ਬਟਾਲਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਬਟਾਲਾ ਦੇ ਸਿੰਬਲ ਚੌਂਕ ਨੇੜੇ ਰਹਿਣ ਵਾਲੇ ਨੌਜਵਾਨ ਅੰਮ੍ਰਿਤ ਪਾਲ ਦਾ ਹਾਲ ਹੀ ਵਿੱਚ ਵਿਆਹ ਹੋਇਆ ਸੀ। ਅਮ੍ਰਿਤਪਾਲ ਨੇ ਦੱਸਿਆ ਸੀ ਕਿ ਉਹ ਕੁਝ ਸਾਲ ਪਹਿਲਾਂ ਆਸਟਰੇਲੀਆ ਤੋਂ ਵਾਪਸ ਆਇਆ ਸੀ।
ਆਸਟਰੇਲੀਆ ਵਿੱਚ ਵੀ ਉਸਦਾ ਵਿਆਹ ਹੋਇਆ ਸੀ ਪਰ ਉੱਥੇ ਉਸਨੇ ਪਹਿਲੀ ਪਤਨੀ ਨੂੰ ਤਲਾਕ ਦੇ ਕੇ ਵਾਪਸ ਭਾਰਤ ਆ ਗਿਆ ਅਤੇ ਘਰ ‘ਚ ਮਾਤਾ ਜੀ ਦਾ ਦੇਹਾਂਤ ਹੋ ਚੁੱਕਾ ਸੀ ਅਤੇ ਪਿਤਾ ਬੀਮਾਰ ਹਨ। ਇਹ ਸੋਚ ਨਾਲ ਕਿ ਘਰ ਸਾਂਭਣ ਲਈ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ ਅਤੇ 25 ਜਨਵਰੀ ਨੂੰ ਵਿਆਹ ਕਰਵਾਇਆ ਸੀ।
ਜਾਣਕਰੀ ਅਨੁਸਾਰ ਉਸਨੇ ਦੱਸਿਆ ਕਿ ਜਿਸ ਲੜਕੀ ਦੇ ਨਾਲ ਉਸਦਾ ਵਿਆਹ ਹੋਇਆ ਉਸ ਦਾ ਵੀ ਦੂਸਰਾ ਵਿਆਹ ਸੀ ਅਤੇ ਵਿਆਹ ਤੋ ਕੁਝ ਦਿਨ ਬਾਅਦ ਹੀ ਪਹਿਲਾ ਤਾ ਉਸਦੀ ਪਤਨੀ ਪੇਕੇ ਚੱਲੀ ਗਈ ਅਤੇ ਉਹਨਾਂ ਦੇ ਘਰ ਹਾਲੇ ਥੋੜ੍ਹ ਦਿਨ ਹੀ ਬਿਤਾਏ ਸਨ। ਹੁਣ ਅਚਾਨਕ ਬੀਤੇ ਦਿਨ 17 ਫਰਵਰੀ ਦੀ ਸਵੇਰੇ ਜਦੋਂ ਉਹ ਉੱਠਿਆ ਤੇ ਉੱਠ ਕੇ ਦੇਖਿਆ ਤੇ ਉਹ ਲੜਕੀ ਘਰ ਦੇ ਵਿੱਚ ਮੌਜੂਦ ਨਹੀਂ ਸੀ।
ਉਹ ਇੱਕ ਲੜਕੇ ਦੇ ਨਾਲ ਸੋਨਾ,ਨਗਦੀ ਕੱਪੜੇ ,ਮੇਕਅਪ ਦਾ ਸਮਾਨ ਲੈ ਕੇ ਫਰਾਰ ਹੋ ਗਈ ਹੈ ਜਿਸ ਦੀ cctv ਵੀ ਸਾਹਮਣੇ ਆਈ ਹੈ ਉੱਥੇ ਹੀ ਨੌਜਵਾਨ ਨੇ ਦੱਸਿਆ ਕਿ ਉਸ ਵਲੋ ਇਸ ਮਾਮਲੇ ‘ਚ ਪੁਲਿਸ ਨੂੰ ਦਰਖਾਸਤ ਦਿੱਤੀ ਹੈ ਪੁਲਿਸ ਇਸ ਸਾਰੇ ਮਾਮਲੇ ਚ ਜਾਂਚ ਕਰ ਰਹੀ ਹੈ ।