Diljit Dosanjh Bollywood Comedy Films: ਦਿਲਜੀਤ ਦੋਸਾਂਝ ਪੰਜਾਬੀ ਫ਼ਿਲਮ ਇੰਡਸਟਰੀ ਦੇ ਸਭ ਤੋਂ ਮਹਿੰਗੇ ਅਤੇ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਹਨ। ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ‘ਚ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ।
ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਜੋਗੀ’ ਨੈੱਟਫਲਿਕਸ ‘ਤੇ ਰਿਲੀਜ਼ ਹੋਈ ਹੈ। ਫ਼ਿਲਮ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਆਲੋਚਕਾਂ ਅਤੇ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਹੈ। ‘ਜੋਗੀ’ ਤੋਂ ਪਹਿਲਾਂ ਦਿਲਜੀਤ ‘ਉੜਤਾ ਪੰਜਾਬ’, ‘ਸੂਰਮਾ’ ਅਤੇ ‘ਫਿਲੌਰੀ’ ਵਰਗੀਆਂ ਥ੍ਰਿਲਰ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ।
ਦਿਲਜੀਤ ਇੱਕ ਪਾਸੇ ਗੰਭੀਰ ਤੇ ਇੰਟੈਂਸ ਕਿਰਦਾਰ ਨਿਭਾਅ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਕਾਮਿਕ ਟਾਈਮਿੰਗ ਵੀ ਸ਼ਾਨਦਾਰ ਹੈ, ਜਿਸ ਨੂੰ ਅਸੀਂ ‘ਸਰਦਾਰ’, ‘ਜੱਟ ਐਂਡ ਜੂਲੀਅਟ’ ਸਮੇਤ ਕਈ ਪੰਜਾਬੀ ਫ਼ਿਲਮਾਂ ‘ਚ ਦੇਖਿਆ ਹੈ।
ਦਿਲਜੀਤ ਦੋਸਾਂਝ ਨੇ ਬਾਲੀਵੁੱਡ ਇੰਡਸਟਰੀ ‘ਚ ਕਈ ਕਾਮੇਡੀ ਫ਼ਿਲਮਾਂ ਵੀ ਕੀਤੀਆਂ ਹਨ। ਇੱਥੇ ਵੀ ਉਨ੍ਹਾਂ ਦੀ ਕਾਮਿਕ ਟਾਈਮਿੰਗ ਸ਼ਾਨਦਾਰ ਸੀ। ਇੱਥੇ ਅਸੀਂ ਤੁਹਾਨੂੰ ਉਨ੍ਹਾਂ ਦੀਆਂ 5 ਕਾਮੇਡੀ ਹਿੰਦੀ ਫ਼ਿਲਮਾਂ ਬਾਰੇ ਦੱਸ ਰਹੇ ਹਾਂ।
ਸਾਲ 2020 ‘ਚ ‘ਸੂਰਜ ਪੇ ਮੰਗਲ ਭਾਰੀ’ ਲੌਕਡਾਊਨ ਦੌਰਾਨ ਦੀਵਾਲੀ ਦੇ ਮੌਕੇ ‘ਤੇ ਰਿਲੀਜ਼ ਹੋਈ ਸੀ। ਇਹ ਇੱਕ ਰੋਮਾਂਟਿਕ ਕਾਮੇਡੀ ਹੈ। ਫ਼ਿਲਮ ‘ਚ ਉਨ੍ਹਾਂ ਦੇ ਓਪਜ਼ਿਟ ਫਾਤਿਮਾ ਸਨਾ ਸ਼ੇਖ ਸਨ।
ਫ਼ਿਲਮ ‘ਚ ਮਨੋਜ ਵਾਜਪਾਈ ਵੀ ਅਹਿਮ ਭੂਮਿਕਾ ‘ਚ ਸਨ। ਫ਼ਿਲਮ ‘ਚ ਉਹ ਇੱਕ ਅਮੀਰ ਪੰਜਾਬੀ ਮੁੰਡੇ ਦੀ ਭੂਮਿਕਾ ‘ਚ ਹਨ ਅਤੇ ਲਵ ਮੈਰਿਜ ਕਰਨਾ ਚਾਹੁੰਦਾ ਹੈ।
ਫ਼ਿਲਮ ‘ਚ ਉਨ੍ਹਾਂ ਦੀ ਲਵ ਇੰਟਰੈਸਟ ਫਾਤਿਮਾ ਸਨਾ ਸ਼ੇਖ ਬਣੀ ਹੈ। ਮਨੋਜ ਫਾਤਿਮਾ ਦੇ ਭਰਾ ਬਣੇ ਹਨ। ਫ਼ਿਲਮ ‘ਚ ਅਜਿਹੇ ਕਈ ਪੇਚ ਹਨ, ਜੋ ਲੋਕਾਂ ਨੂੰ ਹੱਸਣ ਲਈ ਮਜਬੂਰ ਕਰਦੇ ਹਨ।
‘ਸੂਰਜ ਪੇ ਮੰਗਲ ਭਾਰੀ’
‘ਅਰਜੁਨ ਪਟਿਆਲ’
‘ਗੁਡ ਨਿਊਜ਼’
‘ਵੈਲਕਮ ਟੂ ਨਿਊਯਾਰਕ’
‘ਤੇਰੇ ਨਾਲ ਲਵ ਹੋ ਗਿਆ’