Chairperson of Dera Honeypreet: ਡੇਰਾ ਮੁਖੀ ਗੁਰਮੀਤ ਰਾਮ ਰਹੀਮ (Gurmeet Ram Rahim) ਦੀ ਮੂਹੰ ਬੋਲੀ ਧੀ ਹਨੀਪ੍ਰੀਤ ਇੱਕ ਵਾਰ ਫਿਰ ਸੁਰਖੀਆਂ ‘ਚ ਹੈ। ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਇੱਕ ਪੋਸਟ ਨੇ ਲੋਕਾਂ ‘ਚ ਖਲਬਲੀ ਮਚਾ ਦਿੱਤੀ ਹੈ। ਅਸਲ ‘ਚ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਡੇਰਾ ਦੋ ਧੀਰਾਂ ‘ਚ ਵੰਡਿਆ ਗਿਆ। ਡੇਰਾ ਪ੍ਰੇਮੀਆਂ ਦੇ ਇੱਕ ਗਰੁਪ ਨੇ ਦਾਅਵਾ ਕੀਤਾ ਹੈ ਕਿ ਹਨੀਪ੍ਰੀਤ ਨੂੰ ਗੁਪਤ ਢੰਗ ਨਾਲ ਡੇਰੇ ਸੱਚਾ ਸੌਦਾ ਮੈਨੇਜਮੈਂਟ ਦੀ ਚੇਅਰਪਰਸਨ ਬਣਾਇਆ ਗਿਆ ਹੈ। ਇਸ ਨਾਲ ਹਨੀਪ੍ਰੀਤ ਨੂੰ ਹੌਲੀ-ਹੌਲੀ ਗੱਦੀ ਦੀ ਵਾਰਿਸ ਬਣਾਇਆ ਜਾ ਰਿਹਾ ਹੈ। ਦਾਅਵਾ ਕੀਤਾ ਗਿਆ ਹੈ ਕਿ ਗੁਰੂਗ੍ਰਾਮ ‘ਚ ਡੇਰਾ ਮੁਖੀ ਦੀ ਪੈਰੋਲ ਦੌਰਾਨ ਬਦਲਾਅ ਕੀਤੇ ਗਏ। ਨਾਲ ਹੀ ਟਰੱਸਟ ਦੇ 13 ਮੈਂਬਰਾਂ ਦੀ ਨਵੀਂ ਸੂਚੀ ਦੇ ਵੀ ਦਾਅਵੇ ਕੀਤੇ ਜਾ ਰਹੇ ਹਨ।
ਇਹ ਪਹਿਲਾਂ ਵੀ ਗੁਰਪ ਕਰ ਚੁੱਕਿਆ ਕਈ ਖੁਲਾਸੇ
ਦੱਸ ਦਈਏ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੋ ਜਦੋਂ ਇਸ ਧੀਰ ਨੇ ਹਨੀਪ੍ਰੀਤ ਨੂੰ ਨਿਸ਼ਾਨੇ ‘ਤੇ ਲਿਆ ਹੋਵੇ। ਇਸ ਤੋਂ ਪਹਿਲਾਂ ਡੇਰੇ ਤੋਂ ਸਸਪੈਂਡ ਕੀਤੇ ਇਸ ਧੀਰ ਨੇ ਜੇਲ੍ਹ ‘ਚ ਬੰਦ ਗੁਰਮੀਤ ਰਾਮ ਰਹੀਮ ਦੇ ਨਕਲੀ ਹੋਣ ਦਾ ਦਾਅਵਾ ਕੀਤਾ ਸੀ। ਉਸ ਤੋਂ ਬਾਅਦ ਗਰੁਪ ਨੇ ਹਨੀਪ੍ਰੀਤ ਦਾ ਡੇਰੇ ‘ਤੇ ਕਬਜ਼ਾ ਹੋਣ ਦਾ ਦਾਅਵਾ ਕੀਤਾ ਸੀ। ਹੁਣ ਪਿੱਛਲੇ ਦੋ ਹਫ਼ਤਿਆਂ ‘ਚ ਦੋ ਨਵੇਂ ਖੁਲਾਸੇ ਕਰਦੇ ਹੋਏ ਇਸ ਗੁਰਪ ਨੇ ਸੋਸ਼ਲ ਮੀਡੀਆ ‘ਤੇ ਦਸਤਾਵੇਜ਼ ਦੇ ਨਾਲ ਇੱਕ ਪੋਸਟ ਸ਼ੇਅਰ ਕੀਤਾ ਹੈ।
ਇਸ ਪੋਸਟ ‘ਚ ਦਾਅਵਾ ਕੀਤਾ ਗਿਆ ਹੈ ਕਿ ਹਨੀਪ੍ਰੀਤ ਦਾ ਨਾਂਅ ਰਾਮ ਰਹੀਮ ਦੀ ਫੈਮਿਲੀ ਆਈਡੀ ‘ਚ ਦਰਜ ਹੋ ਚੁੱਕਿਆ ਹੈ ਜੋ ਕਿਸੇ ਸਾਜਿਸ਼ ਤਹਿਤ ਕੀਤਾ ਗਿਆ ਹੈ।
ਸਾਰੇ ਮਾਮਲੇ ‘ਤੇ ਡੇਰੇ ਦੇ ਬੁਲਾਰੇ ਨੇ ਜਾਰੀ ਕੀਤਾ ਬਿਆਨ
ਉਧਰ ਡੇਰੇ ਦੇ ਬੁਲਾਰੇ ਜਤਿੰਦਰ ਖੁਰਾਣਾ ਐਡਵੋਕੇਟ ਨੇ ਇਨ੍ਹਾਂ ਦਾਅਵਿਆਂ ਦਾ ਖੰਡਨ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਡੇਰੇ ਦੀ ਕਾਰਜਕਾਰਨੀ ਜੋ ਡੇਰੇ ਦਾ ਸਾਰਾ ਕੰਮ ਦੇਖਦੀ ਹੈ, ਉਸ ਦੇ ਚੇਅਰਪਰਸਨ ਡਾ. ਪੀਆਰ ਨੈਨ ਹਨ। ਡੇਰੇ ਦੇ ਬੁਲਾਰੇ ਨੇ ਦੱਸਿਆ ਕਿ ਹਨੀਪ੍ਰੀਤ ਇੰਸਾਨ ਸਾਲ 2011 ਤੋਂ ਡੇਰਾ ਸੱਚਾ ਸੌਦਾ ਦੀ ਟਰੱਸਟੀ ਹੈ। ਸਾਲ 2016 ਵਿੱਚ ਉਨ੍ਹਾਂ ਨੂੰ ਬੋਰਡ ਆਫ਼ ਟਰੱਸਟੀਜ਼ ਵਲੋਂ ਬੋਰਡ ਆਫ਼ ਟਰੱਸਟੀਜ਼ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਹਥਿਆਰ ਕਿੱਥੋਂ ਆਏ? ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਕੀਤਾ ਵੱਡਾ ਖੁਲਾਸਾ…
ਰਾਮ ਰਹੀਮ ਫਿਰ ਆਵੇਗਾ ਪੈਰੋਲ ‘ਤੇ
ਦੱਸ ਦੇਈਏ ਕਿ ਰਾਮ ਰਹੀਮ ਨੇ ਇੱਕ ਵਾਰ ਫਿਰ 40 ਦਿਨਾਂ ਲਈ ਪੈਰੋਲ ਲਈ ਅਰਜ਼ੀ ਦਿੱਤੀ ਹੈ। ਜਾਣਕਾਰੀ ਮੁਤਾਬਕ ਹੁਣ ਤੱਕ ਰਾਮ ਰਹੀਮ ਨੂੰ ਸਾਲ ‘ਚ 50 ਦਿਨ ਦੀ ਪੈਰੋਲ ਮਿਲ ਚੁੱਕੀ ਹੈ। ਇਸ ਤੋਂ ਬਾਅਦ ਇੱਕ ਵਾਰ ਫਿਰ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲ ਸਕਦੀ ਹੈ।
ਜੇਕਰ ਖ਼ਬਰਾਂ ਦੀ ਮੰਨਿਏ ਤਾਂ ਰਾਮ ਰਹਿਮ ਦੀਵਾਲੀ ਤੋਂ ਪਹਿਲਾਂ ਬਾਹਰ ਆ ਸਕਦਾ ਹੈ। ਰਾਮ ਰਹੀਮ ਦੀ ਇਸ ਵਾਰ ਦੀ ਪੈਰੋਲ ਨੂੰ ਹਰਿਆਣਾ ਦੇ ਆਦਮਪੁਰ ‘ਚ ਹੋਣ ਵਾਲੀਆਂ ਜ਼ਿਮਣੀ ਚੋਣਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਅਟਕਲਾਂ ਹਨ ਕਿ ਰਾਮ ਰਹੀਮ ਸਿਰਸਾ ਡੇਰੇ ਦੀ ਸੰਗਤ ਨਾਲ ਦੀਵਾਲੀ ਮਨਾਉਣਗੇ।