ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਧਾਰਮਿਕ ਕੱਟੜਪੰਥੀਆਂ ਨੇ ਕਬਰਾਂ ‘ਤੇ ਇਸਲਾਮਿਕ ਚਿੰਨ੍ਹਾਂ ਦੀ ਵਰਤੋਂ ਨੂੰ ਲੈ ਕੇ ਅਹਿਮਦੀ ਭਾਈਚਾਰੇ ਦੇ 16 ਕਬਰਾਂ ਦੀ ਕਥਿਤ ਤੌਰ ‘ਤੇ ਭੰਨਤੋੜ ਕੀਤੀ। ਜਮਾਤ ਅਹਿਮਦੀਆ ਪੰਜਾਬ ਦੇ ਬੁਲਾਰੇ ਆਮਿਰ ਮਹਿਮੂਦ ਨੇ ਬੁੱਧਵਾਰ ਨੂੰ ਕਿਹਾ ਕਿ ਫੈਸਲਾਬਾਦ ਜ਼ਿਲ੍ਹੇ ਦੇ ਚੱਕ 203 ਆਰਬੀ ਮਾਨਵਾਲਾ ਵਿਖੇ ਇੱਕ ਕਬਰਸਤਾਨ ਵਿੱਚ ਕੁਝ ਅਣਪਛਾਤੇ ਲੋਕਾਂ ਵੱਲੋਂ ਅਹਿਮਦੀ ਭਾਈਚਾਰੇ ਦੀਆਂ 16 ਕਬਰਾਂ ਦੀ ਬੇਅਦਬੀ ਕੀਤੀ ਗਈ। ਘਟਨਾ ਵਾਲੀ ਥਾਂ ਸੂਬੇ ਦੀ ਰਾਜਧਾਨੀ ਲਾਹੌਰ ਤੋਂ ਕਰੀਬ 150 ਕਿਲੋਮੀਟਰ ਦੂਰ ਹੈ।
ਇਹ ਵੀ ਪੜ੍ਹੋ-ਬਾਬੇ ਕੋਲ ਪਹੁੰਚੇ ਗਾਇਕ ਇੰਦਰਜੀਤ ਨਿੱਕੂ, ਰੋਂਦਿਆਂ ਸੁਣਾਏ ਆਪਣੇ ਦੁੱਖ ਦਰਦ (ਵੀਡੀਓ)
ਭਾਈਚਾਰੇ ਦੀਆਂ ਕਈ ਕਬਰਾਂ ‘ਤੇ ਪੱਥਰਾਂ ‘ਤੇ ਆਇਤਾਂ ਲਿਖੀਆਂ ਗਈਆਂ ਸਨ। ਪੀਟੀਆਈ-ਭਾਸ਼ਾ ਨਾਲ ਗੱਲਬਾਤ ਕਰਦਿਆਂ ਮਹਿਮੂਦ ਨੇ ਕਿਹਾ ਕਿ ਇਹ ਕਬਰਸਤਾਨ 75 ਸਾਲ ਪੁਰਾਣਾ ਹੈ ਅਤੇ ਇਸ ਤੋਂ ਪਹਿਲਾਂ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਸੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਲਾਕੇ ਦੇ ਮੁਸਲਿਮ ਮੌਲਵੀ ਅਹਿਮਦੀਆ ਭਾਈਚਾਰੇ ਵਿਰੁੱਧ ਨਫ਼ਰਤ ਫੈਲਾ ਰਹੇ ਹਨ ਅਤੇ ਇਸੇ ਕਰਕੇ ਕੱਟੜਪੰਥੀਆਂ ਨੇ ਭਾਈਚਾਰੇ ਦੀਆਂ ਕਬਰਾਂ ਦੀ ਬੇਅਦਬੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਈਚਾਰੇ ਦੇ ਪਰਿਵਾਰ ਇਸ ਕਾਰਵਾਈ ਤੋਂ ਬਹੁਤ ਦੁਖੀ ਹਨ ਅਤੇ ਉਨ੍ਹਾਂ ਨੂੰ ਸਰਕਾਰ ਤੋਂ ਇਨਸਾਫ਼ ਦੀ ਉਮੀਦ ਹੈ।
ਇਹ ਵੀ ਪੜ੍ਹੋ-ਆਸ਼ੂ ਤੋਂ ਬਾਅਦ ਉਸ ਦੇ PA ‘ਤੇ ਵਿਜੀਲੈਂਸ ਨੇ ਕੱਸਿਆ ਸ਼ਿਕੰਜਾ, ਭਗੌੜੇ ਮੀਨੂੰ ਮਲਹੋਤਰਾ ਦੀਆਂ ਹਨ ਲੁਧਿਆਣਾ ‘ਚ 6 ਜਾਇਦਾਦਾਂ
ਇਹ ਕਾਰਵਾਈ ਨਾ ਸਿਰਫ਼ ਗ਼ੈਰ-ਕਾਨੂੰਨੀ ਹੈ, ਸਗੋਂ ਸਾਰੀਆਂ ਮਨੁੱਖੀ ਕਦਰਾਂ-ਕੀਮਤਾਂ ਦੇ ਖ਼ਿਲਾਫ਼ ਵੀ ਹੈ। ਅਤੀਤ ਵਿੱਚ ਵੀ ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਕੱਟੜਪੰਥੀਆਂ ਵੱਲੋਂ ਅਹਿਮਦੀ ਭਾਈਚਾਰੇ ਦੇ ਮੈਂਬਰਾਂ ਦੀਆਂ ਕਬਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਮਹਿਮੂਦ ਮੁਤਾਬਕ ਸਿਰਫ਼ ਇਸ ਸਾਲ ਹੀ 185 ਕਬਰਾਂ ਦੀ ਬੇਅਦਬੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਜ਼ੁਲਮ” ਅਹਿਮਦੀ ਭਾਈਚਾਰੇ ਦੇ ਅਧਿਕਾਰਾਂ ਦੀ ਪੂਰੀ ਅਣਦੇਖੀ ਨੂੰ ਦਰਸਾਉਂਦਾ ਹੈ ਅਤੇ ਘੱਟ ਗਿਣਤੀਆਂ ਵਿੱਚ ਅਸੁਰੱਖਿਆ ਦੀ ਡੂੰਘੀ ਭਾਵਨਾ ਪੈਦਾ ਕਰਦਾ ਹੈ। ਪਾਕਿਸਤਾਨ ਦੀ ਸੰਸਦ ਨੇ 1974 ਵਿੱਚ ਅਹਿਮਦੀ ਭਾਈਚਾਰੇ ਨੂੰ ਗੈਰ-ਮੁਸਲਿਮ ਘੋਸ਼ਿਤ ਕੀਤਾ ਸੀ। ਇੱਕ ਦਹਾਕੇ ਬਾਅਦ ਭਾਈਚਾਰੇ ਨੂੰ ਆਪਣੇ ਆਪ ਨੂੰ ਮੁਸਲਮਾਨ ਕਹਿਣ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ। ਉਸ ਨੂੰ ਹੱਜ ਅਤੇ ਉਮਰਾਹ ਲਈ ਸਾਊਦੀ ਅਰਬ ਜਾਣ ਅਤੇ ਪ੍ਰਚਾਰ ਕਰਨ ਦੀ ਵੀ ਮਨਾਹੀ ਹੈ। ਪਾਕਿਸਤਾਨ ਦੀ 22 ਕਰੋੜ ਦੀ ਆਬਾਦੀ ‘ਚੋਂ ਲਗਭਗ 10 ਕਰੋੜ ਲੋਕ ਗੈਰ-ਮੁਸਲਿਮ ਹਨ।