ਲੁਧਿਆਣਾ ਦੇ DC ਦੇ ਵੱਲੋਂ ਸਖਤ ਹਦਾਇਤਾ ਜਾਰੀ ਕੀਤੀ ਗਈ ਹਨ | ਬੀਤੇ ਦਿਨੀ ਲੁਧਿਆਣਾ ਦੇ ਇੱਕ ਸਕੂਲ ਦੇ ਵਿੱਚ ਕੁਝ ਬੱਚੇ ਕੋਰੋਨਾ ਪਾਜ਼ੀਟਿਵ ਪਾਏ ਗਏ,ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਚਿੰਤਾ ਜਾਹਿਰ ਕਰਦਿਆਂ ਸਖਤ ਹਦਾਇਤਾ ਜਾਰੀ ਕੀਤੀਆਂ ਗਈਆ ਹਨ | ਸਕੂਲ ਵਿੱਚ ਕੰਮ ਕਰ ਰਹੇ ਅਧਿਆਪਕਾਂ ਅਤੇ ਸਟਾਫ ਦੇ ਵੈਕਸੀਨੇਸ਼ ਹੋਣੀ ਲਾਜ਼ਮੀ ਹੈ ਜੇਕਰ ਕੋਈ ਵੈਕਸੀਨੇਸ਼ਨ ਤੋਂ ਬਿਨਾ ਸਕੂਲ ਆਉਂਦਾ ਹੈ ਤਾਂ ਉਸ ਤੇ ਕਾਨੂੰਨੀ ਕਾਰਵਾਈ ਹੋਵੇਗੀ | ਇਸ ਦੇ ਲਈ ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਹੈ ਕਿ ਅਧਿਆਪਕ ਤੇ ਸਟਾਫ ਅਗਸਤ ਤੱਕ ਵੈਕਸੀਨ ਲਗਵਾਉਣ |
ਦੱਸਣਯੋਗ ਹੈ ਕਿ ਜਿਹੜੇ ਸਕੂਲਾਂ ਦੇ ਵਿੱਚ ਬੱਚੇ ਕੋਰੋਨਾ ਪਾਜ਼ੀਟਿਵ ਆਏ ਹਨ ਉਹ ਸਕੂਲ ਅਗਸਤ ਤੱਕ ਬੰਦ ਰੱਖਣ ਦਾ ਐਲਾਨ ਕੀਤੀ ਗਿਆ ਹੈ |