Bhang Overdrink Hangover: ਹੋਲੀ ਆਉਣ ਵਾਲੀ ਹੈ ਤੇ ਇਸ ਦਾ ਖੁਮਾਰ ਹਰ ਵਿਅਕਤੀ ‘ਤੇ ਕਈ ਦਿਨਾਂ ਤੋਂ ਪਹਿਲਾਂ ਤੋਂ ਚੜਣਾ ਸ਼ੁਰੂ ਹੋ ਜਾਂਦਾ ਹੈ। ਗੁਜੀਆ ਤੋਂ ਲੈ ਕੇ ਰੰਗਾਂ ਅਤੇ ਗੁਲਾਲ ਤੱਕ, ਹੋਲੀ ਦੀ ਹਰ ਇੱਕ ਹੋਰ ਦਾ ਵਖਰਾ ਹੀ ਨਸ਼ਾ ਹੁੰਦਾ ਹੈ। ਇੱਕ ਰੋਮਾਂਚ ਹੁੰਦਾ ਹੈ ਭੰਗ ਲਈ।
ਹੋਲੀ ‘ਤੇ ਭੰਗ ਅਤੇ ਠੰਡਾਈ ਪੀਣ ਦੀ ਰਵਾਇਤ ਹੈ। ਕਈ ਵਾਰ ਦੇਖਿਆ ਜਾਂਦਾ ਹੈ ਕਿ ਲੋਕ ਬਹੁਤ ਜ਼ਿਆਦਾ ਭੰਗ ਪੀਂਦੇ ਹਨ ਤਾਂ ਇਸ ਦਾ ਨਸ਼ਾ ਉਨ੍ਹਾਂ ‘ਤੇ ਹਾਵੀ ਹੋ ਜਾਂਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਹੁਣ ਨਸ਼ਾ ਕਰਦੇ ਹੋ ਤਾਂ ਇਸ ਦਾ ਨਸ਼ਾ ਤੁਹਾਡੇ ਦਿਮਾਗ ਨੂੰ ਵੀ ਡੈੱਡ ਕਰ ਸਕਦਾ ਹੈ।
ਫੋਲੋ ਕਰੋ ਇਹ ਟਿੱਪਸ
ਭੰਗ ਦਾ ਨਸ਼ਾ ਲਾਹੁਣ ਲਈ ਖਟਿਆਈ ਦਾ ਸੇਵਨ ਕਰਨਾ ਸਭ ਤੋਂ ਬਿਹਤਰ ਤਰੀਕਾ ਹੈ। ਇਸ ਲਈ ਨਿੰਬੂ, ਲੱਸੀ ਜਾਂ ਦਹੀ ਜਾਂ ਇਮਲੀ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਜੇਕਰ ਭੰਗ ਪੀਣ ਤੋਂ ਬਾਅਦ ਬਹੁਤ ਜ਼ਿਆਦਾ ਨਸ਼ਾ ਹੋਣ ਨਾਲ ਵਿਅਕਤੀ ਬੇਹੋਸ਼ੀ ‘ਚ ਹੋਵੇ ਤਾਂ ਸਰ੍ਹੋਂ ਦਾ ਤੇਲ ਹਲਕਾ ਕੋਸਾ ਕਰਕੇ ਵਿਅਕਤੀ ਦੇ ਕੰਨ ‘ਚ ਪਾ ਦਿਉ। ਇੱਕ-ਦੋ ਬੂੰਦਾਂ ਸਰ੍ਹੋਂ ਦਾ ਤੇਲ ਦੋਵਾਂ ਕੰਨਾਂ ‘ਚ ਪਾ ਦਿਉ।
ਕਈ ਲੋਕ ਘਿਉ ਦੇ ਸੇਵਨ ਨੂੰ ਵੀ ਭੰਗ ਦੇ ਇਲਾਜ ਲਈ ਵਰਤਦੇ ਹਨ। ਇਸ ਲਈ ਸ਼ੁੱਧ ਦੇਸੀ ਘਿਉ ਦਾ ਸੇਵਨ ਕਰਨਾ ਜ਼ਰੂਰੀ ਹੈ। ਤਾਂ ਕਿ ਭੰਗ ਦਾ ਨਸ਼ਾ ਲਾਹੁਣ ‘ਚ ਸੌਖ ਹੋਵੇ।
ਅਰਹਰ ਦੀ ਕੱਚੀ ਦਾਲ ਦਾ ਇਸਤੇਮਾਲ ਵੀ ਭੰਗ ਦਾ ਨਸ਼ਾ ਲਾਹੁਣ ‘ਚ ਕਾਫੀ ਮਦਦਗਾਰ ਹੈ। ਇਸ ਲਈ ਅਰਹਰ ਦੀ ਕੱਚੀ ਦਾਲ ਪੀਸ ਕੇ ਪਾਣੀ ਨਾਲ ਵਿਅਕਤੀ ਨੂੰ ਦਿਉ।
ਭੁੱਜੇ ਛੋਲੇ ਜਾਂ ਸੰਤਰੇ ਦਾ ਸੇਵਨ ਵੀ ਭੰਗ ਦਾ ਨਸ਼ਾ ਘੱਟ ਕਰਨ ‘ਚ ਇਕ ਵਧੀਆ ਵਿਕਲਪ ਹੈ। ਇਸ ਤੋਂ ਇਲਾਵਾ ਬਗੈਰ ਸ਼ੱਕਰ ਜਾਂ ਨਮਕ ਪਾਇਆ ਹੋਇਆ ਨਿੰਬੂ ਪਾਣੀ 4 ਤੋਂ 5 ਵਾਰ ਪਿਆਉਣ ‘ਤੇ ਭੰਗ ਦਾ ਨਸ਼ਾ ਉੱਤਰ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h