16 ਸਾਲ ਦੀ ਉਮਰ ‘ਚ ਸਚਿਨ ਤੇਂਦੁਲਕਰ ਨੇ ਭਾਰਤੀ ਕ੍ਰਿਕਟ ਟੀਮ ਲਈ ਆਪਣਾ ਡੈਬਿਊ ਕੀਤਾ ਅਤੇ ਪਹਿਲੀਆਂ ਕੁਝ ਪਾਰੀਆਂ ਤੋਂ ਬਾਅਦ ਹੀ ਇਹ ਸਾਬਤ ਕਰ ਦਿੱਤਾ,ਕਿ ਉਹ ਆਉਣ ਵਾਲੇ ਸਮੇਂ ਵਿੱਚ ਹੋਰ ਤਰੱਕੀ ਕਰੇਗਾ ਤੇ ਬਿਲਕੁਲ ਅਜਿਹਾ ਹੀ ਹੋਇਆ। ਉਸਦਾ ਅੰਤਰਰਾਸ਼ਟਰੀ ਕਰੀਅਰ ਦੋ ਦਹਾਕਿਆਂ ਤੋਂ ਵੱਧ ਦਾ ਹੈ। ਹੁਣ ਇਕ ਹੋਰ ਅਜਿਹਾ ਬੱਲੇਬਾਜ਼ ਸਾਹਮਣੇ ਆਇਆ ਹੈ, ਜਿਸ ਨੇ ਛੋਟੀ ਉਮਰ ‘ਚ ਵੱਡਾ ਕਾਰਨਾਮਾ ਕੀਤਾ। ਇਸ ਕ੍ਰਿਕਟਰ ਦਾ ਨਾਂ ਤਨਮਯ ਮੰਜੂਨਾਥ ਹੈ। 16 ਸਾਲ ਦੇ ਤਾਨਯਮ ਨੇ 50 ਓਵਰਾਂ ਦੇ ਮੈਚ ‘ਚ ਇਕੱਲੇ ਨੇ 407 ਰਨ ਬਣਾਏ ਤੇ ਉਸ ਨੇ ਇਸ ਦੇ ਲਈ ਸਿਰਫ 165 ਗੇਂਦਾਂ ਖੇਡੀਆਂ। ਤਨਮਯ ਨੇ 407 ‘ਚੋਂ 336 ਦੌੜਾਂ ਸਿਰਫ ਚੌਕਿਆਂ ਅਤੇ ਛੱਕਿਆਂ ਦੀ ਮਦਦ ਨਾਲ ਬਣਾਈਆਂ। ਉਸ ਨੇ ਆਪਣੀ ਪਾਰੀ ਚ’ 48 ਚੌਕੇ ਅਤੇ 24 ਛੱਕੇ ਲਗਾਏ। ਇਹ ਮੈਚ ਸਾਗਰ ਕ੍ਰਿਕਟ ਕਲੱਬ ਅਤੇ ਭਦਰਾਵਤੀ ਐਨਟੀਟੀਸੀ ਕਲੱਬ ਵਿਚਕਾਰ ਹੋਇਆ। ਜਿਸ ਨੇ ਵੀ ਉਸ ਦੀ ਪਾਰੀ ਨੂੰ ਦੇਖਿਆ ਉਹ ਹੈਰਾਨ ਰਹਿ ਗਿਆ। ਤਨਮਯ ਦੀ ਇਸ ਪਾਰੀ ਦੀ ਬਦੌਲਤ ਉਸ ਦੀ ਟੀਮ ਸਾਗਰ ਕਲੱਬ ਨੇ 50 ਓਵਰਾਂ ਦੇ ਮੈਚ ‘ਚ 583 ਦੌੜਾਂ ਦਾ ਸਕੋਰ ਬਣਾਇਆ।
ਵਨਡੇ ‘ਚ ਸਭ ਤੋਂ ਵੱਡੀ ਪਾਰੀ ਖੇਡਣ ਦਾ ਰਿਕਾਰਡ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਬਣਾਇਆ। ਰੋਹਿਤ ਨੇ ਸ਼੍ਰੀਲੰਕਾ ਖਿਲਾਫ 264 ਦੌੜਾਂ ਦੀ ਰਿਕਾਰਡ ਤੋੜ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਨੇ 33 ਚੌਕੇ ਅਤੇ 9 ਛੱਕੇ ਲਗਾਏ। ਰੋਹਿਤ ਵਨਡੇ ‘ਚ ਤਿੰਨ ਦੋਹਰੇ ਸੈਂਕੜੇ ਲਗਾਉਣ ਵਾਲੇ ਇਕਲੌਤੇ ਬੱਲੇਬਾਜ਼ ਹਨ। ਵਨਡੇ ਦਾ ਪਹਿਲਾ ਦੋਹਰਾ ਸੈਂਕੜਾ 2010 ‘ਚ ਸਚਿਨ ਤੰਦੂਲਕਰ ਨੇ ਲਗਾਇਆ। ਉਸ ਨੇ ਇਹ ਕਾਰਨਾਮਾ ਗਵਾਲੀਅਰ ‘ਚ ਦੱਖਣੀ ਅਫਰੀਕਾ ਖਿਲਾਫ ਕੀ