Diljit Dosanjh on murder of Sidhu Moosewala: ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਛੇ ਮਹੀਨੇ ਪੂਰੇ ਹੋ ਚੁੱਕੇ ਹਨ। ਇਸ ਦੇ ਨਾਲ ਹੀ ਸਿੱਧੂ ਦੇ ਮਾਪੇ ਅਜੇ ਵੀ ਇਨਸਾਫ਼ ਲਈ ਲੜਾਈ ਲੜ ਰਹੇ ਹਨ।
ਨਾਲ ਹੀ ਉਨ੍ਹਾਂ ਦੇ ਫੈਨਸ ਅਤੇ ਦੋਸਤ ਤੇ ਪੰਜਾਬੀ ਇੰਡਸਟਰੀ ਦੇ ਲੋਕ ਸਿੱਧੂ ਲਈ ਇਨਸਾਫ ਦੀ ਮੰਗ ਕਰਦੇ ਹਮੇਸਾਂ ਉਨ੍ਹਾਂ ਨੂੰ ਯਾਦ ਕਰਦੇ ਹਨ। ਅਜਿਹੇ ‘ਚ ਇੱਕ ਵਾਰ ਫਿਰ ਤੋਂ ਦੋਸਾਂਝਾਵਾਲੇ ਦਿਲਜੀਤ, ਸਿੱਧੂ ਬਾਰੇ ਗੱਲ ਕਰਦਿਆਂ ਭਾਵੁਕ ਹੋ ਗਏ।
ਦੱਸ ਦਈਏ ਕਿ ਦਿਲਜੀਤ ਦੋਸਾਂਝ ਨੇ ਆਪਣੇ ਵੈਨਕੁਵਰ ਕਾਨਸਰਟ ‘ਚ ਸਿੱਧੂ ਮੂਸੇਵਾਲਾ ਅਤੇ ਸੰਦੀਪ ਨੰਗਲ ਅੰਬੀਆ ਨੂੰ ਟ੍ਰਿਬਊਟ ਦਿੱਤਾ ਸੀ। ਇਸ ਬਾਰੇ ਉਨ੍ਹਾਂ ਹੁਣ ਇੱਕ ਇੰਟਰਵਿਊ ‘ਚ ਗੱਲ ਕੀਤੀ ਗਈ।
ਦੱਸ ਦਈਏ ਕਿ ਮੁੰਬਈ ਕਾਨਸਰਟ ਤੋਂ ਪਹਿਲਾਂ ਫਿਲਮ ਕ੍ਰਿਟਿਕ Anupama Chopra ਨੂੰ ਦਿੱਤੇ ਇੱਕ ਇੰਟਰਵਿਊ ‘ਚ ਦਿਲਜੀਤ ਨੇ ਫਿਰ ਤੋਂ ਇਨ੍ਹਾਂ ਬਾਰੇ ਗੱਲ ਕੀਤੀ। ਦਿਲਜੀਤ ਨੇ ਮੂਸੇਵਾਲਾ ਦੇ ਮਾਤਾ-ਪਿਤਾ ਬਾਰੇ ਗੱਲ ਕੀਤੀ ਤੇ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਮੌਤ ਦਾ ਦੁੱਖ ਝੱਲਣਾ ਪੈ ਰਿਹਾ ਹੈ ਅਤੇ ਪਿਛਲੇ ਸਮੇਂ ਵਿੱਚ ਕਲਾਕਾਰਾਂ ਨੂੰ ਵੀ ਅਕਸਰ ਮਾਰਿਆ ਗਿਆ ਹੈ। ਪਰ ਕੁੱਲ ਮਿਲਾ ਕੇ, ਉਨ੍ਹਾਂ ਨੇ ਇਸ ਨੂੰ ਸਰਕਾਰ ਦੀ ‘ਨਾਲਾਕੀ’ ਕਿਹਾ।
ਦਿਲਜੀਤ ਨੇ ਇੱਕ ਇੰਟਰਵਿਊ ਵਿੱਚ ਮੂਸੇਵਾਲਾ ਅਤੇ ਦੀਪ ਸਿੱਧੂ (ਜਿਨ੍ਹਾਂ ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ) ਦੀਆਂ ਹਾਲੀਆ ਮੌਤਾਂ ਬਾਰੇ ਗੱਲ ਕੀਤੀ, “ਉਨ੍ਹਾਂ ਸਾਰਿਆਂ ਨੇ ਸਖਤ ਮਿਹਨਤ ਕੀਤੀ। ਮੈਨੂੰ ਨਹੀਂ ਲੱਗਦਾ ਕਿ ਕੋਈ ਕਲਾਕਾਰ ਕਿਸੇ ਨਾਲ ਕੁਝ ਗਲਤ ਕਰ ਸਕਦਾ ਹੈ, ਮੈਂ ਆਪਣੇ ਅਨੁਭਵ ਦੀ ਗੱਲ ਕਰ ਰਿਹਾ ਹਾਂ। ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ। ਉਸਦਾ ਕਿਸੇ ਨਾਲ ਕੁਝ ਅਜਿਹਾ ਚੱਕਰ ਨਹੀਂ ਹੋ ਸਕਦਾ। ਤਾਂ ਫਿਰ ਕਿਉਂ ਕੋਈ ਕਿਸੇ ਹੋਰ ਨੂੰ ਮਾਰੇਗਾ? ਇਹ ਬਹੁਤ ਹੀ ਦੁਖਦਾਈ ਗੱਲ ਹੈ। ਇਸ ਬਾਰੇ ਗੱਲ ਕਰਨਾ ਵੀ ਬਹੁਤ ਔਖਾ ਹੈ। ਇਸ ਬਾਰੇ ਸੋਚ ਕੇ ਵੇਖੋ ਕਿ ਤੁਹਾਡਾ ਸਿਰਫ਼ ਇੱਕ ਬੱਚਾ ਹੈ ਅਤੇ ਉਹ ਚਲਾ ਜਾਵੇ। ਉਸ ਦੇ ਪਿਤਾ ਅਤੇ ਮਾਤਾ, ਉਹ ਇਸ ਨੂੰ ਕਿਵੇਂ ਝੱਲ ਰਹੇ ਹੋਣਗੇ। ਤੁਸੀਂ ਨਾ ਤਾਂ ਇਸ ਨੂੰ ਬੋਲ ਸਕਦੇ ਤੇ ਨਾ ਇਸ ਨੂੰ ਸਮਝ ਸਕਦੇ।”
ਇਸ ਇੰਟਰਵਿਊ ‘ਚ ਦਿਲਜੀਤ ਅੱਗ ਕਹਿੰਦੇ ਹਨ ਕਿ “ਇਹ 100% ਸਰਕਾਰ ਕੀ ਨਲਾਇਕੀ ਹੈ। ਇਹ ਰਾਜਨੀਤੀ ਹੈ ਟੇ ਰਾਜਨੀਤੀ ਬਹੁਤ ਗੰਦੀ ਹੈ। ਰੱਬ ਅੱਗੇ ਅਸੀਂ ਅਰਦਾਸ ਕਰਦੇ ਹਾਂ ਕਿ ਉਨ੍ਹਾਂ ਨੂੰ ਇਨਸਾਫ਼ ਮਿਲੇ ਅਤੇ ਅਜਿਹਾ ਦੁਖਾਂਤ ਨਾ ਹੋ। ਅਸੀਂ ਇੱਕ ਦੂਜੇ ਨੂੰ ਮਾਰਨ ਲਈ ਇਸ ਦੁਨੀਆਂ ਵਿੱਚ ਨਹੀਂ ਹਾਂ ਪਰ ਇਹ ਸ਼ੁਰੂ ਤੋਂ ਹੀ ਹੁੰਦਾ ਆ ਰਿਹਾ ਹੈ। ਕਲਾਕਾਰ ਪਹਿਲਾਂ ਵੀ ਮਾਰੇ ਜਾ ਚੁੱਕੇ ਹਨ… ਚਮਕੀਲਾ ਨੂੰ ਸਟੇਜ ‘ਤੇ ਮਾਰਿਆ ਗਿਆ,, ਇੱਕ ਹੋਰ ਆਰਟੀਸ ਸੀ ਦਿਲਸ਼ਾਦ ਅਖ਼ਤਰ ਉਨ੍ਹਾਂ ਨੂੰ ਵੀ ਮਾਰਿਆ ਗਿਆ। ਫਿਰ ਇੱਕ ਫਿਲਮ ਆਰਟਿਸਟ ਸੀ ਵਰਿੰਦਰ ਜੀ ਉਨ੍ਹਾਂ ਨੂੰ ਵੀ ਗੋਲੀ ਮਾਰੀ ਗਈ। ਬਾਹਰ (ਵਿਦੇਸ਼ਾਂ) ਵੀ ਕਲਾਕਾਰਾਂ ਨੂੰ ਮਾਰ ਦਿੱਤਾ ਜਾਂਦਾ ਹੈ।”
ਉਨ੍ਹਾਂ ਕਿਹਾ ਕਿ ਮੈਨੂੰ ਯਾਦ ਹੈ ਜਦੋਂ ਮੈਂ ਸ਼ੁਰੂ ਕੀਤਾ ਸੀ, ਪਹਿਲਾਂ ਸਮੱਸਿਆਵਾਂ ਹੁੰਦੀਆਂ ਸੀ, ਲੋਕਾਂ ਨੂੰ ਲੱਗਦਾ ਹੈ ਕਿ ਇਹ ਵਿਅਕਤੀ ਇੰਨਾ ਸਫਲ ਕਿਉਂ ਹੋ ਰਿਹਾ ਪਰ ਕਿਸੇ ਨੂੰ ਮਾਰਨਾ ਸਿਰਫ … ਮੈਨੂੰ ਨਹੀਂ ਪਤਾ, ਇਹ 100% ਸਰਕਾਰ ਦਾ ਕਸੂਰ ਹੈ ਅਤੇ ਮੇਰੇ ਅਨੁਸਾਰ ਇਹ ਰਾਜਨੀਤੀ ਹੈ। ਬਾਕੀ ਰੱਬ ਉਨ੍ਹਾਂ ਦੇ ਪਰਿਵਾਰ ਨੂੰ ਤਾਕਤ ਦਵੇ ਅਤੇ ਉਨ੍ਹਾਂ ਨੂੰ ਜਲਦ ਇਨਸਾਫ ਮਿਲੇ। ਇਸ ਬਾਰੇ ਗੱਲ ਉਨ੍ਹਾਂ ਨੇ ਇੰਟਰਵਿਊ ‘ਚ 34:00 ਮਿੰਟ ‘ਤੇ ਗੱਲ ਕੀਤੀ ਹੈ।
ਆਪਣੀ ਇਸ ਇੰਟਰਵਿਊ ‘ਚ ਦੋਸਾਂਝ ਨੇ ਹੋਰ ਵੀ ਕਈ ਸਵਾਲਾਂ ਬਾਰੇ ਗੱਲ ਕੀਤੀ ਜਿਸ ‘ਚ ਉਨ੍ਹਾਂ ਨੇ ਆਪਣੇ ਆਪ ਨੂੰ ਟ੍ਰੋਲ ਕਰਨ ਵਾਲਿਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਮੈਨੂੰ ਕੋਈ ਪ੍ਰਵਾਹ ਨਹੀਂ ਹੁੰਦੀ।
ਕੰਮ ਦੀ ਗੱਲ ਕਰੀਏ ਤਾਂ ਦਿਲਜੀਤ ਨੂੰ ਹਾਲ ਹੀ ਵਿੱਚ ਨੈੱਟਫਲਿਕਸ ਦੀ ਫਿਲਮ ਜੋਗੀ ਵਿੱਚ ਦੇਖਿਆ ਗਿਆ ਸੀ। ਉਹ ਪੰਜਾਬੀ ਫਿਲਮ ਬਾਬੇ ਭੰਗੜਾ ਪਾਂਡੇ ਨੇ ਵਿੱਚ ਵੀ ਨਜ਼ਰ ਆਈ ਸੀ। ਅਮਰਜੀਤ ਸਿੰਘ ਵਲੋਂ ਨਿਰਦੇਸ਼ਿਤ ਇਸ ਫਿਲਮ ਵਿੱਚ ਸਰਗੁਣ ਮਹਿਤਾ ਅਤੇ ਸੋਹੇਲ ਅਹਿਮਦ ਵੀ ਮੁੱਖ ਭੂਮਿਕਾਵਾਂ ਵਿੱਚ ਸੀ।
ਇਹ ਵੀ ਪੜ੍ਹੋ: ਪ੍ਰੇਮ ਢਿੱਲੋਂ ਨੇ EP ‘Archive’ ਦਾ ਕੀਤਾ ਐਲਾਨ ਤੇ ਸ਼ੇਅਰ ਕੀਤੀ ਟਰੈਕਲਿਸਟ, ਇੱਥੇ ਵੇਖੋ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h