ਡੇਅਰੀ ਮਾਲਕ ਰਾਤੋ ਰਾਤ ਬਣਿਆ ਕਰੋੜਪਤੀ, ਬੈਂਕ ਖਾਤੇ ‘ਚ ਆਏ 257 ਕਰੋੜ…
ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਰਤਨਪੁਰੀ ਇਲਾਕੇ ਦੇ ਇੱਕ ਪਿੰਡ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਦੇ ਬੈਂਕ ਖਾਤੇ ਵਿੱਚ ਅਚਾਨਕ 257 ਕਰੋੜ ਰੁਪਏ ਜਮ੍ਹਾਂ ਹੋ ਗਏ।
ਨੌਜਵਾਨ ਨੂੰ ਇਸ ਰਕਮ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਉਸ ਨੂੰ ਇਹ ਵੀ ਨਹੀਂ ਪਤਾ ਕਿ ਇਹ ਰਕਮ ਕਿਸ ਨੇ ਭੇਜੀ ਹੈ। ਇਸ ਘਟਨਾ ਦੀ ਜਾਣਕਾਰੀ ਮੁਜ਼ੱਫਰਨਗਰ ਦੇਹਾਤ ਦੇ ਐਸਪੀ ਆਦਿਤਿਆ ਬਾਂਸਲ ਨੇ ਦਿੱਤੀ। ਫਿਲਹਾਲ ਪੁਲਿਸ ਇਸ ਮਾਮਲੇ ‘ਚ ਨੌਜਵਾਨ ਤੋਂ ਪੁੱਛਗਿੱਛ ਕਰ ਰਹੀ ਹੈ।
ਇਸ ਮਾਮਲੇ ਵਿਚ ਖੁਲਾਸਾ ਹੋਇਆ ਹੈ ਕਿ ਨੌਜਵਾਨ ਅਸ਼ਵਨੀ ਕੁਮਾਰ, ਜੋ ਕਿ ਰਤਨਪੁਰੀ ਦਾ ਰਹਿਣ ਵਾਲਾ ਹੈ, ਤੋਂ ਨੌਕਰੀ ਦਿਵਾਉਣ ਦੇ ਬਹਾਨੇ ਦਸਤਾਵੇਜ਼ ਹਾਸਲ ਕੀਤੇ ਗਏ ਸਨ। ਇਨ੍ਹਾਂ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਇੱਕ ਫਰਜ਼ੀ ਬੈਂਕ ਖਾਤਾ ਅਤੇ ਇੱਕ ਫਰਜ਼ੀ ਕੰਪਨੀ ਬਣਾਈ ਗਈ, ਜਿਸ ਰਾਹੀਂ ਜੀਐਸਟੀ ਈ-ਵੇਅ ਬਿਲਿੰਗ ਨਾਲ ਧੋਖਾਧੜੀ ਕੀਤੀ ਗਈ।
ਐਸਪੀ ਆਦਿਤਿਆ ਬਾਂਸਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਜੀਐਸਟੀ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਹੈ। ਵਿਭਾਗ ਦੇ ਸਹਿਯੋਗ ਨਾਲ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਫਿਰ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਅਜੇ ਤੱਕ ਅਸ਼ਵਨੀ ਕੁਮਾਰ ਜਾਂ ਉਨ੍ਹਾਂ ਦੇ ਪਰਿਵਾਰ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਸੂਤਰਾਂ ਦਾ ਦਾਅਵਾ ਹੈ ਕਿ ਇਸ ਜਾਅਲੀ ਬਿਲਿੰਗ ਦਾ ਸਬੰਧ ਕਿਸੇ ਸਿਆਸੀ ਆਗੂ ਨਾਲ ਵੀ ਹੋ ਸਕਦਾ ਹੈ ਪਰ ਇਸ ਸਬੰਧੀ ਸਹੀ ਜਾਣਕਾਰੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ। ਇਸ ਘਟਨਾ ਨੇ ਨੌਜਵਾਨ ਦੇ ਪਿੰਡ ਵਿੱਚ ਹਲਚਲ ਮਚਾ ਦਿੱਤੀ ਹੈ ਅਤੇ ਹਰ ਕੋਈ ਪੁੱਛ ਰਿਹਾ ਹੈ ਕਿ ਇੰਨੀ ਵੱਡੀ ਰਕਮ ਡੇਅਰੀ ਸੰਚਾਲਕ ਦੇ ਪੁੱਤਰ ਦੇ ਖਾਤੇ ਵਿੱਚ ਕਿਵੇਂ ਆਈ।
ਨੌਜਵਾਨ ਨੂੰ ਇਸ ਰਕਮ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਉਸ ਨੂੰ ਇਹ ਵੀ ਨਹੀਂ ਪਤਾ ਕਿ ਇਹ ਰਕਮ ਕਿਸ ਨੇ ਭੇਜੀ ਹੈ। ਇਸ ਘਟਨਾ ਦੀ ਜਾਣਕਾਰੀ ਮੁਜ਼ੱਫਰਨਗਰ ਦੇਹਾਤ ਦੇ ਐਸਪੀ ਆਦਿਤਿਆ ਬਾਂਸਲ ਨੇ ਦਿੱਤੀ। ਫਿਲਹਾਲ ਪੁਲਿਸ ਇਸ ਮਾਮਲੇ ‘ਚ ਨੌਜਵਾਨ ਤੋਂ ਪੁੱਛਗਿੱਛ ਕਰ ਰਹੀ ਹੈ। ਐਸਪੀ ਆਦਿਤਿਆ ਬਾਂਸਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਜੀਐਸਟੀ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਹੈ। ਵਿਭਾਗ ਦੇ ਸਹਿਯੋਗ ਨਾਲ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਫਿਰ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਅਜੇ ਤੱਕ ਅਸ਼ਵਨੀ ਕੁਮਾਰ ਜਾਂ ਉਨ੍ਹਾਂ ਦੇ ਪਰਿਵਾਰ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।