ਕਈ ਫ਼ਿਲਮਾਂ ਅਜਿਹੀਆਂ ਹਨ, ਜਿਨ੍ਹਾਂ ਵਿਚ ਕਹਾਣੀ ਦੇ ਨਾਲ-ਨਾਲ ਇਸ ਦੇ ਕਿਰਦਾਰ ਵੀ ਦਰਸ਼ਕਾਂ ਦੇ ਦਿਲਾਂ ‘ਤੇ ਆਪਣੀ ਛਾਪ ਛੱਡ ਜਾਂਦੇ ਹਨ। ਇਸ ਲਿਸਟ ‘ਚ ਸੁਪਰਹਿੱਟ ਫਿਲਮ ਬਾਹੂਬਲੀ ਦਾ ਨਾਂ ਵੀ ਸ਼ਾਮਲ ਹੈ। ਬਾਹੂਬਲੀ ‘ਚ ਅਭਿਨੇਤਾ ਪ੍ਰਭਾਸ ਦੇ ਕਿਰਦਾਰ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ ਪਰ ਫਿਲਮ ‘ਚ ਇਕ ਹੋਰ ਕਿਰਦਾਰ ਸੀ ਜਿਸ ਦਾ ਨਾਂ ਫਿਲਮ ਦੇ ਪਾਰਟ ਵਨ ਤੋਂ ਲੈ ਕੇ ਪਾਰਟ 2 ਤੱਕ ਲੋਕਾਂ ਦੀ ਜ਼ੁਬਾਨ ‘ਤੇ ਰਿਹਾ ਅਤੇ ਉਸ ਕਿਰਦਾਰ ਦਾ ਨਾਂ ਹੈ ਕਟੱਪਾ। ਫਿਲਮ ਵਿੱਚ ਕਟੱਪਾ ਦਾ ਕਿਰਦਾਰ ਸਤਿਆਰਾਜ ਨੇ ਨਿਭਾਇਆ ਸੀ। ਅੱਜ ਅਸੀਂ ਤੁਹਾਨੂੰ ਕਟੱਪਾ ਉਰਫ ਸਾਊਥ ਸੁਪਰਸਟਾਰ ਸਤਿਆਜੀਤ ਦੀ ਬੇਟੀ ਬਾਰੇ ਦੱਸਣ ਜਾ ਰਹੇ ਹਾਂ, ਜੋ ਖੂਬਸੂਰਤੀ ਦੇ ਮਾਮਲੇ ‘ਚ ਕਿਸੇ ਅਭਿਨੇਤਰੀ ਤੋਂ ਘੱਟ ਨਹੀਂ ਹੈ।
ਬਾਹੂਬਲੀ ਦੇ ਕਟੱਪਾ ਉਰਫ ਸਤਿਆਰਾਜ ਦੀ ਬੇਟੀ ਦਾ ਨਾਂ ਦਿਵਿਆ ਸਤਿਆਰਾਜ ਹੈ ਅਤੇ ਉਹ ਅਸਲ ਜ਼ਿੰਦਗੀ ‘ਚ ਕਿਸੇ ਮਸੀਹਾ ਤੋਂ ਘੱਟ ਨਹੀਂ ਹੈ। ਦਿਵਿਆ ਫਿਲਮੀ ਦੁਨੀਆ ਤੋਂ ਦੂਰ ਹੋ ਕੇ ਸਮਾਜਿਕ ਕੰਮਾਂ ‘ਚ ਲੋਕਾਂ ਦੀ ਮਦਦ ਕਰਦੀ ਹੈ।ਦਿਵਿਆ ਦੇ ਪਿਤਾ ਸਤਿਆਰਾਜ ਨੇ ਨਾ ਸਿਰਫ ਸਾਊਥ ਬਲਕਿ ਬਾਲੀਵੁੱਡ ਦੀਆਂ ਕਈ ਫਿਲਮਾਂ ‘ਚ ਵੀ ਕੰਮ ਕੀਤਾ ਹੈ ਅਤੇ ਉਨ੍ਹਾਂ ਦਾ ਸਾਊਥ ਇੰਡਸਟਰੀ ‘ਚ ਇਕ ਵੱਡਾ ਨਾਂ ਹੈ ਪਰ ਉਨ੍ਹਾਂ ਦੀ ਬੇਟੀ ਦਿਵਿਆ ਇਸ ਮਾਮਲੇ ‘ਚ ਉਨ੍ਹਾਂ ਤੋਂ ਬਿਲਕੁਲ ਵੱਖਰੀ ਹੈ। ਦਿਵਿਆ ਸਤਿਆਰਾਜ ਅਦਾਕਾਰੀ ਦੀ ਦੁਨੀਆ ਤੋਂ ਕਾਫੀ ਦੂਰ ਰਹਿੰਦੀ ਹੈ। ਹਾਲਾਂਕਿ ਦਿਵਿਆ ਨੂੰ ਰੀਅਲ ਲਾਈਫ ਹੀਰੋ ਕਹਿਣ ‘ਚ ਕੁਝ ਵੀ ਗਲਤ ਨਹੀਂ ਹੈ।
ਦਰਅਸਲ, ਦਿਵਿਆ ਸਤਿਆਰਾਜ ਆਪਣੇ ਸਮਾਜਿਕ ਕੰਮਾਂ ਨਾਲ ਲੋਕਾਂ ਦੀ ਮਦਦ ਕਰਦੀ ਹੈ। ਸਮਾਜ ਸੇਵੀ ਤੇ ਲੋਕ ਭਲਾਈ ਲਈ ਕੀਤੇ ਇਨ੍ਹਾਂ ਕੰਮਾਂ ਲਈ ਦਿਵਿਆ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਮਸ਼ਹੂਰ ਹੈ।
ਕਟੱਪਾ ਯਾਨੀ ਸਤਿਆਰਾਜ ਦੀ ਧੀ ਪੇਸ਼ੇ ਤੋਂ ਇੱਕ ਪੋਸ਼ਣ ਵਿਗਿਆਨੀ (Nutritionist) ਹੈ, ਨਾਲ ਹੀ ਉਹ ਇੱਕ ਐਨ.ਜੀ.ਓ. ਵੀ ਚਲਾਉਂਦੀ ਹੈ। ਦਿਵਿਆ ਸਤਿਆਰਾਜ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਅੱਗੇ ਰਹਿੰਦੀ ਹੈ। ਇਨ੍ਹਾਂ ਮੁੱਦਿਆਂ ਨੂੰ ਅੱਗੇ ਰੱਖਦੇ ਹੋਏ ਦਿਵਿਆ ਨੇ ਪੀਐਮ ਮੋਦੀ ਨੂੰ ਪੱਤਰ ਵੀ ਲਿਖਿਆ ਹੈ। ਜਿਸ ਲਈ ਪੀਐਮ ਨੇ ਵੀ ਦਿਵਿਆ ਦੀ ਤਾਰੀਫ਼ ਕੀਤੀ।
ਤੁਹਾਨੂੰ ਦੱਸ ਦੇਈਏ ਕਿ ਦਿਵਿਆ ਸਤਿਆਰਾਜ ਭਾਵੇਂ ਹੀ ਐਕਟਿੰਗ ਦੀ ਦੁਨੀਆ ਤੋਂ ਦੂਰ ਹੈ ਪਰ ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਦਿਵਿਆ ਦੇ ਇੰਸਟਾਗ੍ਰਾਮ ‘ਤੇ ਉਸ ਦੀਆਂ ਕਈ ਖੂਬਸੂਰਤ ਅਤੇ ਗਲੈਮਰਸ ਤਸਵੀਰਾਂ ਦੇਖਣ ਨੂੰ ਮਿਲਦੀਆਂ ਹਨ।