Karan Mehra-Nisha Rawal- ਟੀਵੀ ਦੇ ਮਸ਼ਹੂਰ ਸਟਾਰ ਕਰਨ ਮਹਿਰਾ ਅਤੇ ਨਿਸ਼ਾ ਰਾਵਲ ਆਪਣੇ ਵੱਖ ਹੋਣ ਨੂੰ ਲੈ ਕੇ ਸੁਰਖੀਆਂ ‘ਚ ਹਨ। ਉਨ੍ਹਾਂ ਨੇ ਇਕ-ਦੂਜੇ ‘ਤੇ ਕਈ ਗੰਭੀਰ ਦੋਸ਼ ਲਗਾਏ ਤੇ ਉਨ੍ਹਾਂ ਨੇ ਇਸ ਸਾਲ ਆਪਣੇ ਤਲਾਕ ਦਾ ਐਲਾਨ ਕੀਤਾ।
Imran Khan-Avantika Malik- ਐਕਟਰ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਅਵੰਤਿਕਾ ਮਲਿਕ ਨੇ ਵੀ ਇਸ ਸਾਲ ਆਪਣੇ ਰਿਸ਼ਤੇ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਦੋਵੇਂ ਕਾਫੀ ਸਮੇਂ ਤੋਂ ਇਕ ਦੂਜੇ ਤੋਂ ਵੱਖ ਰਹਿ ਰਹੇ, ਦੱਸ ਦੇਈਏ ਕਿ ਇਮਰਾਨ ਅਤੇ ਅਵੰਤਿਕਾ ਇੱਕ ਬੇਟੀ ਦੇ ਮਾਤਾ-ਪਿਤਾ ਵੀ ਹਨ।
Sohail Khan- Seema- ਸੋਹੇਲ ਖਾਨ ਅਤੇ ਸੀਮਾ ਨੇ ਲਵ ਮੈਰਿਜ ਕੀਤੀ ਤੇ ਦੋਵਾਂ ਨੇ ਸਾਲ 2022 ‘ਚ 24 ਸਾਲ ਦਾ ਰਿਸ਼ਤਾ ਖਤਮ ਕਰ ਲਿਆ। ਜਦੋਂ ਦੋਵਾਂ ਨੇ ਆਪਣੇ ਤਲਾਕ ਦਾ ਐਲਾਨ ਕੀਤਾ, ਤਾਂ ਹਰ ਕੋਈ ਹੈਰਾਨ ਰਹਿ ਗਿਆ। ਸੀਮਾ ਨੇ ਦੱਸਿਆ ਕਿ ਉਨ੍ਹਾਂ ਨੇ ਉਨ੍ਹਾਂ ਦੇ ਰਿਸ਼ਤੇ ਨੂੰ ਸੁਧਾਰਨ ਦੀ ਕਾਫੀ ਕੋਸ਼ਿਸ਼ ਕੀਤੀ ਪਰ ਗੱਲ ਠੀਕ ਨਹੀਂ ਹੋਈ। ਜਿਸ ਤੋਂ ਬਾਅਦ ਅਸੀਂ ਵੱਖ ਹੋਣਾ ਠੀਕ ਸਮਝਿਆ।
Dhanush-Aishwarya Rajinikanth– ਸਾਊਥ ਦੇ ਸੁਪਰਸਟਾਰ ਧਨੁਸ਼ ਅਤੇ ਉਨ੍ਹਾਂ ਦੀ ਪਤਨੀ ਐਸ਼ਵਰਿਆ ਰਜਨੀਕਾਂਤ ਨੇ ਇਸ ਸਾਲ ਜਨਵਰੀ ‘ਚ ਆਪਣੇ ਤਲਾਕ ਦਾ ਐਲਾਨ ਕਰਕੇ ਆਪਣੇ ਫੈਨਸ ਨੂੰ ਹੈਰਾਨ ਕਰ ਦਿੱਤਾ। ਹਾਲਾਂਕਿ ਇੱਕ ਖਬਰ ਵੀ ਸਾਹਮਣੇ ਆਈ, ਕਿ ਦੋਵੇਂ ਆਪਣੇ ਰਿਸ਼ਤੇ ਨੂੰ ਦੂਜਾ ਮੌਕਾ ਦੇਣਾ ਚਾਹੁੰਦੇ ਹਨ, ਦੋਵਾਂ ਨਾਲ ਜੁੜੀ ਕੋਈ ਅਧਿਕਾਰਤ ਖਬਰ ਸਾਹਮਣੇ ਨਹੀਂ ਆਈ ਹੈ।
Honey Singh – Shalini Talwar– ਰੈਪਰ Yo Yo Honey Singh ਵੀ ਆਪਣੀ ਪਤਨੀ ਤੋਂ ਵੱਖ ਹੋ ਗਏ ਹਨ। ਪਿਛਲੇ ਸਾਲ ਉਸ ਦੀ ਪਤਨੀ ਸ਼ਾਲਿਨੀ ਤਲਵਾਰ ਨੇ ਹਨੀ ‘ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ। ਮੀਡੀਆ ਰਿਪੋਰਟਾਂ ਮੁਤਾਬਕ ਹਨੀ ਸਿੰਘ ਨੇ ਸ਼ਾਲਿਨੀ ਤਲਵਾਰ ਨੂੰ ਗੁਜਾਰੇ ਦੇ ਤੌਰ ‘ਤੇ 1 ਕਰੋੜ ਰੁਪਏ ਦਾ ਚੈੱਕ ਦਿੱਤਾ।
Rajiv Sen-Charu Asopa – ਇਹ ਦੋਵੇਂ ਆਪਣੇ ਵਿਆਹ ਤੋਂ ਬਾਅਦ ਹੀ ਸੁਰਖੀਆਂ ‘ਚ ਰਹਿੰਦੇ ਹਨ। ਹਾਲ ਹੀ ‘ਚ ਦੋਵੇਂ ਆਪਣੇ ਰਿਸਤੇ ਨੂੰ ਦੂਜਾ ਮੌਕਾ ਦੇਣ ਲਈ ਇਕੱਠੇ ਆਏ, ਪਰ ਬਾਅਦ ‘ਚ ਦੋਹਾਂ ਨੇ ਆਪਣਾ ਮਨ ਬਦਲ ਲਿਆ ਅਤੇ ਕਈ ਦੋਸ਼ਾਂ ਤੋਂ ਬਾਅਦ ਇਕ-ਦੂਜੇ ਤੋਂ ਵੱਖ ਹੋਣ ਦਾ ਫੈਸਲਾ ਲਿਆ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oER