Nabha Fight Over Panchayti Land Boli: ਨਾਭਾ ਬਲਾਕ ਦੇ ਪਿੰਡ ਮੰਡੋੜ ਵਿਖੇ ਉਦੋ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਪਿੰਡ ਦੀ ਇੱਕ ਧਿਰ ਪੁਲਿਸ ਪ੍ਰਸ਼ਾਸਨ ਨਾਲ ਉਲਝ ਗਈ। ਇਸ ਧਿਰ ਵੱਲੋਂ ਪੁਲਿਸ ਪਾਰਟੀ ‘ਤੇ ਇੱਟਾਂ-ਰੋੜਿਆਂ ਦੀ ਬੋਝਾਰ ਕੀਤੀ ਗਈ।
ਇਸ ਘਟਨਾ ‘ਚ ਨਾਭਾ ਕੋਤਵਾਲੀ ਇੰਚਾਰਜ ਹੈਰੀ ਬੋਪਾਰਾਏ ਦੀ ਅੱਖ ‘ਤੇ ਇੱਟ ਵੱਜਣ ਨਾਲ ਉਹ ਗੰਭੀਰ ਜ਼ਖ਼ਮੀ ਹੋਇਆ। ਜਿਸ ਨੂੰ ਪਟਿਆਲਾ ਵਿਖੇ ਜੇਰੇ ਇਲਾਜ ਦੇ ਲਈ ਲਿਜਾਇਆ ਗਿਆ। ਪਿੰਡ ਮੰਡੋੜ ਨੂੰ ਪੁਲਿਸ ਪਾਰਟੀ ਦੇ ਵੱਲੋਂ ਪਿੰਡ ਨੂੰ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਜਾਣੋ ਲੜਾਈ ਦਾ ਕਾਰਨ ਕੀ ਸੀ
ਇਹ ਲੜਾਈ ਪਿੰਡ ਦੀ ਸ਼ਾਮਲਾਟ ਦੀ 88 ਬਿਘੇ ਜ਼ਮੀਨ ਦੀ ਬੋਲੀ ਨੂੰ ਲੈ ਕੇ ਹੋਇਆ। ਲੋਕਾਂ ਦੀ ਮੰਗ ਸੀ ਕਿ ਬੋਲੀ ਪਿਛਲੀ ਬੋਲੀ ਦੇ ਨਾਲੋਂ ਘੱਟ ਕੀਤੀ ਜਾਵੇ। ਮਿਲੀ ਜਾਣਕਾਰੀ ਦੇ ਮੁਤਾਬਕ SC ਭਾਈਚਾਰੇ ਨਾਲ ਸਬੰਧਤ ਲੋਕ ਇਸ ਜ਼ਮੀਨ ਨੂੰ ਘਟ ਰੇਟ ‘ਤੇ ਲੈਣਾ ਚਾਹੁੰਦੇ ਹਨ ਅਤੇ ਲਗਾਤਾਰ ਕਈ ਦਿਨ ਤੋਂ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਸੀ।
ਸ਼ੁਕਰਵਾਰ ਸਵੇਰੇ ਹੀ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਉਸ ਜਮੀਨ ਚੋਂ ਭਜਾ ਦਿੱਤਾ। ਇਸ ਜ਼ਮੀਨ ਦੀ ਬੋਲੀ ਪਹਿਲਾਂ ਹੀ ਹੋ ਚੁੱਕੀ ਹੈ ਤੇ ਪਿੰਡ ਦੇ ਹੀ ਵਿਅਕਤੀ ਵੱਲੋਂ ਗਿਆਰਾਂ ਹਜ਼ਾਰ ਰੁਪਏ ਪ੍ਰਤੀ ਵਿੱਘੇ ਦੇ ਹਿਸਾਬ ਨਾਲ ਲਈ ਗਈ ਹੈ।
ਫਿਲਹਾਲ ਉੱਥੇ ਦੀ ਸਥਿਤੀ ਨੂੰ ਕਾਬੂ ਕਾਰਨ ਲਈ ਪੁਲਿਸ ਵੱਲੋਂ ਜੱਦੋ ਜਹਿਦ ਕੀਤੀ ਜਾ ਰਹੀ ਹੈ ਪਰ ਲੋਕਾਂ ਨੂੰ ਕਾਬੂ ਕਰ ਪਾਉਣਾ ਪੁਲਿਸ ਲਈ ਔਖਾ ਹੋ ਗਿਆ ਸੀ ਕਿਉਂਕਿ ਉਨ੍ਹਾਂ ਦੇ ਸਾਹਮਣੇ ਹੀ ਲੋਕ ਇੱਕ-ਦੂਜੇ ‘ਤੇ ਇੱਟਾਂ ਤੇ ਪੱਥਰ ਮਾਰ ਰਹੇ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h