ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ‘ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਇਕ ਵਾਰ ਫਿਰ ਸ਼ਬਦਾਂ ਦਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਹੈ ਕਿ ਅੱਜ ਕੱਲ ਲੋਕ ਗਰਮ ਸਟੇਟਮੈਂਟਾਂ ਤਾਂ ਦਿੰਦੇ ਹਨ ਪਰ ਇਸ ਗੱਲ ਤੋਂ ਵੀ ਡਰਦੇ ਹਨ ਕਿ ਕਿਤੇ ਮੇਰੀ ਘਰ ਵਾਲੀ ਦੀ ਫੋਟੋ ਕਿਸੇ ਦੇ ਸਾਹਮਣੇ ਨਾ ਆ ਜਾਵੇ। ਉਨ੍ਹਾਂ ਕਿਹਾ ਕਿ ਕੌਂਮ ਦੇ ਆਗੂ ਇੰਝ ਦੇ ਨਹੀਂ ਹੁੰਦੇ, ਆਗੂ ਤਾਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਵਰਗੇ ਹੁੰਦੇ ਹਨ, ਜਿਨ੍ਹਾਂ ਨੇ ਕੌਂਮ ਲਈ ਆਪਣੇ ਪੁੱਤ ਤੱਕ ਵੀ ਵਾਰ ਦਿੱਤੇ। ਇਹ ਤਾਂ ਸਿਰਫ ਗੱਲਾਂ ਕਰਨ ਯੋਗੇ ਹਨ, ਇਸ ਲਈ ਸਾਨੂੰ ਸਿਰਫ ਕਥਨੀ ਦੇਖ ਆਪਣੀ ਰਾਇ ਨਹੀਂ ਬਣਾਉਣੀ ਚਾਹੀਦੀ। ਸਾਨੂੰ ਸਮੁਚਤਾ ਨੂੰ ਦੇਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਆਪਣੀ ਪਤਨੀ ਦੀ ਫੋਟੋ ਦੇਣ ਤੋਂ ਡਰਦਾ ਹੋਵੇ, ਉਹ ਭਲਾ ਕੌਂਮ ਲਈ ਜਾਨ ਕੀ ਦੇਵੇਗਾ। ਇਸ ਲਈ ਸਾਨੂੰ ਕਿਸੇ ਵੀ ਵਿਅਕਤੀ ਦੀ ਕਥਨੀ ਨਹੀਂ ਕਰਨੀ ਨੂੰ ਦੇਖਣਾ ਚਾਹੀਦਾ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜਲੰਧਰ ਵਿਖੇ ਗੁਰਦੁਆਰਾ ਸਾਹਿਬ ‘ਚੋਂ ਫ਼ਰਨੀਚਰ ਕੱਢ ਕੇ ਅੱਗ ਲਾਉਣ ਦੇ ਮਾਮਲੇ ‘ਤੇ ਵੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਬਿਆਨ ਸਾਹਮਣੇ ਆਇਆ ਸੀ। ਉਨ੍ਹਾਂ ਕਿਹਾ ਸੀ ਕਿ ਕੁਰਸੀਆਂ ‘ਤੇ ਬੈਠ ਕੇ ਗੁਰੂ ਘਰ ਦੀ ਜਾਂ ਗੁਰੂ ਦੀ ਬੇਅਦਬੀ ਨਹੀਂ ਹੁੰਦੀ। ਉਨ੍ਹਾਂ ਕਿਹਾ ਸੀ ਕਿ ਬੇਅਦਬੀ ਉਹ ਹੁੰਦੀ ਹੈ ਜਿੱਥੇ ਗੁਰੂ ਦਾ ਨਾਮ ਵਰਤ ਕੇ ਨਿਜੀ ਜ਼ਮੀਨਾਂ ਬਣਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ “ਗੋਡੇ ਦੁਖਦੇ ਬਜ਼ੁਰਗਾਂ ਨੇ, ਕਿਹੜੀ ਬੇਅਦਬੀ ਕਰਨੀ ਹੈ”
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h