ਇਕ ਪਾਸੇ ਜਿੱਥੇ ਪੰਜਾਬ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ, ਉਥੇ ਹੀ ਸੂਬੇ ਅੰਦਰ ਬਿਜਲੀ ਦੀ ਮੰਗ ਵੀ ਲਗਾਤਾਰ ਵੱਧ ਰਹੀ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਸਰਦੀ ਦੇ ਮੌਸਮ ’ਚ ਬਿਜਲੀ ਦੀ ਮੰਗ ਅਤੇ ਖਪਤ ਦੇ ਸਾਰੇ ਰਿਕਾਰਡ ਟੁੱਟ ਗਏ ਹਨ। ਜਿਸ ਦੇ ਤਹਿਤ ਨਾਭਾ ਬਲਾਕ ਦੇ ਪਿੰਡ ਸੁਰਾਜਪੁਰ ਅਧੀਨ ਪੈਂਦੇ 66 ਕੇਵੀ ਗਰਿੱਡ ਦਾ ਕਿਸਾਨਾਂ ਵੱਲੋਂ ਘਿਰਾਓ ਕਰਕੇ ਸਰਕਾਰ ਅਤੇ ਬਿਜਲੀ ਬੋਰਡ ਵਿਭਾਗ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ, ਕਿਉਂਕਿ ਪਿਛਲੇ ਸੱਤ ਦਿਨਾਂ ਤੋਂ ਖੇਤਾਂ ਅਤੇ ਘਰਾਂ ਵਿੱਚ ਬਿਜਲੀ ਨਾ ਆਉਣ ਕਰਕੇ ਕਿਸਾਨ ਡਾਢੇ ਪਰੇਸ਼ਾਨ ਦਿਖਾਈ ਦਿੱਤੇ।
ਜਿਨ੍ਹਾਂ ਵੱਲੋਂ ਅੱਜ ਦੁਖੀ ਹੋ ਕੇ ਗਰਿੱਡ ਦਾ ਘਿਰਾਓ ਕਰ ਲਿਆ ਅਤੇ ਬਿਜਲੀ ਬੋਰਡ ਦੇ ਕਰਮਚਾਰੀਆਂ ਨੂੰ ਅੰਦਰ ਅਤੇ ਬਾਹਰ ਆਉਣ ਨਹੀਂ ਦਿੱਤਾ ਜਾ ਰਿਹਾ ਅਤੇ ਗੇਟ ਦੇ ਬਾਹਰ ਜਿੰਦਰਾ ਜੜ ਦਿਤਾ। ਦੂਜੇ ਪਾਸੇ ਬਿਜਲੀ ਬੋਰਡ ਵਿਭਾਗ ਦੇ ਕਰਮਚਾਰੀ ਨਾਲ ਗੱਲ ਕੀਤੀ ਉਨ੍ਹਾਂ ਨੇ ਕਿਹਾ ਕਿ ਜੋ ਸਾਨੂੰ ਪਟਿਆਲੇ ਤੋਂ ਬੰਦ ਕਰਨ ਦੇ ਹੁਕਮ ਆਉਦੇ ਹਨ ਅਸੀਂ ਤਾਂ ਉਸੇ ਤਰਾਂ ਹੀ ਕਰ ਰਹੇ ਹਾਂ ਪਰ ਹੁਣ ਸਾਨੂੰ ਅੰਦਰ ਹੀ ਰਹਿਣਾ ਪੈ ਰਿਹਾ ਮੇਰੀ ਡਿਊਟੀ ਖਤਮ ਹੋ ਚੁੱਕੀ ਹੈ।
ਨਾਭਾ ਬਲਾਕ ਦੇ ਪਿੰਡ ਸੁਰਾਜਪੁਰ ਗਰਿੱਡ ਦੇ ਬਾਹਰ ਧਰਨਾ ਲਗਾਈ ਬੈਠੇ ਇਹ ਕਿਸਾਨ ਅਲੱਗ ਅਲੱਗ ਪਿੰਡਾਂ ਦੇ ਹਨ ਕਿਉਂਕਿ ਦਰਜਨਾਂ ਪਿੰਡਾਂ ਵਿਚ ਬੀਤੇ ਸੱਤ ਦਿਨਾਂ ਤੋਂ ਬਿਜਲੀ ਨਾ ਆਉਣ ਕਰਕੇ ਕਿਸਾਨਾਂ ਅਤੇ ਪਿੰਡ ਵਾਸੀ ਡਾਢੇ ਪਰੇਸ਼ਾਨ ਹਨ ਕਿਉਂਕਿ ਜਿੱਥੇ ਘਰਾਂ ਦੀ ਬਿਜਲੀ ਗੁੱਲ ਹੈ ਉਥੇ ਹੀ ਦੂਜੇ ਪਾਸੇ ਆ ਰਹੀ ਹੈ ਜਿਸ ਕਰਕੇ ਕਿਸਾਨ ਡਰ ਰਹੇ ਹਨ ਕਿ ਇਕ ਤਾਂ ਬਹੁਤ ਜ਼ਿਆਦਾ ਠੰਡ ਹੈ ਜਿਸ ਕਾਰਨ ਵੀ ਫ਼ਸਲ ਖਰਾਬ ਹੋ ਸਕਦੀ ਹੈ ਜੇਕਰ ਪਾਣੀ ਨਹੀਂ ਦਿੱਤਾ ਗਿਆ।
ਆਮ ਤੌਰ ’ਤੇ ਠੰਢ ਦੇ ਦਿਨਾਂ ’ਚ ਬਿਜਲੀ ਦੀ ਮੰਗ ਕਾਫ਼ੀ ਘੱਟ ਜਾਂਦੀ ਹੈ ਪਰ ਇਸ ਵਾਰ ‘ਜ਼ੀਰੋ ਬਿੱਲਾਂ’ ਦਾ ਲਾਹਾ ਲੈਣ ਲਈ ਘਰੇਲੂ ਬਿਜਲੀ ਦੀ ਮੰਗ ਅਤੇ ਖਪਤ ਅਸਮਾਨੀ ਚੜ੍ਹੀ ਹੈ। ਮਿਲੇ ਵੇਰਵਿਆਂ ਅਨੁਸਾਰ ਲੰਘੀ 4 ਜਨਵਰੀ ਨੂੰ ਪੰਜਾਬ ਵਿਚ ਬਿਜਲੀ ਦੀ ਮੰਗ 8736 ਮੈਗਾਵਾਟ ਨੂੰ ਛੂਹ ਗਈ ਹੈ ਜਦਕਿ ਪਿਛਲੇ ਵਰ੍ਹੇ ਇਹੋ ਮੰਗ ਸਿਰਫ਼ 6321 ਮੈਗਾਵਾਟ ਸੀ। ਇੱਕੋ ਦਿਨ ’ਚ ਬਿਜਲੀ ਦੀ ਮੰਗ ’ਚ 36 ਫ਼ੀਸਦੀ ਵਾਧਾ ਹੋਇਆ ਹੈ। ਜਨਵਰੀ ਦੇ ਸ਼ੁਰੂਆਤੀ ਦਿਨਾਂ ’ਚ ਬਿਜਲੀ ਦੀ ਮੰਗ ’ਚ 24 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ ਜਦਕਿ ਬਿਜਲੀ ਦੀ ਖਪਤ ਵਿਚ 21 ਫ਼ੀਸਦੀ ਦਾ ਵਾਧਾ ਹੋਇਆ ਹੈ। 22 ਦਸੰਬਰ ਤੋਂ ਬਿਜਲੀ ਦੀ ਮੰਗ ਤੇ ਖਪਤ ਨੇ ਰਫ਼ਤਾਰ ਫੜੀ ਹੈ।
ਜਿਉਂ ਜਿਉਂ ਠੰਢ ਵੱਧ ਰਹੀ ਹੈ, ਤਿਉਂ-ਤਿਉਂ ਖਪਤ ’ਚ ਵਾਧਾ ਹੋ ਰਿਹਾ ਹੈ। ਮਾਹਿਰ ਦੱਸਦੇ ਹਨ ਕਿ ਆਮ ਘਰਾਂ ’ਚ ਸਰਦੀ ਦੇ ਮੌਸਮ ਦੌਰਾਨ ਬਿਜਲੀ ਦੀ ਖਪਤ ਔਸਤਨ 200 ਯੂਨਿਟਾਂ ਹੀ ਰਹਿ ਜਾਂਦੀ ਸੀ। ਹੁਣ ‘ਆਪ’ ਸਰਕਾਰ ਨੇ 300 ਯੂਨਿਟਾਂ ਦੀ ਮੁਆਫ਼ੀ ਦਿੱਤੀ ਹੋਈ ਹੈ। ਇਹ ਪਹਿਲਾ ਸਰਦੀ ਦਾ ਮੌਸਮ ਹੈ ਜਿਸ ਵਿਚ ਬਿਜਲੀ ਦੀ ਖਪਤ ਵਧੀ ਹੈ। ਦਸੰਬਰ ਮਹੀਨੇ ਵਿਚ ਬਿਜਲੀ ਦੀ ਔਸਤਨ ਖਪਤ 4 ਫ਼ੀਸਦੀ ਵਧੀ ਸੀ ਜੋ ਕਿ ਜਨਵਰੀ ’ਚ 21 ਫ਼ੀਸਦੀ ਹੋ ਗਈ ਹੈ।
ਪਾਵਰਕੌਮ ਨੂੰ ਬਿਜਲੀ ਦੀ ਮੰਗ ਦੀ ਪੂਰਤੀ ਲਈ ਸਰਦੀ ਦੇ ਮੌਸਮ ’ਚ ਸਰਕਾਰੀ ਅਤੇ ਪ੍ਰਾਈਵੇਟ ਤਾਪ ਬਿਜਲੀ ਘਰ ਚਲਾਉਣੇ ਪੈ ਰਹੇ ਹਨ। ਪਹਿਲਾਂ ਸਰਦੀ ਦੇ ਮੌਸਮ ਵਿਚ ਕੁਝ ਕੁ ਯੂਨਿਟ ਚਲਾਉਣ ਨਾਲ ਕੰਮ ਚੱਲ ਜਾਂਦਾ ਸੀ। ਇਸ ਵੇਲੇ ਰੋਪੜ ਥਰਮਲ ਦੇ ਚਾਰ ਯੂਨਿਟ, ਲਹਿਰਾ ਮੁਹੱਬਤ ਥਰਮਲ ਦੇ ਤਿੰਨ ਯੂਨਿਟ, ਤਲਵੰਡੀ ਸਾਬੋ ਤਾਪ ਬਿਜਲੀ ਘਰ ਦੇ ਤਿੰਨ ਯੂਨਿਟ, ਰਾਜਪੁਰਾ ਥਰਮਲ ਦੇ ਦੋ ਯੂਨਿਟ ਅਤੇ ਗੋਇੰਦਵਾਲ ਥਰਮਲ ਦਾ ਇਕ ਯੂਨਿਟ ਚੱਲ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h