Farmer Protest : ਚੰਡੀਗੜ੍ਹ ‘ਚ ਕਿਸਾਨ ਅੱਜ ਤੋਂ 3 ਦਿਨ ਦਾ ਪ੍ਰਦਰਸ਼ਨ ਕਰ ਰਹੇ ਹਨ।28 ਨਵੰਬਰ ਤੱਕ ਚੱਲਣ ਵਾਲੇ ਪ੍ਰਦਰਸ਼ਨ ਦੇ ਲਈ ਕਿਸਾਨ ਮੋਹਾਲੀ ‘ਚ ਜਮ੍ਹਾ ਹੋ ਰਹੇ ਹਨ।ਕਿਸਾਨ ਦਿੱਲੀ ਦੇ ਸਿੰਘੂ-ਟਿਕਰੀ ਬਾਰਡਰ ‘ਤੇ ਹੋਏ ਅੰਦੋਲਨ ਦੀ ਤਰ੍ਹਾਂ ਹੀ ਪੂਰਾ ਸਾਮਾਨ ਲੈ ਕੇ ਪਹੁੰਚ ਚੁੱਕੇ ਹਨ।ਕਿਸਾਨਾਂ ਨੇ ਦਿੱਲੀ ਵਾਂਗ ਹੀ ਆਪਣੀਆਂ ਟਰਾਲੀਆਂ ਨੂੰ ਹੀ ਕਮਰੇ ਦੀ ਤਰ੍ਹਾਂ ਤਿਆਰ ਕਰ ਲਿਆ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਿਸਾਨ ਅੰਦੋਲਨ ਨੇ ਰੋਟੀਆਂ ਪਕਾਉਣ ਦੇ ਨਾਲ ਨਾਲ ਸਾਰੇ ਕੰਮ ਕਰਨੇ ਸਿਖਾ ਦਿੱਤੇ ਹਨ ਹੁਣ ਉਨ੍ਹਾਂ ਦਾ ਇੱਥੋਂ ਵੀ ਪਿੰਡ ਮੁੜਨ ਨੂੰ ਦਿਲ ਨਹੀਂ ਕਰਨਾ।ਕਿਸਾਨਾਂ ਨੇ ਇਹ ਵੀ ਕਿਹਾ ਕਿ ਉਹ ਆਪਣੇ ਨਾਲ 2 ਮਹੀਨਿਆਂ ਦਾ ਰਾਸ਼ਨ ਲੈ ਕੇ ਆਏ ਹਨ ਹੁਣ ਉਹ ਆਪਣੀਆਂ ਮੰਗਾਂ ਮਨਵਾਏ ਬਿਨ੍ਹਾਂ ਕਿਧਰੇ ਨਹੀਂ ਹਿੱਲਣਗੇ।