ਵਿਦੇਸ਼ਾਂ ਵਿੱਚ ਤਾਂ ਚੱਕਰਵਾਤ ਤੂਫਾਨ ਦੀਆਂ ਤਸਵੀਰਾਂ ਤਾਂ ਤੁਸੀਂ ਆਮ ਵੇਖੀਆਂ ਹੋਣਗੀਆਂ, ਪਰ ਪੰਜਾਬ ਵਿੱਚ ਵੀ ਚੱਕਰਵਾਤ ਤੂਫਾਨ ਦੀਆਂ ਤਸਵੀਰਾਂ ਵੇਖ ਕੇ ਤੁਹਾਡੇ ਲੂ ਕੰਡੇ ਖੜ੍ਹੇ ਹੋ ਜਾਣਗੇ। ਬੀਤੇ ਦਿਨੀਂ ਫਾਜਲਿਕਾ ਵਿੱਚ ਚੱਕਰਵਾਤੀ ਤੂਫਾਨ ਨੇ ਤਬਾਹੀ ਮਚਾਈ ਸੀ ਅਤੇ ਹੁਣ ਨਾਭਾ ਬਲਾਕ ਦੇ ਪਿੰਡ ਬਿਰੜਵਾਲ ਵਿਖੇ ਪੌਣੇ ਏਕੜ ਵਿੱਚ ਬਣੇ ਕਿਸਾਨ ਦੇ ਨੈੱਟ ਹਾਊਸ ਅਤੇ ਸੂਰ ਫਾਰਮ ਨੂੰ ਤਹਿਸ-ਨਹਿਸ ਕਰ ਦਿੱਤਾ ਅਤੇ ਲੱਖਾਂ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ। ਕਿਸਾਨ ਜੱਜ ਸਿੰਘ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਇਹ ਤੁਸੀਂ ਜੋ ਟੀਵੀ ਸਕ੍ਰੀਨ ਤੇ ਚੱਕਰਵਾਤ ਤੂਫਾਨ ਦੀਆਂ ਤਸਵੀਰਾਂ ਵੇਖ ਰਹੇ ਹੋ ਇਹ ਕਿਸੇ ਵਿਅਕਤੀ ਵੱਲੋਂ ਵੀਡਿਓ ਬਣਾਈ ਗਈ ਹੈ। ਤਸਵੀਰਾਂ ਵੇਖਕੇ ਤੁਹਾਡੇ ਵੀ ਲੂੰ-ਕੰਡੇ ਖੜ੍ਹੇ ਹੋ ਜਾਣਗੇ ਕਿਉਂਕਿ ਚੱਕਰਵਾਤੀ ਤੁਫ਼ਾਨ ਦੀ ਅਵਾਜ਼ ਇੰਨੀ ਭਿਆਨਕ ਸੀ ਕਿ ਵੇਖ ਕੇ ਹਰ ਵਿਅਕਤੀ ਸਹਿਮ ਦੇ ਮਾਹੌਲ ਵਿੱਚ ਸੀ। ਪਿੰਡ ਬਿਰੜਵਾਲ ਵਿਖੇ ਚੱਕਰਵਾਤੀ ਤੁਫਾਨ ਨੇ ਕੁਝ ਮਿੰਟਾਂ ਵਿੱਚ ਹੀ ਪੌਣੇ ਏਕੜ ਵਿੱਚ ਬਣੇ ਕਿਸਾਨ ਦੇ ਨੈੱਟ ਹਾਊਸ ਅਤੇ ਸੂਰ ਫਾਰਮ ਨੂੰ ਤਹਿਸ-ਨਹਿਸ ਕਰ ਦਿੱਤਾ। ਕਿਸਾਨ ਜੱਜ ਸਿੰਘ ਔਰਗੈਨਿਕ ਸਬਜੀ ਦੀ ਬਿਜਾਈ 7 ਸਾਲਾਂ ਤੋਂ ਕਰਦਾ ਆ ਰਿਹਾ ਹੈ। ਕਿਸਾਨਾਂ ਵੱਲੋਂ 18 ਲੱਖ ਰੁਪਏ ਲਗਾ ਕੇ ਇਹ ਪ੍ਰੋਜੈਕਟ ਤਿਆਰ ਕੀਤਾ ਸੀ ਅਤੇ ਚੱਕਰਵਾਤੀ ਤੁਫਾਨ ਨੇ ਸਾਰੀ ਹੀ ਨੈੱਟ ਹਾਊਸ ਨੂੰ ਤਹਿਸ-ਨਹਿਸ ਕਰਕੇ ਜੜੋਂ ਪੁੱਟ ਦਿੱਤਾ। ਦੂਜੇ ਪਾਸੇ ਸੂਰ ਫਾਰਮ ਦਾ ਵੀ 7 ਲੱਖ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ। ਹੁਣ ਇਨ੍ਹਾਂ ਵੱਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਮੌਕੇ ਤੇ ਪੀੜਤ ਕਿਸਾਨ ਜੱਜ ਸਿੰਘ, ਕਿਸਾਨ ਰਛਪਾਲ ਸਿੰਘ ਅਤੇ ਸੂਰ ਫਾਰਮ ਦੇ ਮਾਲਿਕ ਸੇਵਾ ਸਿੰਘ ਨੇ ਦੱਸਿਆ ਕਿ ਚੱਕਰਵਰਤੀ ਤੂਫ਼ਾਨ ਨੇ ਸਾਡਾ ਲੱਖਾਂ ਰੁਪਏ ਦਾ ਨੁਕਸਾਨ ਕਰ ਦਿੱਤਾ ਕਿਉਂਕਿ ਅਸੀਂ 18 ਲੱਖ ਰੁਪਿਆ ਲਗਾ ਕੇ ਨੈੱਟ ਹਾਊਸ ਬਣਾ ਕੇ ਔਰਗੈਨਿਕ ਸਬਜੀ ਦੀ ਕਾਸਤ ਕਰਦੇ ਸੀ ਪਰ ਕੁਝ ਮਿੰਟਾਂ ਵਿੱਚ ਹੀ ਸਾਡਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਸੂਰ ਫਾਰਮ ਦੇ ਮਾਲਕ ਸੇਵਾ ਸਿੰਘ ਨੇ ਕਿਹਾ ਕਿ ਮੈਂ ਕੁਝ ਦਿਨ ਪਹਿਲਾਂ ਹੀ ਇਹ ਫਾਰਮ ਬਣਾਇਆ ਸੀ ਅਤੇ ਮੇਰਾ ਵੀ 7 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਅਸੀਂ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦੇ ਹਾਂ।
ਇਸ ਮੌਕੇ ਪਿੰਡ ਬਿਰੜਵਾਲ ਦੇ ਪੰਚਾਇਤ ਮੈਂਬਰ ਨਾਰੰਗ ਸਿੰਘ ਨੇ ਕਿਹਾ ਕਿ ਚੱਕਰਵਰਤੀ ਤੂਫ਼ਾਨ ਨੇ ਪਿੰਡ ਵਿੱਚ ਕਾਫੀ ਨੁਕਸਾਨ ਕੀਤਾ ਹੈ। ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਨੂੰ ਮੁਆਵਜ਼ਾ ਦੇਵੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h