ਪੰਜਾਬ ਯੂਥ ਕਾਂਗਰਸ ਦੇ ਨੌਜਵਾਨਾਂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਅੱਜ ਕੁਰਾਲੀ ਤੋਂ ਮੋਹਾਲੀ ਡਿਪਟੀ ਕਮਿਸ਼ਨਰ ਦੇ ਦਫਤਰ ਤੱਕ ਰੋਸ ਰੈਲੀ ਕੱਢੀ।ਇਹ ਰੈਲੀ ਯੂਥ ਕਾਂਗਰਸ ਪ੍ਰਦੇਸ਼ ਸਕੱਤਰ ਰਵੀ ਵੜੈਚ ਦੀ ਦੇਖ-ਰੇਖ ‘ਚ ਕੱਢੀ ਗਈ।ਇਸ ਰੈਲੀ ‘ਚ ਯੂਥ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਵੀ ਸ਼ਾਮਲ ਹੋਏ।ਉਨ੍ਹਾਂ ਨੇ ਖੁਦ ਬਾਈਕ ‘ਤੇ ਸਵਾਰ ਕੇਂਦਰ ਸਰਕਾਰ ਦੇ ਵਿਰੁਧ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਕਾਂਗਰਸ ਪਾਰਟੀ ਦੇ ਝੰਡੇ ਦੇ ਇਲਾਵਾ ਕਿਸਾਨੀ ਝੰਡੇ ਵੀ ਦਿਖਾਈ ਦਿੱਤੇ।ਬਰਿੰਦਰ ਢਿਲੋ ਨੇ ਦੱਸਿਆ ਕਿ ਨੌਜਵਾਨਾਂ ਦਾ ਜੋਸ਼ ਠੰਡਾ ਨਹੀਂ ਹੋਣਾ ਚਾਹੀਦਾ।ਉਹ ਕਾਲੇ ਕਾਨੂੰਨਾਂ ਦੇ ਵਿਰੁੱਧ ਯੂਥ ਕਾਂਗਰਸ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰ ਰਹੇ ਹਨ।
ਉਨਾਂ੍ਹ ਨੇ ਦੱਸਿਆ ਕਿ ਯੂਥ ਕਾਂਗਰਸ ਲੋਕਾਂ ਦੀ ਬੀਜੀਪੀ ਦੀਆਂ ਘਟੀਆ ਨੀਤੀਆਂ ਦੇ ਬਾਰੇ ‘ਚ ਜਾਗਰੂਕ ਕਰ ਰਹੀ ਹੈ।ਦੂਜੇ ਪਾਸੇ ਰਵੀ ਬੜੈਚ ਨੇ ਦਸਿਆ ਕਿ ਇਸ ਰੈਲੀ ‘ਚ ਡਿਪਟੀ ਕਸ਼ਿਮਨਰ ਦੇ ਦਫਤਰ ਦੇ ਬਾਹਰ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ।ਉਨਾਂ੍ਹ ਨੇ ਕਿਹਾ ਕਿ ਉਹ ਕਿਸਾਨ ਦੇ ਬੇਟੇ ਹਨ।ਇਸ ਕਾਲੇ ਕਾਨੂੰਨਾਂ ਦੇ ਵਿਰੁੱਧ ਉਹ ਲੜਦੇ ਰਹਿਣਗੇ।ਜਦੋਂ ਤਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਦੋਂ ਤਕ ਲੜਾਈ ਜਾਰੀ ਰਹੇਗੀ।