Diljit Dosanjh shared the video: ਪੰਜਾਬੀ ਸਿੰਗਰ ਦਿਲਜੀਤ ਦੋਸਾਂਝ (Diljit Dosanjh) ਦੇਸ਼-ਵਿਦੇਸ਼ ‘ਚ ਛਾਏ ਹੋਏ ਹਨ। ਸਿੰਗਰ ਨੇ ਦੇਸ਼ ਦਾ ਖਾਸ ਕਰਕੇ ਪੰਜਾਬ ਦਾ ਨਾਂ ਆਪਣੀ ਗਾਇਕੀ ਨਾਲ ਦੁਨੀਆਂ ਦੇ ਹਰ ਕੋਨੇ ‘ਚ ਗੁੰਜਣ ਲਾ ਦਿੱਤਾ। ਦੱਸ ਦਈਏ ਕਿ ਪੰਜਾਬ ਅਤੇ ਭਾਰਤ ਦੇ ਨਾਲ ਸਿੰਗਰ ਕੇ ਲੱਖਾਂ ਫੈਨਸ ਵਿਦੇਸ਼ਾਂ ‘ਚ ਹਨ।
ਇਸ ਸਮੇਂ ਦਿਲਜੀਤ ਆਪਣੇ ਕਰਿਅਰ ਦੀ ਕਾਮਯਾਬੀ ਦਾ ਆਨੰਦ ਮਾਣ ਰਿਹਾ ਹੈ। ਇਸ ਦੇ ਨਾਲ ਹੀ ਉਹ ਆਪਣੇ ਫੈਨਸ ਨੂੰ ਆਪਣੇ ਨਾਲ ਜੋੜੇ ਰੱਖਣ ਲਈ ਸੋਸ਼ਲ ਮੀਡੀਆ ‘ਤੇ ਵੀ ਖੂਬ ਐਕਟਿਵ ਰਹਿੰਦਾ ਹੈ। ਦੱਸ ਦਈਏ ਕਿ ਦੋਸਾਂਝ ਆਪਣੀ ਗਾਇਕੀ ਅਤੇ ਅਦਾਕਾਰੀ ਦੇ ਚੱਲਦੇ ਖੂਬ ਵਾਹੋ-ਵਾਹੀ ਬਟੋਰਦਾ ਹੈ। ਇਸ ਦੇ ਨਾਲ ਹੀ ਇਸ ਐਕਟਰ-ਸਿੰਗਰ ਨੇ ਹੁਣ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ।
ਦੋਸਾਂਝ ਵਲੋਂ ਸ਼ੇਅਰ ਕੀਤੀ ਵੀਡੀਓ ਵਿੱਚ ਉਸ ਦੇ ਚਾਰ-ਚੁਫੇਰੇ ਕੁੜੀਆਂ ਦੀ ਟੌਲੀ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਤੇ ਫੈਨਸ ਵੀ ਮਜ਼ਾਕੀਆ ਕੁਮੈਂਟ ਕਰ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰ ਦਿਲਜੀਤ ਨੇ ਕੈਪਸ਼ਨ ਵਿੱਚ ਲਿਖਿਆ- ਪੱਟ ਤੇ ਸੀ ਮੋਰਨੀ ਬਣਾਈ ਦਾਦੇ ਨੇ ਤੇ ਪੱਟ ਲਈ ਆ ਮੋਰਨੀ ਦੋਸਾਂਝਾਂ ਵਾਲੇ ਨੇ..
ਵੇਖੋ ਵੀਡੀਓ-
View this post on Instagram
ਇਸ ਵੀਡੀਓ ਨੂੰ ਦੇਖ ਫੈਨਸ ਕਈ ਕਮੈਂਟ ਕਰ ਰਹੇ। ਉਨ੍ਹਾਂ ਵੱਲੋਂ ਦਿਲਜੀਤ ਦੀ ਲੁੱਕ ਬੇਹੱਦ ਪਸੰਦ ਕੀਤੀ ਜਾ ਰਹੀ ਹੈ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਇਹੋ ਜਿਹੇ ਕੱਪੜੇ ਸਾਡੇ ਵਰਗਾ ਕੋਈ ਪਾ ਲਵੇ ਤਾਂ ਸਾਲੇ ਮੇਰੇ ਪੁੱਠੇ ਸਿੱਧੇ ਨਾਮ ਪੈ ਜਾਂਦੇ ਯਾਰ ਦੋਸਤ… ਦੂਜੇ ਯੂਜ਼ਰ ਨੇ ਕਮੈਂਟ ਕਰ ਲਿਖਿਆ ਲਵ ਯੂ ਭਾਜੀ। ਦੱਸ ਦਈਏ ਕਿ ਦਿਲਜੀਤ ਅਕਸਰ ਆਪਣੇ ਮਸਤੀ ਭਰੇ ਅੰਦਾਜ਼ ਵਾਲੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਜਿਨ੍ਹਾਂ ਨੂੰ ਫੈਨਜ਼ ਬੇਹੱਦ ਪਸੰਦ ਕਰਦੇ ਹਨ।
ਵਰਕਫਰੰਟ ਦੀ ਗੱਲ ਕਰਿਏ ਤਾਂ ਦਿਲਜੀਤ ਆਪਣੀ ਅਪਕਮਿੰਗ ਫਿਲਮ ਦੀ ਸ਼ੂਟਿੰਗ ਵਿੱਚ ਵੀ ਵਿਅਸਤ ਹਨ। ਜਿਸ ਵਿੱਚ ਉਹ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਜਿਸਦਾ ਪ੍ਰਸ਼ੰਸ਼ਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h