖ-ਵੱਖ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੋਬਾਈਲ ਨੰਬਰਾਂ ਤੋਂ ਵਟਸਐਪ ਸੁਨੇਹੇ ਪ੍ਰਾਪਤ ਹੋ ਰਹੇ ਹਨ, ਜਿਸ ਵਿੱਚ ਸੀਐਮਡੀ, ਪੀਐਸਪੀਸੀਐਲ ਇੰਜ. ਬਲਦੇਵ ਸਿੰਘ ਸਰਾਂ ਦੀ ਤਸਵੀਰ ਲਗਾਈ ਹੋਈ ਹੈ।
ਸੁਨੇਹੇ ਭੇਜਣ ਵਾਲੇ ਵਿਅਕਤੀ ਵੱਲੋਂ ਆਪਣੇ ਆਪ ਨੂੰ ਸੀਐਮਡੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਸਭ ਦੇ ਮੱਦੇਨਜ਼ਰ ਧੋਖਾਧੜੀ ਦਾ ਖ਼ਦਸ਼ਾ ਹੈ। ਜਾਣਕਾਰੀ ਅਨੁਸਾਰ ਸੂਚਨਾ ਸੀਐਮਡੀ ਇੰਜੀਨੀਅਰ ਬਲਦੇਵ ਸਿੰਘ ਸਰਾਂ ਕੋਲ ਵੀ ਪੁੱਜ ਗਈ ਹੈ। ਸੀਐਮਡੀ ਦਫਤਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਪੱਤਰ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਾਈਬਰ ਅਪਰਾਧੀਆਂ ਵੱਲੋਂ ਅਹਿਮ ਸ਼ਖ਼ਸੀਅਤਾਂ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਸੀ।
ਸਾਈਬਰ ਕ੍ਰਾਈਮ, ਜਾਂ ਕੰਪਿਊਟਰ-ਅਧਾਰਿਤ ਅਪਰਾਧ, ਇੱਕ ਜੁਰਮ ਹੈ ਜਿਸ ਵਿੱਚ ਕੰਪਿਊਟਰ ਅਤੇ ਇੱਕ ਨੈਟਵਰਕ ਦੀ ਵਰਤੋਂ ਹੁੰਦੀ ਹੈ।
ਕੰਪਿਊਟਰ ਦੀ ਵਰਤੋਂ ਕਿਸੇ ਜੁਰਮ ਦੇ ਆਯੋਗ ਵਿੱਚ ਕੀਤੀ ਗਈ ਹੋ ਸਕਦੀ ਹੈ, ਜਾਂ ਇਹ ਟੀਚਾ ਹੋ ਸਕਦਾ ਹੈ। ਸਾਈਬਰ ਕ੍ਰਾਈਮ ਨੂੰ ਪਰਿਭਾਸ਼ਤ ਕੀਤਾ ਜਾ ਸਕਦਾ ਹੈ: “ਅਪਰਾਧ ਜੋ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹਾਂ ਵਿਰੁੱਧ ਅਪਰਾਧਕ ਮਨੋਰਥ ਨਾਲ ਪੀੜਤ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਜਾਂ ਪੀੜਤ ਨੂੰ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ, ਸਰੀਰਕ ਜਾਂ ਮਾਨਸਿਕ ਨੁਕਸਾਨ ਲਈ ਨੈਟਵਰਕ ਦੀ ਵਰਤੋਂ ਕਰਕੇ ਕੀਤੇ ਜਾਂਦੇ ਹਨ। ਜਿਵੇਂ ਇੰਟਰਨੈਟ (ਨੈੱਟਵਰਕ ਜਿਵੇਂ ਚੈਟ ਰੂਮ, ਈਮੇਲਾਂ, ਨੋਟਿਸ ਬੋਰਡ ਅਤੇ ਸਮੂਹ) ਅਤੇ ਮੋਬਾਈਲ ਫੋਨ (ਬਲੂਟੁੱਥ / ਐਸ ਐਮ ਐਸ / ਐਮ ਐਮ ਐਸ) “। ਸਾਈਬਰ ਕ੍ਰਾਈਮ ਕਿਸੇ ਵਿਅਕਤੀ ਜਾਂ ਦੇਸ਼ ਦੀ ਸੁਰੱਖਿਆ ਅਤੇ ਵਿੱਤੀ ਸਿਹਤ ਲਈ ਖਤਰਾ ਪੈਦਾ ਕਰ ਸਕਦਾ ਹੈ।
ਇਹ ਵੀ ਪੜ੍ਹੋ :national herald case:ਕੇਂਦਰ ਸਰਕਾਰ ਖ਼ਿਲਾਫ਼ ਕਾਂਗਰਸ ਵੱਲੋਂ ਵਿਆਪਕ ਪ੍ਰਦਰਸ਼ਨ…