ਬੁੱਧਵਾਰ, ਅਗਸਤ 27, 2025 03:56 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਨਰਿੰਦਰ ਕੌਰ ਭਰਾਜ ਅਤੇ DC ਵੱਲੋਂ ਦਿਵਿਆਂਗਜਨ ਨੂੰ ਸਹਾਇਕ ਸਮੱਗਰੀ ਦੀ ਵੰਡ

228 ਦਿਵਿਆਂਗਜਨ ਨੂੰ 60 ਲੱਖ ਮੁੱਲ ਦੇ ਬਣਾਉਟੀ ਅੰਗ ਤੇ ਮਸ਼ੀਨੀ ਸਹਾਇਕ ਸਮੱਗਰੀ ਮੁਫ਼ਤ ਪ੍ਰਦਾਨ

by Gurjeet Kaur
ਮਾਰਚ 28, 2023
in ਪੰਜਾਬ
0

ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਅੰਗਹੀਣ ਮੁੜ ਵਸੇਬਾ ਕੇਂਦਰ ਸੰਗਰੂਰ ਅਤੇ ਆਰਟੀਫ਼ਿਸ਼ੀਅਲ ਲਿੰਬਜ਼ ਮੈਨੂਫ਼ੈਕਚਰਿੰਗ ਕਾਰਪੋਰੇਸ਼ਨ ਆਫ਼ ਇੰਡੀਆ (ਅਲਿਮਕੋ) ਦੇ ਸਹਿਯੋਗ ਨਾਲ ਜ਼ਿਲ੍ਹੇ ਦੇ 228 ਦਿਵਿਆਂਗਜਨ ਨੂੰ ਸਹਾਇਕ ਸਮੱਗਰੀ ਦੀ ਵੰਡ ਕੀਤੀ ਗਈ। ਹਲਕਾ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਸਮੇਤ ਸਥਾਨਕ ਪਾਰੁਲ ਪੈਲੇਸ ’ਚ ਲਗਾਏ ਵਿਸ਼ਾਲ ਸਮਾਜਿਕ ਅਧਿਕਾਰਤਾ ਕੈਂਪ ਦੌਰਾਨ ਸਮੂਹ ਸਬ ਡਵੀਜ਼ਨਾਂ ਵਿੱਚੋਂ ਆਏ ਦਿਵਿਆਂਗਜਨ ਨੂੰ 60.31 ਲੱਖ ਰੁਪਏ ਦੇ ਮੁੱਲ ਦੇ 501 ਸਹਾਇਕ ਉਪਕਰਨ ਵੰਡੇ।

ਇਸ ਮੌਕੇ ਬੋਲਦਿਆਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਰ ਵਰਗ ਦੀ ਭਲਾਈ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰੀਰ ਦੇ ਕਿਸੇ ਵੀ ਅੰਗ ਦੀ ਘਾਟ ਜਾਂ ਕੰਮ ਨਾ ਕਰਨ ’ਤੇ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਅੱਜ ਵੰਡੀ ਗਈ ਇਹ ਸਹਾਇਕ ਸਮੱਗਰੀ ਨਿਸ਼ਚੇ ਹੀ ਲੋੜਵੰਦਾਂ ਦੀਆਂ ਰੋਜ਼ਾਨਾ ਦੀਆਂ ਮੁਸ਼ਕਿਲਾਂ ਨੂੰ ਕੁੱਝ ਹੱਦ ਤੱਕ ਘਟਾਉਣ ’ਚ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਿਵਿਆਂਗਜਨ ਦੀ ਭਲਾਈ ਲਈ ਵਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰੱਖੇ ਜਾਣਗੇ।

ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਇਸ ਉਪਰਾਲੇ ਲਈ ਅਲਿਮਕੋ ਮੋਹਾਲੀ ਵੱਲੋਂ ਇਨ੍ਹਾਂ ਲਾਭਪਾਤਰੀਆਂ ਦੀਆਂ ਲੋੜਾਂ ਦੇ ਅਨੁਕੂਲ ਸਹਾਇਕ ਸਮੱਗਰੀ ਮੁਹੱਈਆ ਕਰਵਾਉਣ ਲਈ ਪਾਏ ਯੋਗਦਾਨ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਬੈਟਰੀ ਨਾਲ ਚੱਲਣ ਵਾਲੇ 94 ਟ੍ਰਾਈਸਾਈਕਲ, 48 ਟ੍ਰਾਈਸਾਈਕਲ, 42 ਫੋਲਡਿੰਗ ਵ੍ਹੀਲਚੇਅਰ, 152 ਵੈਸਾਖੀਆਂ, 30 ਵਾਕਿੰਗ ਸਟਿੱਕ, 6 ਰੋਲੇਟਰ, 40 ਕੰਨਾਂ ਦੀਆਂ ਮਸ਼ੀਨਾਂ, 6 ਐਮ.ਐਸ.ਆਈ.ਈ.ਡੀ. ਕਿੱਟ, 81 ਬਣਾਉਟੀ ਅੰਗ, 1 ਸਮਾਰਟ ਕੇਨ ਅਤੇ 1 ਸਮਾਰਟ ਫੋਨ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਸਹਾਇਕ ਸਮੱਗਰੀ ਲਈ ਲੋੜਵੰਦਾਂ ਦੀ ਪਛਾਣ ਲਈ ਨਿਯਮਤ ਤੌਰ ’ਤੇ ਵਿਸ਼ੇਸ਼ ਕੈਂਪ ਲਗਾਏ ਜਾਂਦੇ ਹਨ ਅਤੇ ਪਿਛਲੇ ਵਰ੍ਹੇ ਸਬ ਡਵੀਜ਼ਨਾਂ ਵਿਖੇ ਲਗਾਏ ਗਏ ਕੈਂਪਾਂ ਦੌਰਾਨ ਇਨ੍ਹਾਂ ਲੋੜਵੰਦਾਂ ਦੀ ਪਛਾਣ ਕੀਤੀ ਗਈ ਸੀ। ਅਖੀਰ ਵਿੱਚ ਅਲਿਮਕੋ ਦੇ ਡਿਪਟੀ ਮੈਨੇਜਰ ਇਸ਼ਵਿੰਦਰ ਸਿੰਘ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ।

ਜ਼ਿਕਰਯੋਗ ਹੈ ਕਿ ਵਿਧਾਇਕ ਨਰਿੰਦਰ ਕੌਰ ਭਰਾਜ ਸਮੇਤ ਹੋਰ ਸ਼ਖਸੀਅਤਾਂ ਵੱਲੋਂ ਸ਼ਮ੍ਹਾਂ ਰੌਸ਼ਨ ਕਰਕੇ ਸਮਾਗਮ ਦਾ ਆਗਾਜ਼ ਕੀਤਾ ਗਿਆ।
ਇਸ ਮੌਕੇ ਸਹਾਇਕ ਕਮਿਸ਼ਨਰ ਦੇਵਦਰਸ਼ਦੀਪ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਲਵਲੀਨ ਕੌਰ ਬੜਿੰਗ, ਅਲਿਮਕੋ ਮੋਹਾਲੀ ਤੋਂ ਅਸ਼ੋਕ ਕੁਮਾਰ ਸਾਹੂ, ਮਿੰਟੂ ਬਾਂਸਲ ਅਤੇ ਵੱਡੀ ਗਿਣਤੀ ’ਚ ਦਿਵਿਆਂਗਜਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।

Tags: aapnarinder kaur bharajpro punjab tv
Share211Tweet132Share53

Related Posts

ਪੰਜਾਬ ਦੇ ਇਸ ਜ਼ਿਲ੍ਹੇ ‘ਚ ਹੜ੍ਹ ਦੀ ਮਾਰ, ਹਾਸਟਲ ‘ਚ ਫਸੇ 400 ਵਿਦਿਆਰਥੀ

ਅਗਸਤ 27, 2025

CM ਮਾਨ ਨੇ ਲੋਕਾਂ ਹਵਾਲੇ ਕੀਤਾ ਆਪਣਾ ਹੈਲੀਕਾਪਟਰ, ਪਹੁੰਚੇ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ

ਅਗਸਤ 27, 2025

ਪੰਜਾਬ ਸਰਕਾਰ ਸਰਕਾਰੀ ਮੁਲਾਜ਼ਮਾਂ ਦੀਆਂ ਛੁੱਟੀਆਂ ਨੂੰ ਲੈ ਕੇ ਜਾਰੀ ਕੀਤੇ ਸਖ਼ਤ ਹੁਕਮ

ਅਗਸਤ 27, 2025

ਸ੍ਰੀ ਗੁਰੂਘਰ ‘ਚ ਕਈ ਕਈ ਫੁੱਟ ਫੜਿਆ ਪਾਣੀ, ਡੁੱਬਿਆ ਇੱਕ ਹਿੱਸਾ

ਅਗਸਤ 27, 2025

ਪੰਜਾਬ ਦੀ ਧੀ ਨੇ ਓਲੰਪੀਅਨ ਨਿਸ਼ਾਨੇਬਾਜ਼ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਅਗਸਤ 27, 2025

ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਹੋਏ ਸਕੂਲ ਬੰਦ, ਭਾਰੀ ਮੀਂਹ ਕਾਰਨ ਛੁੱਟੀਆਂ ਦਾ ਹੋਇਆ ਐਲਾਨ

ਅਗਸਤ 26, 2025
Load More

Recent News

ਪੰਜਾਬ ਦੇ ਇਸ ਜ਼ਿਲ੍ਹੇ ‘ਚ ਹੜ੍ਹ ਦੀ ਮਾਰ, ਹਾਸਟਲ ‘ਚ ਫਸੇ 400 ਵਿਦਿਆਰਥੀ

ਅਗਸਤ 27, 2025

CM ਮਾਨ ਨੇ ਲੋਕਾਂ ਹਵਾਲੇ ਕੀਤਾ ਆਪਣਾ ਹੈਲੀਕਾਪਟਰ, ਪਹੁੰਚੇ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ

ਅਗਸਤ 27, 2025

ਗਲਤ ਨਬੰਰ ‘ਤੇ ਹੋ ਗਏ ਹਨ ਪੈਸੇ ਟਰਾਂਸਫਰ ਤਾਂ ਕਿਵੇਂ ਆਉਣਗੇ ਵਾਪਿਸ, ਜਾਣੋ ਕੀ ਹੈ ਇਸਦਾ ਸਹੀ ਤਰੀਕਾ

ਅਗਸਤ 27, 2025

ਸਿਰਫ 2 ਰੁਪਏ ‘ਚ ਮਿਲੇਗਾ ਲੱਕੜ ਦੀ ਸਿਉਂਕ ਤੋਂ ਛੁਟਕਾਰਾ

ਅਗਸਤ 27, 2025

ਪੰਜਾਬ ਸਰਕਾਰ ਸਰਕਾਰੀ ਮੁਲਾਜ਼ਮਾਂ ਦੀਆਂ ਛੁੱਟੀਆਂ ਨੂੰ ਲੈ ਕੇ ਜਾਰੀ ਕੀਤੇ ਸਖ਼ਤ ਹੁਕਮ

ਅਗਸਤ 27, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.