Delhi Vidhansabha Election: ਦਿੱਲੀ ਵਿਧਾਨ ਸਭਾ ਦੀਆਂ ਹੋਣ ਜਾ ਰਹੀਆਂ ਹਨ ਤੇ ਹੁਣ ਚੋਣ ਕਮਿਸ਼ਨ ਵੱਲੋਂ ਦਿੱਲੀ ਚੋਣਾਂ ਦੀ ਮਿਤੀ ਘੋਸ਼ਿਤ ਕਰ ਦਿੱਤੀ ਹੈ। ਦੱਸ ਦੇਈਏ ਕਿ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ 5 ਫਰਵਰੀ ਨੂੰ ਇੱਕੋ ਪੜਾਅ ਵਿੱਚ ਹੋਣਗੀਆਂ। ਨਤੀਜਾ 8 ਫਰਵਰੀ ਨੂੰ ਆਵੇਗਾ।
ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦੱਸਿਆ ਕਿ ਦੇਸ਼ ਦੀ ਰਾਜਧਾਨੀ ਵਿੱਚ ਡੇਢ ਕਰੋੜ ਵੋਟਰਾਂ ਲਈ 33 ਹਜ਼ਾਰ ਬੂਥ ਬਣਾਏ ਗਏ ਹਨ। ਇੱਥੇ 83.49 ਲੱਖ ਪੁਰਸ਼ ਅਤੇ 79 ਲੱਖ ਮਹਿਲਾ ਵੋਟਰ ਹਨ। 0.8 ਲੱਖ ਨਵੇਂ ਵੋਟਰ ਹਨ। 830 ਵੋਟਰ 100 ਸਾਲ ਤੋਂ ਵੱਧ ਉਮਰ ਦੇ ਹਨ।
ਇਸ ਤੋਂ ਪਹਿਲਾਂ ਮੁੱਖ ਚੋਣ ਕਮਿਸ਼ਨਰ ਨੇ ਚੋਣ ਪ੍ਰਕਿਰਿਆ ‘ਚ ਬੇਨਿਯਮੀਆਂ ਦੇ ਦੋਸ਼ਾਂ ‘ਤੇ 30 ਮਿੰਟ ਤੱਕ ਤੱਥਾਂ ਸਮੇਤ ਸਪੱਸ਼ਟੀਕਰਨ ਦਿੱਤਾ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਵੋਟਰਾਂ ਨੂੰ ਵਧਾਉਣ ਅਤੇ ਇੱਕ ਵਿਸ਼ੇਸ਼ ਵਰਗ ਨੂੰ ਨਿਸ਼ਾਨਾ ਬਣਾਉਣ ਦੇ ਦੋਸ਼ ਗਲਤ ਹਨ। ਚੋਣ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਸਮਾਂ ਲੱਗਦਾ ਹੈ। ਇਹ ਸਭ ਇੱਕ ਨਿਸ਼ਚਿਤ ਪ੍ਰੋਟੋਕੋਲ ਦੇ ਤਹਿਤ ਹੁੰਦਾ ਹੈ। ਰਾਜੀਵ ਕੁਮਾਰ ਨੇ ਵੀ 3 ਕਵਿਤਾਵਾਂ ਸੁਣਾਈਆਂ।