ਭਵਾਨੀਗੜ੍ਹ: ਸੰਗਰੂਰ (Sangrur) ਜ਼ਿਲ੍ਹੇ ਦੇ ਪਿੰਡ ਬਖਸ਼ੀਵਾਲਾ ਤੋਂ ਆਪਣੇ ਰੋਜ਼ੀ ਰੋਟੀ ਲਈ ਵਿਦੇਸ਼ ਗਏ ਨੌਜਵਾਨ ਦੀ ਬੀਤੇ ਦਿਨੀ ਮੌਤ (Death Of Punjabi Youth) ਹੋ ਗਈ। ਬਖਸ਼ੀਵਾਲਾ ਦਾ ਮੱਖਣ ਸਿੰਘ ਕਈ ਸਾਲ ਪਹਿਲਾਂ ਮੱਖਣ ਸਿੰਘ ਨੂੰ ਮਾਪਿਆਂ ਨੇ ਆਪਣਾ ਘਰ ਵੇਚ ਕੇ ਚੰਗੇ ਭਵਿੱਖ ਲਈ ਸਾਈਪ੍ਰਸ (Cyprus) ਗਿਆ ਸੀ।
ਮ੍ਰਿਤਕ ਮੱਖਣ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣਾ ਘਰ ਵੇਚ ਕੇ ਪੁੱਤਰ ਨੂੰ ਵਿਦੇਸ਼ ਭੇਜਿਆ ਸੀ, ਹੁਣ ਉਹ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਹਨ। ਮੱਖਣ ਸਿੰਘ ਦੇ ਪਿਤਾ ਨੇ ਦੱਸਿਆ ਕਿ ਅੱਜ ਜਦੋਂ ਪੁੱਤਰ ਦੇ ਮੌਤ ਦਾ ਸੁਨੇਹਾ ਮਿਲਿਆ ਤਾਂ ਚਾਰ ਚੁਫੇਰੇ ਹਨੇਰਾ ਹੋ ਗਿਆ ਹੈ।
ਬਲਵਿੰਦਰ ਸਿੰਘ ਦਿਹਾੜੀ ਕਰਦੇ ਹਨ, ਪੁੱਤ ਦੀ ਲਾਸ਼ ਘਰ ਲਿਆਉਣ ਲਈ ਵੀ ਕੁਝ ਨਹੀਂ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮੱਖਣ ਸਿੰਘ ਦੀ ਲਾਸ਼ ਲਿਆਉਣ ਲਈ ਮਦਦ ਕੀਤੀ ਜਾਵੇ ਤਾਂ ਜੋ ਉਸਦਾ ਅੰਤਿਮ ਸਸਕਾਰ ਪਿੰਡ ਵਿੱਚ ਕੀਤਾ ਜਾ ਸਕੇ। ਮ੍ਰਿਤਕ ਮੱਖਣ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੰਜ ਛੇ ਸਾਲ ਪਹਿਲਾਂ ਉਨ੍ਹਾਂ ਨੇ ਆਪਣਾ ਘਰ ਵੇਚ ਕੇ ਮੱਖਣ ਸਿੰਘ ਨੂੰ ਵਿਦੇਸ਼ ਭੇਜਿਆ ਸੀ ਪਰ ਅੱਜ ਜਦੋਂ ਪੁੱਤਰ ਦੇ ਮੌਤ ਦਾ ਸੁਨੇਹਾ ਮਿਲਿਆ ਤਾਂ ਅੱਖਾਂ ਅੱਗੇ ਹਨੇਰਾ ਛਾ ਗਿਆ। ਅੱਜ ਉਹ ਇੱਕ ਕਿਰਾਏ ਦੇ ਮਕਾਨ ‘ਤੇ ਬੈਠੇ ਹਨ।ਬਲਵਿੰਦਰ ਸਿੰਘ ਦਿਹਾੜੀ ਕਰਦੇ ਹਨ, ਪੁੱਤ ਦੀ ਲਾਸ਼ ਘਰ ਲਿਆਉਣ ਲਈ ਵੀ ਕੁਝ ਨਹੀਂ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮੱਖਣ ਸਿੰਘ ਦੀ ਲਾਸ਼ ਲਿਆਉਣ ਲਈ ਮਦਦ ਕੀਤੀ ਜਾਵੇ ਤਾਂ ਜੋ ਉਸਦਾ ਅੰਤਿਮ ਸਸਕਾਰ ਪਿੰਡ ਵਿੱਚ ਕੀਤਾ ਜਾ ਸਕੇ।