ਦਿਨੇਸ਼ ਕਾਰਤਿਕ ਨੇ ਦੱਖਣੀ ਅਫਰੀਕਾ ਖਿਲਾਫ ਰਾਜਕੋਟ ‘ਚ ਖੇਡੇ ਗਏ ਚੌਥੇ ਟੀ-20 ਮੈਚ ‘ਚ ਕਮਾਲ ਕਰ ਦਿੱਤਾ। ਫਿਨੀਸ਼ਰ ਦਿਨੇਸ਼ ਕਾਰਤਿਕ, ਜਿਸ ਨੇ ਆਈ.ਪੀ.ਐੱਲ. ‘ਚ ਧਮਾਲ ਮਚਾ ਦਿੱਤੀ ਅਤੇ ਉਸੇ ਕਾਰਨ ਹੀ ਦਿਨੇਸ਼ ਦੀ ਟੀਮ ਇੰਡੀਆ ‘ਚ ਵਾਪਸੀ ਹੋਈ। ਹੁਣ ਅਫਰੀਕਾ ਦੇ ਖਿਲਾਫ ਜਦੋਂ ਉਨ੍ਹਾਂ ਨੇ 55 ਦੌੜਾਂ ਦੀ ਮੈਚ ਵਿਨਿੰਗ ਪਾਰੀ ਖੇਡੀ। ਦਿਨੇਸ਼ ਕਾਰਤਿਕ ਨੇ ਹੁਣ ਆਪਣੀ ਵਾਪਸੀ ਦੀ ਕਹਾਣੀ ਬਿਆਨ ਕੀਤੀ ਹੈ।
ਮੈਚ ਤੋਂ ਬਾਅਦ ਹਾਰਦਿਕ ਪੰਡਯਾ ਅਤੇ ਦਿਨੇਸ਼ ਕਾਰਤਿਕ ਨੇ ਗੱਲਬਾਤ ਕੀਤੀ, ਜਿਸ ‘ਚ ਹਾਰਦਿਕ ਨੇ ਪੁੱਛਿਆ ਕਿ ਦਿਨੇਸ਼ ਕਾਰਤਿਕ ਨੇ ਆਪਣੇ ਆਪ ‘ਚ ਅਜਿਹਾ ਕੀ ਬਦਲਾਅ ਕੀਤਾ ਹੈ, ਜੋ ਲੋਕਾਂ ਨੂੰ ਅਜਿਹਾ ਦਿਨੇਸ਼ ਕਾਰਤਿਕ ਦੇਖਣ ਨੂੰ ਮਿਲ ਰਿਹਾ ਹੈ। ਤੁਸੀਂ ਬੜੌਦਾ ਵਿੱਚ ਬਹੁਤ ਅਭਿਆਸ ਕੀਤਾ, ਜਿਸ ਬਾਰੇ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੈ। ਤੁਹਾਡੀ ਮਾਨਸਿਕਤਾ ਕਿਵੇਂ ਬਦਲੀ?
In-flight insightful conversation 👌
Learning from the great @msdhoni 👍
Being an inspiration 👏DO NOT MISS as @hardikpandya7 & @DineshKarthik chat after #TeamIndia's win in Rajkot. 😎 😎 – By @28anand
Full interview 📽️👇 #INDvSA | @Paytmhttps://t.co/R6sPJK68Gy pic.twitter.com/wx1o9dOPNB
— BCCI (@BCCI) June 18, 2022
ਇਸ ਬਾਰੇ ਦਿਨੇਸ਼ ਕਾਰਤਿਕ ਨੇ ਕਿਹਾ ਕਿ ਮੈਂ ਪੂਰੀ ਤਰ੍ਹਾਂ ਦ੍ਰਿੜ ਸੀ ਕਿ ਮੈਂ ਟੀ-20 ਵਿਸ਼ਵ ਕੱਪ ਖੇਡਣਾ ਹੈ। ਮੈਂ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਹਾਂ, ਮੈਂ ਜਾਣਦਾ ਹਾਂ ਕਿ ਡ੍ਰਾਪ (Drop) ਹੋਣਾ ਕੀ ਹੁੰਦਾ ਹੈ। ਮੈਂ ਜਾਣਦਾ ਹਾਂ ਕਿ ਟੀਮ ਇੰਡੀਆ ਲਈ ਖੇਡਣਾ ਕਿੰਨੀ ਵੱਡੀ ਗੱਲ ਹੈ।
ਇਸ ਦੌਰਾਨ ਰਾਇਲ ਚੈਲੇਂਜਰਸ ਬੈਂਗਲੁਰੂ ਨੇ ਮੈਨੂੰ ਰੋਲ ਅਤੇ ਪਲੇਟਫਾਰਮ ਦਿੱਤਾ, ਤਾਂ ਜੋ ਮੈਂ ਆਪਣੀ ਯੋਜਨਾ ‘ਤੇ ਕੰਮ ਕਰ ਸਕਾਂ। ਮੈਂ ਇਸ ਰੋਲ ਲਈ ਕੰਮ ਕੀਤਾ ਹੈ, ਤਾਂ ਜੋ ਜੇਕਰ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਜਿੱਥੇ ਮੈਂ ਆਪਣੀ ਟੀਮ ਲਈ ਮੈਚ ਨੂੰ ਜਿੱਤਾ ਸਕਾ, ਤਾਂ ਇਹ ਮੇਰੇ ਲਈ ਬਹੁਤ ਵੱਡੀ ਗੱਲ ਹੋਵੇਗੀ।
ਮੈਂ ਇਸ ਟੀਮ ਨੂੰ ਬਾਹਰੋਂ ਦੇਖਿਆ ਹੈ, ਮੈਨੂੰ ਪਤਾ ਹੈ ਕਿ ਅੰਦਰ ਹੋਣਾ ਕਿੰਨਾ ਔਖਾ ਹੈ। ਟੀਮ ਵਿੱਚ ਬਹੁਤ ਪ੍ਰਤਿਭਾ, ਨੌਜਵਾਨ ਖਿਡਾਰੀ ਹਨ ਅਤੇ ਉਨ੍ਹਾਂ ਤੋਂ ਸਿੱਖਣ ਲਈ ਬਹੁਤ ਕੁਝ ਹੈ। ਮੈਂ ਕਈ ਲੋਕਾਂ ਨਾਲ ਕ੍ਰਿਕਟ ਖੇਡਿਆ ਹੈ, ਜਿਸ ਨਾਲ ਮੈਨੂੰ ਆਤਮਵਿਸ਼ਵਾਸ ਮਿਲਦਾ ਹੈ।