ਇਸ ਸਾਲ ਭਾਰਤੀਆਂ ਨੂੰ ਯੂਕੇ ਦਾ ਵਿਦਿਆਰਥੀ ਵੀਜ਼ਾ ਸਭ ਤੋਂ ਵੱਧ ਜਾਰੀ ਕੀਤਾ ਗਿਆ ਹੈ, ਪਰ ਮਹਿੰਗਾਈ ਵਧਣ ਨਾਲ ਵਿਦਿਆਰਥੀਆਂ ਲਈ ਸ਼ਹਿਰਾਂ ‘ਚ ਰਿਹਾਇਸ਼ ਲੱਭਣਾ ਤੇ ਜ਼ਿੰਦਗੀ ਦਾ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ। ਜੋ ਹਾਲ ਹੀ ‘ਚ ਬਰਤਾਨੀਆ ਗਏ ਵਿਦਿਆਰਥੀਆਂ ਲਈ ਪੜ੍ਹਾਈ ਕਰਨਾ ਔਖਾ ਹੋ ਗਿਆ ਹੈ। ਉਨ੍ਹਾਂ ਲਈ ਸਭ ਤੋਂ ਔਖ ਹੈ ਸਸਤਾ ਘਰ ਲੱਭਣਾ, ਜੋ ਕਿ ਮਿਲ ਨਹੀਂ ਰਿਹਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਵਧੀ ਮਹਿੰਗਾਈ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। 2022 ‘ਚ ਯੂਕੇ ਦੀ ਮਹਿੰਗਾਈ ਰਿਕਾਰਡ ਤੋੜ ਰਹੀ ਹੈ।
ਇਸ ਤੋਂ ਇਲਾਵਾ ਨਵੇਂ ਜਾ ਰਹੇ ਵਿਦਿਆਰਥੀਆਂ ਨੂੰ ਵੀ ਓਥੋਂ ਦੀ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਨਾ ਤਾਂ ਚੰਗੀ ਤਰਾਂ ਰਹਿ ਰਹੇ ਹਨ ਨਾ ਹੀ ਪੜਾਈ ਕਰ ਪਾ ਰਹੇ ਹਨ। ਹੁਣ ਅਜਿਹੇ ਉਨ੍ਹਾਂ ਵਿਦਿਆਰਥੀਆਂ ਲਈ ਗੁਜਾਰਾ ਕਰਨਾ ਬਹੁਤ ਔਖਾ ਹੋਇਆ ਪਿਆ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h