Gym and Heart Attack: ਵੱਡੀ ਗਿਣਤੀ ‘ਚ ਲੋਕ ਬਿਹਤਰ ਫਿਟਨੈਸ ਅਤੇ ਆਕਰਸ਼ਕ ਸਰੀਰ ਬਣਾਉਣ ਲਈ ਜਿਮ ਜਾਂਦੇ ਹਨ। ਮੌਜੂਦਾ ਸਮੇਂ ਵਿੱਚ ਜਿੰਮ ਵਿੱਚ ਜਾਣ ਦਾ ਰੁਝਾਨ ਸ਼ੁਰੂ ਹੋ ਗਿਆ ਹੈ ਤੇ ਹਰ ਕੋਈ ਜਿਮ ਜਾਣਾ ਚਾਹੁੰਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਜਿਮ ਜਾਣ ਤੋਂ ਪਹਿਲਾਂ ਕਾਰਡੀਓਲੋਜਿਸਟ ਨੂੰ ਮਿਲਣਾ ਜ਼ਰੂਰੀ ਹੈ। ਜੇਕਰ ਤੁਸੀਂ ਜਿੰਮ ਜਾਣ ਤੋਂ ਪਹਿਲਾਂ ਲਾਪਰਵਾਹੀ ਵਰਤਦੇ ਹੋ, ਤਾਂ ਤੁਸੀਂ ਹਾਰਟ ਅਟੈਕ ਵਰਗੀ ਗੰਭੀਰ ਸਥਿਤੀ ਦਾ ਸ਼ਿਕਾਰ ਹੋ ਸਕਦੇ ਹੋ।
ਲੋਕਾਂ ਨੂੰ ਜਿੰਮ ਵਿਚ ਜਾਣ ਤੋਂ ਪਹਿਲਾਂ ਦਿਲ ਦੇ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਖਾਸ ਤੌਰ ‘ਤੇ 30-40 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਡਾਕਟਰੀ ਸਲਾਹ ਜਰੂਰੀ ਹੈ। ਵੇਟ ਲਿਫਟਿੰਗ, ਕਾਰਡੀਓ, ਵੇਟ ਟਰੇਨਿੰਗ, ਟ੍ਰੈਡਮਿਲ ਦੇ ਕਾਰਨ ਦਿਲ ਦੀ ਈਸੀਜੀ ਚ ਬਦਲਾਅ ਆਉਂਦੇ ਹਨ। ਇਨ੍ਹਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨਾ ਘਾਤਕ ਹੋ ਸਕਦਾ ਹੈ।
ਜਿੰਮ ਦੌਰਾਨ ਸਪਲੀਮੈਂਟਸ ਦੀ ਵਰਤੋਂ ਕਰਨ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਜਾਂਦਾ ਹੈ। ਕੁਝ ਲੋਕ ਆਕਰਸ਼ਕ ਸਰੀਰ ਬਣਾਉਣ ਲਈ ਸਪਲੀਮੈਂਟਸ ਦੀ ਵਰਤੋਂ ਸ਼ੁਰੂ ਕਰ ਦਿੰਦੇ ਹਨ, ਪਰ ਅਜਿਹਾ ਬਿਲਕੁਲ ਨਹੀਂ ਕਰਨਾ ਚਾਹੀਦਾ। ਜਿੰਮ ਦੇ ਨਾਲ ਸਿਹਤਮੰਦ ਖੁਰਾਕ ਲੈਣ ਨਾਲ ਤੁਹਾਡੀ ਸਿਹਤ ਵਿੱਚ ਸੁਧਾਰ ਹੁੰਦਾ ਹੈ। ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਤੋਂ ਪੀੜਤ ਹੋ ਤਾਂ ਜਿਮ ਟ੍ਰੇਨਰ ਨੂੰ ਇਸ ਬਾਰੇ ਪਹਿਲਾਂ ਹੀ ਸੂਚਿਤ ਕਰ ਦੇਣਾ ਚਾਹੀਦਾ ਹੈ। ਖਾਸ ਕਰਕੇ ਦਿਲ ਦੇ ਰੋਗੀਆਂ ਨੂੰ ਬਹੁਤ ਸਾਵਧਾਨੀ ਅਤੇ ਸਹੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਠੰਢ ਦੇ ਮੌਸਮ ‘ਚ ਦਿਲ ਦੀ ਸਿਹਤ ਨੂੰ ਬਿਹਤਰ ਰੱਖਣ ਲਈ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਠੰਢ ਦੇ ਮੌਸਮ ਵਿੱਚ ਤਾਪਮਾਨ ਘੱਟ ਹੋਣ ਕਾਰਨ ਦਿਲ ਦੀਆਂ ਧਮਨੀਆਂ ਸੁੰਗੜ ਜਾਂਦੀਆਂ ਹਨ ਅਤੇ ਖੂਨ ਦਾ ਫਲੋ ਪ੍ਰਭਾਵਿਤ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਸਹੀ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਹੀਂ ਕਰਨੀ ਚਾਹੀਦੀ। ਤਾਪਮਾਨ ਬਹੁਤ ਘੱਟ ਹੋਣ ‘ਤੇ ਸਵੇਰੇ-ਸ਼ਾਮ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਤੇ ਗਰਮ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h