ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਮਹਿਲ ਕਲਾਂ ਨੇ ਕੋਹਰੇ ਕਾਰਨ ਆਲੂ ਅਤੇ ਹਰੇ ਚਾਰੇ ਦੀ ਤਬਾਹ ਹੋ ਰਹੀਆਂ ਫਸਲਾਂ ਪੑਤੀ ਗਹਿਰੀ ਚੁੱਕਾ ਦਾ ਪ੍ਰਗਟਾਵਾ ਕੀਤਾ ਹੈ। ਆਗੂਆਂ ਦੀ ਫਸਲ ਨੂੰ ਕੋਹਰੇ ਤੋਂ ਬਚਾਉਣ ਲਈ ਪਾਣੀ ਦੀ ਬਹੁਤ ਜਿਆਦਾ ਜਰੂਰਤ ਹੁੰਦੀ ਹੈ ਪਰ ਬਿਜਲੀ ਮਹਿਕਮੇ ਵੱਲੋਂ ਬਿਜਲੀ ਵੀ ਸਹੀ ਨਹੀਂ ਦਿੱਤੀ ਜਾ ਰਹੀ। ਬਿਜਲੀ ਦਾ ਜੋ ਕੇ ਟਾਈਮ ਦਿਨ ਵਾਲੀ ਵਾਰੀ ਚੋਂ ਹੁੰਦਾ ਉਹ ਤਾ ਪਾਵਰ ਕੱਟਾਂ ਚੋਂ ਹੀ ਟਾਈਮ ਪੂਰਾ ਕਰ ਦਿੰਦੇ ਹਨ। ਬਾਕੀ ਰਹਿੰਦਾ ਇੱਕ ਹਫ਼ਤੇ ਤੋਂ ਆਲੂ ਕੋਰੇ ਦੀ ਮਾਰ ‘ਚ ਆ ਗਏ ਕਿਸਾਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ।
ਕਿਸਾਨਾਂ ਨੇ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਹੈ ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਆਰਥਿਕ ਸੰਕਟ ‘ਚ ਫਸਿਆ ਹੋਇਆ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੈ। ਜਦੋਂ ਕਿ ਪਿੰਡਾਂ ‘ਚ ਜਾ ਕੇ ਦੇਖਿਆ ਗਿਆ ਜਿਵੇਂ ਕਿ ਹਰਦਾਸਪੁਰਾ ਦੇ ਪਰਮਜੀਤ ਸਿੰਘ, ਸਤਿਨਾਮ ਸਿੰਘ ਮੂੰਮ ਅਮਰਜੀਤ ਸਿੰਘ ਤੇ ਗਗਨਦੀਪ ਸਿੰਘ ਪੰਚ ਰਾਏਸਰ, ਦੱਧਾਹੂਰ ਦੇ ਕਿਸਾਨ ਮਨਪੀਤ ਸਿੰਘ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਪਣੀ ਹੱਡਬੀਤੀ ਸੁਣਾਈ ਕਿ ਰਾਤ ਰਾਤ ਭਰ ਜਾਗਦਾ ਆਲੂਆਂ ਦੀ ਫਸਲ ਨੂੰ ਪਾਣੀ ਲਾਉਣਾ ਪੈਂਦਾ ਹੈ। ਹੱਡ ਚੀਰਵੀਂ ਠੰਡ ਵਿੱਚ ਕਿਸਾਨ ਅਜਿਹਾ ਕਰਨ ਲਈ ਮਜ਼ਬੂਰ ਹਨ। ਬਿਜਲੀ ਬੋਰਡ ਅਤੇ ਸਰਕਾਰਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਹੇ ਕਿਸਾਨਾਂ ਨਾਲ ਕੋਈ ਸਰੋਕਾਰ ਨਹੀਂ ਹੈ।
ਮਹਿਲਕਲਾਂ ਬਲਾਕ ਪ੍ਰਧਾਨ ਜਗਰਾਜ ਹਰਦਾਸਪੁਰਾ ਅਤੇ ਜਨਰਲ ਸਕੱਤਰ ਅਮਨਦੀਪ ਸਿੰਘ ਰਾਏਸਰ ਨੂੰ ਕਿਸਾਨਾਂ ਨੇ ਦੁਖੀ ਹਿਰਦੇ ਨਾਲ ਆਪਣੇ ਦੁੱਖ ਦੱਸੇ ਕਿ ਸਰਕਾਰ ਫੌਰੀ ਤੇ ਕੋਈ ਹੱਲ ਕਰੇ ਨਹੀਂ ਤਾਂ ਅੱਗੇ ਕੋਈ ਸਘੰਰਸ਼ ਦੀ ਤਿਆਰੀ ਕੀਤੀ ਜਾਵੇਗੀ। ਕੋਰੇ ਕਾਰਨ ਹਰੇ ਚਾਰੇ ਦਾ ਵੀ ਬਹੁਤ ਹਾਲ ਹੋ ਰਿਹਾ ਹੈ। ਆਗੂਆਂ ਕਿਹਾ ਕਿ ਇੱਕ ਕਿਸਾਨ ਜਿਸ ਨੂੰ ਕੁਦਰਤ ਦੀ ਕਰੋਪੀ ਦੀ ਮਾਰ ਦਾ ਸਭ ਤੋਂ ਵੱਧ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਕਿਸਾਨਾਂ ਦੀ ਲਗਾਤਾਰ ਅਣਦੇਖੀ ਕਰਦੀਆਂ ਹਨ। ਇਸੇ ਕਰਕੇ ਪੰਜਾਬ ਦਾ ਕਿਸਾਨ ਇੱਕ ਲੱਖ ਕਰੋੜ ਦਾ ਕਰਜਾਈ ਹੋ ਚੁੱਕਾ ਹੈ। ਹਰ ਕਿਸਾਨ ਸਿਰ 2 ਲੱਖ ਰੁ. ਦਾ ਕਰਜ਼ਾ ਹੈ।
ਇਸ ਸਮੇਂ ਕਿਸਾਨ ਆਗੂ ਜੱਗਾ ਸਿੰਘ ਮਹਿਲਕਲਾਂ, ਗੋਰਾ ਸਿੰਘ ਰਾਏਸਰ, ਦੀਪਾ ਨਿਹਾਲੂਵਾਲ ਅਤੇ ਹਰਪਾਲ ਸਿੰਘ ਪਾਲਾ ਹਰਦਾਸਪੁਰਾ ਆਦਿ ਕਿਸਾਨ ਆਗੂ ਵੀ ਹਾਜ਼ਰ ਰਹੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h