Divine and Sidhu Moose Wala’s Most Awaited Track ‘Chorni’: ਪੰਜਾਬੀ ਸਿੰਗਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਚੌਥਾ ਗਾਣਾ ‘ਚੋਰਨੀ’ ਅਗਲੇ ਹਫ਼ਤੇ ਰਿਲੀਜ਼ ਹੋਵੇਗਾ। ਰੈਪਰ ਡਿਵਾਇਨ ਨੇ ਇਸ ਗੱਲ ਦੀ ਜਾਣਕਾਰੀ ਇੰਸਟਾਗ੍ਰਾਮ ‘ਤੇ ਦਿੱਤੀ ਹੈ। ਪੋਸਟ ਸ਼ੇਅਰ ਕਰਦਿਆਂ ਉਸ ਨੇ ਲਿਖਿਆ- “ਦਿਲ ਸੇ..ਯੇ ਸਪੈਸ਼ਲ ਸੌਂਗ ਹੈ ਮੇਰੇ ਲਈ।” ਉਨ੍ਹਾਂ ਨੇ ਮੂਸੇਵਾਲਾ ਨਾਲ ਆਪਣੀ ਫੋਟੋ ਵੀ ਸ਼ੇਅਰ ਕੀਤੀ ਹੈ।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਕਤਲ ਪਿਛਲੇ ਸਾਲ 29 ਮਈ ਦੀ ਸ਼ਾਮ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਕੀਤਾ ਗਿਆ ਸੀ। ਉਸ ਸਮੇਂ ਉਹ ਬਿਨਾਂ ਗੰਨਮੈਨ ਦੇ ਦੋ ਦੋਸਤਾਂ ਨਾਲ ਥਾਰ ਜੀਪ ਵਿੱਚ ਜਾ ਰਿਹਾ ਸੀ। ਕਤਲ ਤੋਂ ਇੱਕ ਦਿਨ ਪਹਿਲਾਂ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਮੂਸੇਵਾਲਾ ਦੀ ਸੁਰੱਖਿਆ ਵਿੱਚ ਕਟੌਤੀ ਕੀਤੀ ਸੀ। ਇਸ ਕਤਲੇਆਮ ਦੀ ਜ਼ਿੰਮੇਵਾਰੀ ਅਮਰੀਕਾ ਵਿੱਚ ਲੁਕੇ ਗੈਂਗਸਟਰ ਗੋਲਡੀ ਬਰਾੜ ਤੇ ਜੇਲ੍ਹ ‘ਚ ਬੰਦ ਗੈਂਗਸਟਰ ਲਾਰੈਂਸ ਨੇ ਲਈ ਸੀ।
Moosa..nipsey pac..seekha Maine inse what is real hip hop! CHORNI drops this week. pic.twitter.com/d0iXJ4M6z1
— DIVINE (@VivianDivine) July 3, 2023
ਫੈਨਸ ਅਸਕਰ ਸਿੱਧੂ ਨੂੰ ਉਸ ਦੇ ਗਾਣਿਆਂ ਨਾਲ ਯਾਦ ਕਰਦੇ ਹਨ। ਹੁਣ ਵੀ ਫੈਨਸ ਉਸ ਦੇ ਲਿੱਖੇ ਗਾਣਿਆਂ ਦੇ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਮੂਸੇਵਾਲਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਮੂਸੇਵਾਲਾ ਲਈ ਉਸ ਦੇ 40 ਤੋਂ 45 ਗੀਤ ਪੈਂਡਿੰਗ ਹਨ, ਜਿਨ੍ਹਾਂ ਨੂੰ ਹੌਲੀ-ਹੌਲੀ ਉਸ ਦੇ ਪ੍ਰਸ਼ੰਸਕਾਂ ਵਿਚਕਾਰ ਲਿਆਂਦਾ ਜਾਵੇਗਾ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਐਸਵਾਈਐਲ, ਵਾਰ ਅਤੇ ਮੇਰਾ ਨਾਂ ਗਾਣਾ ਪਹਿਲਾਂ ਹੀ ਫੈਨਸ ‘ਚ ਛਾ ਚੁੱਕੇ ਹਨ। ਪਹਿਲਾਂ ਵਾਂਗ ਇਨ੍ਹਾਂ ਗਾਣਿਆਂ ਨੂੰ ਵੀ ਲੋਕਾਂ ਨੇ ਖੂਬ ਪਿਆਰ ਦਿੱਤਾ ਸੀ। ਜਦੋਂਕਿ ਇਨ੍ਹਾਂ ਚੋਂ ਵਿਵਾਦਾਂ ‘ਚ ਘਿਰ ਜਾਣ ਤੋਂ ਬਾਅਦ ਸਰਕਾਰ ਨੇ SYL ਗੀਤ ‘ਤੇ ਪਾਬੰਦੀ ਲਗਾ ਦਿੱਤੀ ਸੀ।
ਕਿਸ ਗਾਣੇ ਨੂੰ ਮਿਲਿਆ ਕਿੰਨਾ ਪਿਆਰ
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ 23 ਜੂਨ ਨੂੰ SYL ਗੀਤ ਰਿਲੀਜ਼ ਹੋਇਆ ਸੀ। ਜਿਸ ਵਿੱਚ ਮੂਸੇਵਾਲਾ ਨੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਉਠਾਇਆ। ਗੀਤ ਨੂੰ 72 ਘੰਟਿਆਂ ਵਿੱਚ 27 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਜਿਸ ਤੋਂ ਬਾਅਦ ਇਸ ਗੀਤ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਸੀ। SYL ਮੁੱਦਾ ਅਜੇ ਵੀ ਪੰਜਾਬ ਅਤੇ ਹਰਿਆਣਾ ਦਰਮਿਆਨ ਤਣਾਅ ਪੈਦਾ ਕਰ ਰਿਹਾ ਹੈ।
ਇਸ ਗੀਤ ਤੋਂ ਬਾਅਦ ਬਲਵਿੰਦਰ ਸਿੰਘ ਜਟਾਣਾ ਵੀ ਸੁਰਖੀਆਂ ਵਿੱਚ ਆ ਗਿਆ। ਜਟਾਣਾ ਨੇ ਚੰਡੀਗੜ੍ਹ ਵਿੱਚ ਪੰਜਾਬ ਅਤੇ ਹਰਿਆਣਾ ਦਰਮਿਆਨ ਸਤਲੁਜ-ਯਮੁਨਾ ਲਿੰਕ (ਐਸਵਾਈਐਲ) ਨਹਿਰ ਦੇ ਕੰਮ ਵਿੱਚ ਲੱਗੇ ਦੋ ਅਧਿਕਾਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਦੂਜਾ ਗਾਣਾ ‘ਵਾਰ’ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ 8 ਨਵੰਬਰ ਨੂੰ ਲਾਂਚ ਕੀਤਾ ਗਿਆ ਸੀ। ਇਸ ਗੀਤ ਨੂੰ ਰਿਲੀਜ਼ ਹੋਣ ਤੋਂ ਬਾਅਦ ਹੁਣ ਤੱਕ 44 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਸਿੱਧੂ ਮੂਸੇਵਾਲਾ ਨੇ ਪੰਜਾਬ ਦੇ ਬਹਾਦਰ ਵੀਰ ਅਤੇ ਮਹਾਨ ਯੋਧੇ ਹਰੀ ਸਿੰਘ ਨਲਵਾ ‘ਤੇ ਇਹ ਗੀਤ ਗਾਇਆ ਹੈ। ਸਰਦਾਰ ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦਾ ਸੈਨਾਪਤੀ ਸੀ।
ਮੂਸੇਵਾਲਾ ਦਾ ਤੀਜਾ ਗੀਤ ‘ਮੇਰਾ ਨਾਨ’ 7 ਅਪ੍ਰੈਲ 2023 ਨੂੰ ਲਾਂਚ ਹੋਇਆ ਸੀ। ਜਿਸ ਨੂੰ ਇੱਕ ਘੰਟੇ ਵਿੱਚ 20 ਲੱਖ ਵਿਊਜ਼ ਮਿਲੇ ਅਤੇ ਗੀਤ ਨੂੰ 7 ਲੱਖ ਲੋਕਾਂ ਨੇ ਪਸੰਦ ਕੀਤਾ ਅਤੇ 1.5 ਲੱਖ ਕਮੈਂਟਸ ਆਏ। ਗੀਤ ਵਿੱਚ ਨਾਈਜੀਰੀਅਨ ਰੈਪਰ ਬਰਨਾ ਬੁਆਏ ਦੁਆਰਾ ਬੋਲ ਦਿੱਤੇ ਗਏ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h