Canada Won Davis Cup: ਕੈਨੇਡਾ ਨੇ ਐਤਵਾਰ ਨੂੰ ਪਹਿਲੀ ਵਾਰ ਡੇਵਿਸ ਕੱਪ ਟੈਨਿਸ ਖਿਤਾਬ ਜਿੱਤਿਆ। ਕੈਨੇਡਾ ਨੇ 109 ਸਾਲ ਪਹਿਲਾਂ ਪਹਿਲੀ ਵਾਰ ਡੇਵਿਸ ਕੱਪ ਵਿੱਚ ਹਿੱਸਾ ਲਿਆ ਸੀ, ਫਾਈਨਲ ਵਿੱਚ 28 ਵਾਰ ਦੇ ਚੈਂਪੀਅਨ ਆਸਟਰੇਲੀਆ ਨੂੰ ਹਰਾਇਆ। ਵਿਸ਼ਵ ਦੇ ਛੇਵੇਂ ਨੰਬਰ ਦੇ ਖਿਡਾਰੀ ਫੇਲਿਕਸ ਐਗਰ ਐਲਿਸਮੇ ਨੇ ਦੂਜੇ ਸਿੰਗਲਜ਼ ਵਿੱਚ ਆਸਟਰੇਲੀਆ ਦੇ ਅਲੈਕਸ ਡੀ ਮਿਨੌਰ ਨੂੰ 6-3-6-4 ਨਾਲ ਹਰਾ ਕੇ ਆਸਟਰੇਲੀਆ ਨੂੰ 2-0 ਦੀ ਅਜੇਤੂ ਬੜ੍ਹਤ ਦਿਵਾਈ।
ਫੇਲਿਕਸ ਨੇ 16 ਵਿਨਰ ਲਗਾਏ ਜਦਕਿ ਐਲੇਕਸ ਸਿਰਫ ਪੰਜ ਹੀ ਲਗਾ ਸਕੇ। ਇਸ ਤੋਂ ਪਹਿਲਾਂ ਡੇਨਿਸ ਸ਼ਾਪੋਵਾਲੋਵ ਨੇ ਥਾਨਾਸੀ ਕੋਕਾਨਾਕਿਸ ਨੂੰ 6-2, 6-4 ਨਾਲ ਹਰਾਇਆ। ਐਲਿਸਮੀ ਨੇ ਡੇਵਿਸ ਕੱਪ ਦੀ ਜਿੱਤ ਨੂੰ ਇਕ ਸੁਪਨਾ ਸਾਕਾਰ ਦੱਸਿਆ। ਕੈਨੇਡਾ ਇਸ ਤੋਂ ਪਹਿਲਾਂ 2019 ਵਿੱਚ ਫਾਈਨਲ ਵਿੱਚ ਪਹੁੰਚਿਆ ਸੀ ਜਦੋਂ ਉਹ ਰਾਫੇਲ ਨਡਾਲ ਦੀ ਸਪੇਨ ਟੀਮ ਤੋਂ ਹਾਰ ਗਿਆ ਸੀ। ਸ਼ਾਪੋਵਾਲੋਵ ਅਤੇ ਫੇਲਿਕਸ ਨੇ 2015 ਵਿੱਚ ਕੈਨੇਡਾ ਨੂੰ ਜੂਨੀਅਰ ਡੇਵਿਸ ਕੱਪ ਜਿੱਤਣ ਵਿੱਚ ਵੀ ਮਦਦ ਕੀਤੀ ਸੀ।
History was made on the court today – Canada has won its first-ever #DavisCup title. Bravo, Team Canada! https://t.co/67NMIDfE3Y
— Justin Trudeau (@JustinTrudeau) November 27, 2022
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਸ਼ਾਨਦਾਰ ਜਿੱਤ ਉੱਪਰ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਇੱਕ ਟਵੀਟ ਰਾਹੀਂ ਕਿਹਾ ਹੈ ਕਿ ਟੈਨਿਸ ਕੋਰਟ ਵਿਚ ਇਤਿਹਾਸ ਸਿਰਜਦਿਆਂ ਕੈਨੇਡਾ ਨੇ ਪਹਿਲੀ ਵਾਰ ਡੇਵਿਸ ਕੱਪ ਜਿੱਤਿਆ ਹੈ।
ਦੱਸ ਦਈਏ ਕਿ ਕੈਨੇਡਾ ਨੇ ਟੈਨਿਸ ਵਿਚ ਨਵਾਂ ਇਤਿਹਾਸ ਸਿਰਜਦਿਆਂ ਡੇਵਿਸ ਕੱਪ 2022 ਆਪਣੇ ਨਾਮ ਕਰ ਲਿਆ ਹੈ। ਕੈਨੇਡਾ ਨੂੰ ਪਹਿਲੀ ਵਾਰ ਡੇਵਿਸ ਕੱਪ ਚੈਂਪੀਅਨ ਬਣਨ ਦਾ ਮਾਣ ਹਾਸਲ ਹੋਇਆ ਹੈ। ਕੈਨੇਡਾ ਟੀਮ ਦੀ ਇਸ ਜਿੱਤ ਉੱਪਰ ਕੈਨੇਡਾ ਵਾਸੀਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਜੇਤੂ ਟੀਮ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 1913 ਅਤੇ 2019 ਵਿਚ ਵੀ ਕੈਨੇਡਾ ਦੀ ਟੀਮ ਡੇਵਿਸ ਕੱਪ ਦੇ ਫਾਈਨਲ ਵਿਚ ਪਹੁੰਚ ਗਈ ਸੀ ਪਰ ਜਿੱਤ ਨਸੀਬ ਨਹੀਂ ਸੀ ਹੋਈ।
ਇਹ ਵੀ ਪੜ੍ਹੋ: Sub Tehsil Complex: ਚੀਮਾ ਵਿਖੇ 4.46 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਸਬ ਤਹਿਸੀਲ ਕੰਪਲੈਕਸ: ਅਮਨ ਅਰੋੜਾ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h