ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜਗਾਰ ਦੇਣ ਦੇ ਬਾਅਦੇ ਤਹਿਤ ਖੁਰਾਕ, ਸਿਵਲ ਸਪਲਾਈਜ ਅਤੇ ਖਪਤਕਾਰ ਮਾਮਲੇ ਵਿਭਾਗ ਪੰਜਾਬ ਲਾਲ ਚੰਦ ਕਟਾਰੂਚੱਕ ਵੱਲੋਂ ਅੱਜ ਅਨਾਜ ਭਵਨ, ਸੈਕਟਰ 39 ਸੀ, ਚੰਡੀਗੜ੍ਹ ਵਿਖੇ ਖੁਰਾਕ, ਸਿਵਲ ਸਪਲਾਈਜ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਲੀਗਲ ਮੀਟਰੋਲੋਜੀ ਵਿੰਗ ਵਿੱਚ ਨਵ-ਨਿਯੁਕਤ 10 ਕਲਰਕਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਮੰਤਰੀ ਵੱਲੋਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਸਮੇਂ ਪੂਰੀ ਮਿਹਨਤ ਨਾਲ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਵੱਲੋਂ ਲੀਗਲ ਮੀਟਰੋਲੋਜੀ ਵਿਭਾਗ ਨਾਲ ਸਬੰਧਤ ਕੰਮ ਕਰਵਾਉਣ ਲਈ ਆਮ ਲੋਕਾਂ ਅਤੇ ਵਪਾਰੀਆਂ ਨੂੰ ਸਹੂਲਤ ਦੇਣ ਵੱਲ ਅਹਿਮ ਕਦਮ ਚੁੱਕਦੇ ਹੋਏ ਲੀਗਲ ਮੀਟਰੋਲੋਜੀ ਵਿੰਗ ਦੇ ਮਾਪਤੋਲ ਉਪਕਰਣਾਂ ਦੀ ਪੜਤਾਲ ਦੇ ਕੰਮ ਨੂੰ ਸਿੰਗਲ ਵਿੰਡੋ ਸਿਸਟਮ ਨਾਲ ਜੋੜਨ ਦਾ ਆਗਾਜ਼ ਵੀ ਕੀਤਾ ਗਿਆ ਜਿਸ ਨਾਲ ਹੁਣ ਵਪਾਰੀ ਆਪਣੇ ਮਾਪ ਤੋਲ ਉਪਕਰਣਾਂ ਦੀ ਪੜਤਾਲ ਲਈ ਵਪਾਰਕ ਸਥਾਨ ਜਾਂ ਘਰ ਬੈਠਾ ਹੀ ਆਨ ਲਾਇਨ ਅਪਲਾਈ ਕਰ ਸਕਦਾ ਹੈ।
ਲੀਗਲ ਮੀਟਰੋਲੋਜੀ ਵਿੰਗ ਨਾਲ ਸਬੰਧਤ ਮੁੱਖ ਕੰਮ ਲੀਗਲ ਮੀਟਰੋਲੋਜੀ ਐਕਟ 2009 ਅਤੇ ਇਸ ਅਧੀਨ ਨਿਯਮਾਂ ਦੀ ਪਾਲਣਾ ਕਰਵਾਉਂਦੇ ਹੋਏ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਲਈ ਮਾਪਤੋਲ ਉਪਕਰਣਾਂ ਦੀ ਸਾਲਾਨਾ ਪੜਤਾਲ ਅਤੇ ਨਿਰੀਖਣ, ਨਿਰਮਾਣ ਕਰਤਾ/ਡੀਲਰ/ਰਿਪੇਅਰਰ ਦੇ ਨਵੇਂ ਲਾਇਸੰਸ ਜਾਰੀ ਕਰਨਾ ਅਤੇ ਰੀਨਿਊਲ, ਡੱਬਾ ਬੰਦ ਵਸਤੂਆਂ ਦੀਆਂ ਨਿਰਮਾਣ ਕਰਤਾ ਇਕਾਈਆਂ ਦੀ ਰਜਿਸਟ੍ਰੇਸ਼ਨ ਅਤੇ ਨਿਰੀਖਣ ਹੈ। ਇਸ ਮੌਕੇ ਕੰਟਰੋਲਰ ਲੀਗਲ ਮੀਟਰੋਲੋਜੀ ਪੰਜਾਬ ਪਰਮਪਾਲ ਕੌਰ ਸਿੱਧੂ ਹਾਜ਼ਰ ਰਹੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h