Sunny Deol: 2018 ਵਿਚ ਸੰਨੀ ਦਿਓਲ ਜਦੋਂ ਗੁਰਦਾਸਪੁਰ ਦੇ ਐੱਮ. ਪੀ. ਬਣੇ ਸਨ ਤਾਂ ਉਨ੍ਹਾਂ ਦੇ ਲੋਕ ਸਭਾ ਹਲਕੇ ਦੇ ਵੋਟਰਾਂ ਵਿਚ ਉਨ੍ਹਾਂ ਪ੍ਰਤੀ ਭਰਪੂਰ ਉਤਸ਼ਾਹ ਵੇਖਿਆ ਗਿਆ ਸੀ ਪਰ ਸੰਨੀ ਦਿਓਲ ਆਪਣੇ ਪੂਰੇ ਹਲਕੇ ਵਿਚ ਜਿੱਤਣ ਤੋਂ ਬਾਅਦ ਵੋਟਰਾਂ ਦਾ ਧੰਨਵਾਦ ਕਰਨ ਤੱਕ ਨਹੀਂ ਪਹੁੰਚੇ। ਵੋਟਰਾਂ ਨੇ ਉਦੋਂ ਸਬਰ ਕਰ ਲਿਆ ਪਰ ਬਟਾਲਾ ਪਟਾਕਾ ਫੈਕਟਰੀ ਧਮਾਕਾ, ਜ਼ਹਿਰੀਲੀ ਸ਼ਰਾਬ ਕਾਂਡ, ਕੋਰੋਨਾ ਕਾਲ, ਲੰਪੀ ਸਕਿੱਨ ਬਿਮਾਰੀ ਆਦਿ ਸਮੇਤ ਕਿੰਨੀਆਂ ਹੀ ਘਟਨਾਵਾਂ ਦਾ ਸਾਹਮਣਾ ਇਲਾਕੇ ਦੇ ਲੋਕਾਂ ਅਤੇ ਸਰਹੱਦੀ ਕਿਸਾਨਾਂ ਨੂੰ ਕਰਨਾ ਪਿਆ ਪਰ ਇਸ ਸਮੇਂ ਦੌਰਾਨ ਸੰਨੀ ਦਿਓਲ ਦੀ ਗੈਰਹਾਜ਼ਰੀ ਅਤੇ ਇਲਾਕੇ ਦੇ ਲੋਕਾਂ, ਵਪਾਰੀਆਂ ਦੀ ਸਾਰ ਤੱਕ ਨਾ ਲੈਣ ਕਾਰਨ ਲੋਕਾਂ ਦੇ ਸਬਰ ਦਾ ਪਿਆਲਾ ਭਰ ਗਿਆ ਹੈ ਅਤੇ ਲੋਕ ਖੁੱਲ੍ਹ ਕੇ ਸੰਨੀ ਦਿਓਲ ਦੇ ਵਿਰੋਧ ਵਿਚ ਬੋਲਣ ਲੱਗੇ ਹਨ।
ਕਈ ਵਾਰ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ ਲੋਕ ਸਭਾ ਹਲਕੇ ਦੇ ਵੱਖ-ਵੱਖ ਇਲਾਕਿਆਂ ਵਿਚ ਲੱਗੇ ਪਰ ਸੰਨੀ ਦਿਓਲ ਫਿਰ ਵੀ ਬਾਹਰ ਬੈਠ ਕੇ ਇਲਾਕੇ ਦੇ ਲੋਕਾਂ ਲਈ ਕੰਮ ਕਰਨ ਦੇ ਦਾਅਵੇ ਕਰਦੇ ਰਹੇ। ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ ਲਾਉਣ ਦੀ ਸ਼ੁਰੂਆਤ ਕਰਨ ਵਾਲੇ ਨੌਜਵਾਨ ਅਮਰਜੋਤ ਸਿੰਘ ਨੇ ਇਕ ਵਾਰ ਫਿਰ ਸਾਂਸਦ ਸੰਨੀ ਦਿਓਲ ਖ਼ਿਲਾਫ ਮੋਰਚਾ ਖੋਲ੍ਹ ਦਿੱਤਾ ਹੈ।
ਪੇਸ਼ੇ ਵਜੋਂ ਮਾਰਕੀਟਿੰਗ ਦੇ ਖੇਤਰ ਨਾਲ ਸਬੰਧ ਰੱਖਣ ਵਾਲੇ ਨੌਜਵਾਨ ਅਮਰਜੋਤ ਸਿੰਘ ਨੇ ਦੇਸ਼ ਦੇ ਰਾਸ਼ਟਰਪਤੀ, ਮੁੱਖ ਚੋਣ ਕਮਿਸ਼ਨਰ ਅਤੇ ਲੋਕ ਸਭਾ ਸਪੀਕਰ ਨੂੰ ਚਿੱਠੀ ਲਿਖੀ ਹੈ ਜਿਸ ਵਿਚ ਉਸ ਨੇ ਕਿਹਾ ਹੈ ਕਿ ਸੰਨੀ ਦਿਓਲ ਲੋਕ ਸਭਾ ਦੀ ਕੁਰਸੀ ਤੇ ਬਣੇ ਰਹਿਣ ਦੇ ਕਾਬਿਲ ਨਹੀਂ ਹਨ ਕਿਉਂਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਬੇਰੋਜ਼ਗਾਰ, ਵਪਾਰੀ ,ਮਜ਼ਦੂਰ, ਵਿਦਿਆਰਥੀ ਅਤੇ ਆਮ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਪਰ ਇਨ੍ਹਾਂ ਮੁਸੀਬਤਾਂ ਦੌਰਾਨ ਸੰਨੀ ਦਿਓਲ ਵੱਲੋਂ ਉਨ੍ਹਾਂ ਦੇ ਵਿਚ ਆ ਕੇ ਉਨ੍ਹਾਂ ਦਾ ਹਾਲਚਾਲ ਪੁੱਛਣਾ ਤੱਕ ਮੁਨਾਸਬ ਨਹੀਂ ਸਮਝਿਆ ਗਿਆ। ਇਸ ਲਈ ਉਨ੍ਹਾਂ ਨੂੰ ਉਨ੍ਹਾਂ ਦੀ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਵੀ ਵਾਂਝਿਆਂ ਕਰ ਦਿੱਤਾ ਜਾਣਾ ਚਾਹੀਦਾ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oERwinner sarpanch awarded 11 lakhs garland