Dharmendra Cousin Brother Veerendra Murder: ਸਿੱਧੂ ਮੂਸੇਵਾਲਾ ਦੇ ਕਤਲ ਨੇ ਉਸਦੇ ਫੈਨਸ ਤੇ ਨਜ਼ਦੀਕੀ ਦੋਸਤਾਂ ਨੂੰ ਡੂੰਘਾ ਸਦਮਾ ਦਿੱਤਾ। ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਦੱਸ ਦਈਏ ਕਿ ਕੁਝ ਅਜਿਹਾ ਹੀ ਧਰਮਿੰਦਰ ਦਾ ਚਚੇਰਾ ਭਰਾ ਵਰਿੰਦਰ ਸਿੰਘ ਦਿਓਲ ਨਾਲ ਵੀ ਹੋਇਆ ਸੀ ਉਹ ਪੰਜਾਬੀ ਫਿਲਮ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਂ ਸੀ। ਹਾਲਾਂਕਿ, ਜਿਵੇਂ-ਜਿਵੇਂ ਉਹ ਸਫਲ ਹੁੰਦੇ ਗਏ, ਉਨ੍ਹਾਂ ਦੇ ਦੁਸ਼ਮਣਾਂ ਦੀ ਲਿਸਟ ਵੀ ਲੰਬੀ ਹੁੰਦੀ ਗਈ।
ਵਰਿੰਦਰ ਸਿੰਘ ਦਿਓਲ ਨੇ ਬਹੁਤ ਹੀ ਘੱਟ ਸਮੇਂ ਵਿੱਚ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੀ ਕਾਬਲੀਅਤ ਦਾ ਸਬੂਤ ਦੇ ਦਿੱਤਾ। ਵਰਿੰਦਰ ਸਿੰਘ ਨੇ ਨਾ ਸਿਰਫ ਕਈ ਫਿਲਮਾਂ ਵਿੱਚ ਕੰਮ ਕੀਤਾ ਸੀ, ਉਹ ਇੱਕ ਸ਼ਾਨਦਾਰ ਫਿਲਮ ਨਿਰਮਾਤਾ ਵੀ ਸੀ। ਮਰਹੂਮ ਅਦਾਕਾਰ ਆਪਣੀ ਮੌਤ ਦੇ ਸਮੇਂ ਸਿਰਫ 40 ਸਾਲ ਦੇ ਸੀ। ਵਰਿੰਦਰ ਨੂੰ ਗੋਲੀ ਕਿਸ ਨੇ ਮਾਰੀ, ਇਸ ਦਾ ਅੱਜ ਤੱਕ ਖੁਲਾਸਾ ਨਹੀਂ ਹੋ ਸਕਿਆ। ਇੰਨਾ ਹੀ ਨਹੀਂ ਉਸ ਨੂੰ ਗੋਲੀ ਮਾਰਨ ਦਾ ਕਾਰਨ ਅੱਜ ਤੱਕ ਸਾਹਮਣੇ ਨਹੀਂ ਆਇਆ ਹੈ।
ਮਨੋਰੰਜਨ ਖ਼ਬਰਾਂ ਮੁਤਾਬਕ ਵਰਿੰਦਰ ਸਿੰਘ ਦਿਓਲ ਨੇ 25 ਦੇ ਕਰੀਬ ਫ਼ਿਲਮਾਂ ਬਣਾਈਆਂ ਸੀ, ਜਿਨ੍ਹਾਂ ਚੋਂ ਜ਼ਿਆਦਾਤਰ ਸੁਪਰਹਿੱਟ ਸਾਬਤ ਹੋਈਆਂ। ਵਰਿੰਦਰ ਸਿੰਘ ਸਫਲਤਾ ਦੇ ਅਸਮਾਨ ਨੂੰ ਛੂਹਣ ਲੱਗਾ ਸੀ। ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਵਰਿੰਦਰ ਦਾ ਫਿਲਮੀ ਦੁਨੀਆ ‘ਚ ਚਮਕਣਾ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਬਹੁਤ ਮਹਿੰਗਾ ਪਵੇਗਾ।
ਇਸ ਫਿਲਮ ਦੇ ਸੈੱਟ ‘ਤੇ ਵਰਿੰਦਰ ਸਿੰਘ ਦਾ ਕਤਲ!
ਰਿਪੋਰਟਾਂ ਦੀ ਮੰਨੀਏ ਤਾਂ ਵਰਿੰਦਰ ਸਿੰਘ ਦੀ ਕਾਮਯਾਬੀ ਕਾਰਨ ਕਈ ਲੋਕਾਂ ਨੂੰ ਮੁਸ਼ਕਲਾਂ ਹੋਣ ਲੱਗੀਆਂ ਸੀ। ਜਦੋਂ ਉਹ ਫਿਲਮ ‘ਜੱਟ ਤੇ ਜ਼ਮੀਨ’ ਦੀ ਸ਼ੂਟਿੰਗ ਕਰ ਰਹੇ ਸੀ ਤਾਂ ਸੈੱਟ ‘ਤੇ ਹੀ ਕਿਸੇ ਨੇ ਵਰਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤੀ। ਵਰਿੰਦਰ ਸਿੰਘ ਦੇ ਕਤਲ ਨੇ ਪੂਰੀ ਫਿਲਮ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਸੀ ਅਤੇ ਧਰਮਿੰਦਰ ਤੇ ਉਨ੍ਹਾਂ ਦੇ ਪਰਿਵਾਰ ਨੂੰ ਸਦਮਾ ਲੱਗਾ ਸੀ। ਹਾਲਾਂਕਿ ਵਰਿੰਦਰ ਸਿੰਘ ਦੀ ਮੌਤ ਦਾ ਕਾਰਨ ਕਦੇ ਸਾਹਮਣੇ ਨਹੀਂ ਆਇਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h