ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਂਝ ਤਾਂ ਕਾਫੀ ਲੋਕਪ੍ਰਿਯ ਨੇਤਾ ਹਨ। ਪ੍ਰਧਾਨ ਮੰਤਰੀ ਮੋਦੀ ਨੂੰ ਦੁਨੀਆ ਭਰ ਵਿਚ ਇਕ ਲੋਕਪ੍ਰਿਯ ਨੇਤਾ ਮੰਨਿਆ ਜਾਂਦਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਨੇ ਕਈ ਇਤਿਹਾਸਕ ਫੈਸਲੇ ਲਏ, ਜਿਨ੍ਹਾਂ ਦੀ ਅੰਤਰਰਾਸ਼ਟਰੀ ਪੱਧਰ ‘ਤੇ ਵੀ ਸ਼ਲਾਘਾ ਹੋਈ।ਉਨ੍ਹਾਂ ਦੇ ਸੋਸ਼ਲ ਮੀਡੀਆ ‘ਤੇ ਵੀ ਵੱਡੀ ਗਿਣਤੀ ‘ਚ ਪ੍ਰਸ਼ੰਸਕ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਵਾਰ ਫਿਰ ਚਰਚਾਵਾਂ ਵਿਚ ਆ ਗਏ ਹਨ। ਉਨ੍ਹਾਂ ਦੀ ਸੋਨੇ ਦੀ ਮੂਰਤੀ ਇਨ੍ਹੀਂ ਦਿਨੀਂ ਕਾਫੀ ਚਰਚਾ ਵਿਚ ਹੈ। ਇਕ ਸ਼ਖ਼ਸ ਨੇ ਪ੍ਰਧਾਨ ਮੰਤਰੀ ਦੇ ਵੀਡੀਓ ਸਾਂਝੀ ਕਰਦਿਆਂ ਲਿਖਿਆ ਕਿ ਇਹ ਮੋਮ ਦੀ ਮੂਰਤੀ ਨਹੀਂ ਹੈ, ਇਹ ਬਾਂਬੇ ਗੋਲਡ ਪ੍ਰਦਰਸ਼ਨੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਨੇ ਦੀ ਮੂਰਤੀ ਹੈ।
ਦੱਸ ਦੇਈਏ ਕਿ ਬਾਂਬੇ ਗੋਲਡ ਪ੍ਰਦਰਸ਼ਨੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ ਸੋਨੇ ਦੀ ਮੂਰਤੀ ਪ੍ਰਦਰਸ਼ਿਤ ਕੀਤੀ ਗਈ ਹੈ। ਇਸ ਮੂਰਤੀ ਦਾ ਵਜ਼ਨ 156 ਗ੍ਰਾਮ ਹੈ। ਇੰਨੇ ਘੱਟ ਗ੍ਰਾਮ ਸੋਨੇ ਵਿਚ ਇੰਨੀ ਖੂਬਸੂਰਤੀ ਨਾਲ ਇਸ ਮੂਰਤੀ ਨੂੰ ਬਣਾਇਆ ਗਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇੰਨੇ ਘੱਟ ਸੋਨੇ ਵਿਚ ਇੰਨੀ ਖੂਬਸੂਰਤ ਮੂਰਤੀ ਬਣਾਉਣ ਵਾਲੇ ਕਲਾਕਾਰ ਦੀ ਕਲਾਕਾਰੀ ਨੂੰ ਸਲਾਮ ਹੈ।
It is said that Modiji has left behind Amitabh & Rajnikant in popularity but now it is proved..
.
This is not a wax statue but of gold in Bombay gold exhibition….
.#Modi pic.twitter.com/JIYiv8sXr0— चंद्रशेखर गलगले (@cgalgale) January 12, 2023
ਇਕ ਯੂਜ਼ਰਜ ਨੇ ਟਵਿੱਟਰ ‘ਤੇ ਪ੍ਰਧਾਨ ਮੰਤਰੀ ਮੋਦੀ ਦੀ ਸੋਨੇ ਦੀ ਮੂਰਤੀ ਨੂੰ ਸਾਂਝਾ ਕਰਦਿਆਂ ਲਿਖਿਆ ਕਿ ਕਿਹਾ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਲੋਕਪ੍ਰਿਯਤਾ ਵਿਚ ਅਮਿਤਾਭ ਅਤੇ ਰਜਨੀਕਾਂਤ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਪਰ ਹੁਣ ਇਹ ਸਾਬਤ ਹੋ ਗਿਆ ਹੈ। ਇਹ ਬਾਂਬੇ ਗੋਲਡ ਪ੍ਰਦਰਸ਼ਨੀ ਵਿਚ ਮੋਮ ਦੀ ਨਹੀਂ ਸਗੋਂ ਸੋਨੇ ਦੀ ਮੂਰਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h