ਦੀਪਿਕਾ ਪਾਦੂਕੋਣ ਬਾਲੀਵੁੱਡ ਦੀ ਸਭ ਤੋਂ ਵਧੀਆ ਐਕਟਰਸ ਹੈ, ਉਸ ਨੇ ਹਿੰਦੀ ਦੇ ਨਾਲ-ਨਾਲ ਹਾਲੀਵੁੱਡ ਫ਼ਿਲਮਾਂ ਵਿੱਚ ਵੀ ਨਾਮ ਕਮਾਇਆ ਹੈ। ਉਹ ਹਾਲ ਹੀ ‘ਚ ਰਣਵੀਰ ਸਿੰਘ ਦੇ ਨਾਲ ਫਿਲਮ ਸਰਕਸ ਦੇ ਟ੍ਰੇਲਰ ਵਿੱਚ ਨਜ਼ਰ ਆਈ। ਉਸੇ ਸਾਲ, ਉਸਨੇ ਕਾਨਸ ਫਿਲਮ ਫੈਸਟੀਵਲ ‘ਚ ਭਾਰਤ ਦੀ ਨੁਮਾਇੰਦਗੀ ਕੀਤੀ। ਇਸ ਦੌਰਾਨ ਉਨ੍ਹਾਂ ਦੀ ਕਾਫੀ ਤਾਰੀਫ ਹੋਈ।
ਹੁਣ ਇਹ ਐਕਟਰਸ ਇੱਕ ਵਾਰ ਫਿਰ ਦੇਸ਼ ਦਾ ਨਾਂ ਰੌਸ਼ਨ ਕਰਨ ਜਾ ਰਹੀ ਹੈ। ਖਬਰ ਹੈ ਕਿ ਦੀਪਿਕਾ ਕਤਰ ‘ਚ ਚੱਲ ਰਹੇ ਫੀਫਾ ਵਿਸ਼ਵ ਕੱਪ ‘ਚ ਵੱਡੀ ਭੂਮਿਕਾ ਨਿਭਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਇਨ੍ਹੀਂ ਦਿਨੀਂ ਪੂਰੀ ਦੁਨੀਆ FIFA World Cup ਲਈ ਦੀਵਾਨੀ ਹੈ, ਹਰ ਕੋਈ ਆਪਣੀ ਮਨਪਸੰਦ ਟੀਮ ਦਾ ਸਮਰਥਨ ਕਰ ਰਿਹਾ ਹੈ। ਇਸ ਦੇ ਨਾਲ ਹੀ ਨੋਰਾ ਫਤੇਹੀ ਤੋਂ ਬਾਅਦ ਹੁਣ ਉਹ ਫੀਫਾ ਵਰਲਡ ਕੱਪ ‘ਚ ਨਜ਼ਰ ਆਉਣ ਵਾਲੀ ਹੈ। ਦੀਪਿਕਾ ਪਾਦੁਕੋਣ ਨੂੰ ਕਤਰ ‘ਚ ਚੱਲ ਰਹੇ FIFA World Cup ‘ਚ ਟਰਾਫੀ ਦੇ ਉਦਘਾਟਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਫੀਫਾ ਵਿਸ਼ਵ ਕੱਪ ਦਾ ਉਦਘਾਟਨ 18 ਦਸੰਬਰ 2022 ਨੂੰ ਹੋਣਾ ਹੈ, ਇਸ ਦੇ ਲਈ ਦੀਪਿਕਾ ਜਲਦੀ ਹੀ ਕਾਰਟਾ ਲਈ ਰਵਾਨਾ ਹੋਵੇਗੀ। ਹਾਲਾਂਕਿ ਇਸ ਬਾਰੇ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ।
ਦੱਸ ਦੇਈਏ ਕਿ ਹਾਲ ਹੀ ‘ਚ ਐਕਟਰਸ ਨੂੰ ਮੁੰਬਈ ਏਅਰਪੋਰਟ ‘ਤੇ ਸਪਾਟ ਕੀਤਾ ਗਿਆ, ਉਹ ਫਾਈਟਰ ਦੀ ਸ਼ੂਟਿੰਗ ਕਰਕੇ ਵਾਪਸ ਆਈ। ਇਸ ਫਿਲਮ ‘ਚ ਉਹ ਰਿਤਿਕ ਰੋਸ਼ਨ ਦੇ ਨਾਲ ਨਜ਼ਰ ਆਵੇਗੀ। ਇਸ ਫਿਲਮ ਦੇ ਡਾਇਰੈਕਟਰ ਸਿਧਾਰਥ ਆਨੰਦ ਹਨ ਅਤੇ ਉਨ੍ਹਾਂ ਨੇ ਹੀ ਕਹਾਣੀ ਲਿਖੀ ਹੈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਦੀਪਿਕਾ ਨੂੰ ਹਾਲ ਹੀ ‘ਚ ਫਿਲਮ ‘ਬ੍ਰਹਮਾਸਤਰ’ ‘ਚ ਕੈਮਿਓ ਰੋਲ ‘ਚ ਦੇਖਿਆ ਗਿਆ। ਇਸ ਤੋਂ ਬਾਅਦ ਉਹ ਰਣਵੀਰ ਸਿੰਘ ਦੇ ਨਾਲ ‘ਸਰਕਸ’ ‘ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਸ ਕੋਲ ਸ਼ਾਹਰੁਖ ਖਾਨ ਅਤੇ ਜੌਨ ਅਬ੍ਰਾਹਮ ਸਟਾਰਰ ਫਿਲਮ ਪਠਾਨ ਵੀ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oER