ਪੰਜਾਬ ਦੇ ਡੀਜੀਪੀ ਵੀਕੇ ਭਾਵਰਾ ਪਤਨੀ ਨਾਲ ਐਤਵਾਰ ਸਵੇਰੇ ਮਾਂ ਚਿੰਤਪੁਰਨੀ ਦੇ ਦਰਬਾਰ ਨਤਮਸਤਕ ਹੋਏ।ਇਸ ਮੌਕੇ ‘ਤੇ ਚਿੰਤਪੁਰਨੀ ਮੰਦਿਰ ਦੇ ਪੁਜ਼ਾਰੀ ਸੰਦੀਪ ਕਾਲੀਆ ਨੇ ਵਿਧੀ ਪੂਰਵਕ ਮਾਤਾ ਜੀ ਦੀ ਪੂਜਾ ਕਰਵਾਈ।ਦਰਬਾਰ ‘ਚ ਹਾਜ਼ਰੀ ਲਗਾਉਣ ਤੋਂ ਬਾਅਦ ਡੀਜੀਪੀ ਨੇ ਮੰਦਿਰ ਸਥਿਤ ਪਵਿੱਤਰ ਬਰਗਦ ਦੇ ਪੇੜ ਨੂੰ ਮੌਲੀ ਦਾ ਧਾਗਾ ਬੰਨਿਆ।
ਡੀਜੀਪੀ ਦੀ ਮਾਂ ਚਿੰਤਪੁਰਨੀ ਦੇ ਦਰਬਾਰ ‘ਚ ਆਸਥਾ ਨੂੰ ਦੇਖ ਕੇ ਮੌਕੇ ‘ਤੇ ਮੌਜੂਦ ਹਰ ਕੋਈ ਵਿਅਕਤੀ ਹੈਰਾਨ ਰਹਿ ਗਿਆ।ਦਰਸ਼ਨ ਕਰਨ ਤੋਂ ਬਾਅਦ ਚਿੰਤਪੁਰਨੀ ਮੰਦਿਰ ਸਥਿਤ ਹਵਨ ਕੁੰਡ ‘ਚ ਡੀਜੀਪੀ ਭਾਵਰਾ ਨੇ ਆਹੁਤੀ ਪਾਈ।ਜਿਸ ਤੋਂ ਬਾਅਦ ਪੁਜਾਰੀਆਂ ਨੇ ਮਾਤਾ ਦੀ ਫੋਟੋ ਅਤੇ ਚੁੰਨੀ ਦੇ ਕੇ ਡੀਜੀਪੀ ਨੂੰ ਸਨਮਾਨਿਤ ਕੀਤਾ।
ਡੀਜੀਪੀ ਭਾਵਰਾ ਨੇ ਮਾਨ ਸਨਮਾਨ ਲਈ ਚਿੰਤਪੁਰਨੀ ਮੰਦਿਰ ਦੇ ਪੁਜਾਰੀਆਂ ਦਾ ਧੰਨਵਾਦ ਕੀਤਾ।ਡੀਜੀਪੀ ਦੇ ਦਰਸ਼ਨ ਕਰਨ ਦੌਰਾਨ ਉਨਾਂ੍ਹ ਦੀ ਸੁਰੱਖਿਆ ਵਿਵਸਥਾ ਨੂੰ ਚੁਸਤ-ਦਰੁਸਤ ਰੱਖਣ ਲਈ ਚਿੰਤਪੁਰਨੀ ਦੇ ਏਐੱਸਆਈ ਵਚਿੱਤਰ ਸਿੰਘ ਵੀ ਆਪਣੀ ਟੀਮ ਦੇ ਨਾਲ ਹਾਜ਼ਰ ਰਹੇ।ਡੀਜੀਪੀ ਭਾਵਰਾ ਭਾਰਤੀ ਪੁਲਿਸ ਸੇਵਾ ਦੇ 1987 ਬੈਚ ਦੇ ਅਧਿਕਾਰੀ ਹਨ।ਉਹ ਰਾਜਸਥਾਨ ਨਾਲ ਸਬੰਧ ਰੱਖਦੇ ਹਨ।